ਪੰਨਾ:Alochana Magazine August 1963.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Tato e - (ਇੱਛਰਾਂ ਦੇ ਪਾਤਰ ਦੇ ਅਮਰ ਚਿਤਰਨ ਵਿੱਚ ਅਭਿਵਿਅਕਤ ਹੋਈ ਹੈ । ਕਾਦਰ ਯਾਰ ਦਾ ਸੁੰਦਰਾਂ ਦੀ ਮੌਤ ਦਾ ਬਿਆਨ ਵਧੇਰੇ ਦਿਲ ਟੁੰਬਵਾਂ ਸੀ । ਪੂਰਨ ਸਿੰਘ ਨੇ ਇਸ ਨੂੰ ਜਾਣ ਬੁੱਝਕੇ ਹੀ ਉਘਾੜਿਆ ਨਹੀਂ। ਇੱਛਰਾਂ ਦੇ ਰੁਦਨ ਕਸ਼ਟਾਂ ਬਾਰੇ ਵੀ ਕਾਦਰ ਯਾਰ ਸ਼ਲਾਘਾ ਯੋਗ ਹੈ ਪਰ ਪੂਰਨ ਸਿੰਘ ਦੀ ਸਿਰਜਣਾ, ਇੱਛਰਾਂ ਇੱਕ ਬੇਮਿਸਾਲ ਪਾਤਰ ਹੈ । ਉਝ ਤਾਂ ਅਜਿਹੇ ਟਾਕਰੇ ਬਹੁਤੇ ਉਪਯੋਗੀ ਨਹੀਂ ਹੁੰਦੇ ਪਰ ਉਸਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਆਪਣੇ ਪੁੱਤਰ ਨੂੰ ਸਮਝਦੀ ਹੈ ਤੇ ਸਮੇਂ ਦੀ ਧਾਰਾ ਨੂੰ ਸਮਝਦੀ ਹੈ । ਉਸ ਦੀ ਸੂਝ ਅਣ-ਵਿਸ਼ਲੇਸ਼ਣ ਮਈ ਮੋਹ ਨੇ ਨਹੀਂ, ਸਗੋਂ ਗਿਆਨ ਦਾ ਵੀ ਪਰਤਣ, ਰਾਣੀ ਮਾਂ ਇੱਛਰਾਂ ਦੇ ਟਾਕਰੇ ਦੀ ਪਾਤਰ ਨਹੀਂ । ਦੂਜੀ ਤੁਲਨਾ ਡਾ: ਇਕਬਾਲ ਦੀ ਇੱਕ ਵੀਹ ਕ ਸਫ਼ਿਆਂ ਦੀ ਲੰਮੀ ਕਵਿਤਾ ਦਾ ਜ਼ਿਕਰ ਕੁ ਥਾਂ ਨਹੀਂ ਹੋਵੇਗਾ ਜੋ ਉਸ ਨੇ ਮਾਂ ਦੀ ਮੌਤ ਤੇ ਲਿਖੀ ਸੀ । ਉਸ ਵਿੱਚ ਵੈਣਾਂ ਦਾ ਅੰਸ਼ ਹੈ, ਆਹਾ ਤੇ ਹਉਕੇ ਹਨ ਤੇ ਕੁਰਬਾਨੀ ਦਾ ਬਦਲਾ ਚੁਕਾਉਣ ਦੀ ਲਾਲਸਾ ਹੈ ਜਦੋਂ ਉਹ ਕਹਿੰਦਾ ਹੈ :- (ਉਮਰ ਭਰ ਤੇਰੀ ਮੁਹੱਬਤ ਮੇਰੀ ਖਿਦਮਤਗਾਰ ਰਹੀ . ਜਬ ਮੈਂ ਤੇਰੀ ਖਿਦਮਤ ਕੇ ਕਾਬਿਲ ਹੂਆ ਤੂ ਚੱਲ ਬਸੀ ਪਰ ਇੱਛਰਾਂ ਸਭ ਟਾਕਰਿਆਂ ਤੋਂ ਉਤੇ ਹੈ; ਉਸ ਦੀ ਕੁਰਬਾਨੀ ਦਾ ਬਦਲਾ ਚੁਕਾਣ ਦਾ ਸੰਕਲਪ ਹੀ ਮੂਰਖ਼ਤਾ ਹੈ । ਉਹ ਆਪਣੇ ‘‘ਭਰੇ ਪਏ ਪ੍ਰਤਰ ਨੂੰ ਧਿਆਨ ਵਿੱਚ ਦਿਨ ਰਾਤ ਪਾਲਦੀ ਹੈ, ਉਹ ਸਦਾ ਖਿਆਲਾਂ ਵਿਚ ਉਸ ਦੇ ਕੋਲ ਰਹਿੰਦੀ ਹੈ, ਸ਼ਹਿਜ਼ਾਦਾ ਨਿਸਲ ਹੋ ਮਾਂ ਦੀ ਝਲ ਵਿਚ ਲੇਟਦਾ ਹੈ ਕਵੀ ਨੂੰ ਇਹ ਪਾਲਣਾ ਇਸ ਤੋਂ ਵੀ ਵੱਧ ਦਸਦੀ ਹੈ :- ਇੱਛਰਾਂ ਮਾਂ ਬੱਚਾ ਪਾਲਦੀ ਹੈ । ਕਿ ਸਾਧਦੀ ਹੈ ਇੱਕ ਯੋਗ ਪੂਰਾ ਉਸਦਾ ਮਾਂ ਦਿਲ ਕਵੀ ਅਨੁਸਾਰ ਸਮੁੰਦਰਾਂ ਵਰਗਾ ਵਿਸ਼ਾਲ ਹੈ ਤੇ ਉਸ ਤੇ ਰੱਬ ਵਰਗੀ ਅੱਖ਼ ਦਾ ਝਲਕਾਰ ਹੈ, ਉਸਦਾ ਦਿਲ ਜੱਗ ਦਿਲ ਹੈ ਜੋ ਕੁਲ ਆਲਮ ਨੂੰ ਠਾਰਦਾ ਹੈ ਤੇ ਨਾਲ ਹੀ ਇਹ ਨਿਰਵਿਕਲਪ, ਨਿਰਚਾਹ, ਬੇਗਰਜ਼ ਉਚਾ ਤੇ ਸੁੱਚਾ ਮਾਂ ਦਾ ਹੁਨਰ ਇਕ ਚਿਤਰਕਾਰ ਦਾ ਹੁਨਰ ਹੈ ਜੋ ਬੱਚੇ ਦੇ ਕਰਮ ਤੇ ਰੂਪ ਦਮ ਬਦ ਘੜਦੀ ਸੰਵਾਰਦੀ ਤੇ ਜਵਾਂਦੀ ਹੈ । ਉਹ ਬਿਨ ਦੇਖੋ ਜਪਦੀ ਹੈ ਕਿ ਪੂਰਨ ਵੱਲ ਹੈ ਜਾਂ ਬੀਮਾਰ ਹੈ, ਖੁਸ਼ ਹੈ ਕਿ ਰੋਦਾ ਇਸ ਘੜੀ, ਉਸ ਦੇ ਸਹਿਜ ਯੋਗ ਬਾਰੇ ਪ੍ਰੋ: ਪ੍ਰਨ ਸਿੰਘ ਕਹਿੰਦਾ ਹੈ:- ‘ਮਾਂ ਰੱਬ ਦਾ ਕੋਈ ਡਾਢਾ ਸਹਣਾ ਆਵੇਸ਼ ਹੈ, ਮਾਂ ਸਹਿਜ ਸੁਭਾ ਯੋਗੀ ਪਿਆਰ ਦੀ. ਰੱਬ ਦੇ (ਰਚਾਏ) ਜੱਗ ਦੀ ਪੂਰਨਤਾ ਇਸਤਰੀਤਵ ਨਾਲੋਂ ਮਾਂ-ਪੁਣੇ ਦੀ ਮਹਾਨਤਾ ਕਵੀ ਨੇ ਇਸ ਸ਼ੇਅਰ ਵਿਚ ਅਤਿ ਸੋਹਣੀ ਕੀਤੀ ਹੈ:-

ਨੂੰ ਪੇ ਨੂੰ 20