ਪੰਨਾ:Alochana Magazine August 1963.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਨੁਵਾਦਕ :-ਰੂਪਿੰਦਰ ਮਾਨ ਸੁਹਜਵਾਦੀ ਆਲੋਚਨਾ ਦੇ ਮੂਲ ਤੱਤ (Walter Pater ਦੀ ਪੁਸਤਕ “The Renaissance ਦੇ ਕਾਂਡ ' The School of Giorgione ਦਾ ਮੂਲ ਅ ਗ਼ਜ਼ੀ ਤੋਂ ਅਨੁਵਾਦ) ਬਹੁਤੀ ਪ੍ਰਚਲਤ ਆਲੋਚਨਾ ਵਿਚ ਇਕ ਬੜਾ ਦੋਸ ਹੈ । ਇਹ ਦੋਸ਼ ਭਿੰਨ ਭਿੰਨ ਪ੍ਰਕਾਰ ਦੀਆਂ ਕਲਾ ਕ੍ਰਿਤਾਂ, ਜਿਹਾ ਕਿ ਕਵਿਤਾ, ਰਾਗ ਤੇ ਚਿਤਰਕਾਰੀ ਆਦਿ, ਨੂੰ ਕਾਲਪਨਿਕ ਵਿਚਾਰ ਦੀ ਇਕ ਨਿਹਚਲ ਇਕਾਈ ਦੇ ਵਖ ਵਖ ਭਾਸ਼ਾਵਾਂ ਵਿਚ, ਉਥੇ ਪ੍ਰਵਾਨ ਕਰਨ ਦਾ ਹੈ । ਕਾਲਪਨਿਕ ਵਿਚਾਰ ਦੇ ਅਜਿਹੇ ਉਲਥੇ ਜਿਨਾਂ ਨੂੰ ਕੁਝ ਵਿਸ਼ੇਸ਼ ਤਕਨੀਕੀ ਗੁਣਾਂ (ਚਿਤਰਕਾਰੀ ਵਿਚ ਰੰਗਾਂ ਦੇ, ਰਾਗ ਵਿਚ ਸੁਰ ਦੇ ਅਤੇ ਕਵਿਤਾ ਵਿਚ ਲੈ-ਮਈ ਸ਼ਬਦਾਂ ਦੇ) ਦੀ ਪੁਠ ਚੜੀ ਹੋਈ ਹੋਵੇ । ਇਉਂ ਕਲਾ ਵਿਚਲੇ ਇੰਦ੍ਰਿਆਵੀ ਤੱਤਾ ਅਤੇ ਨਾਲ ਹੀ ਕਲਾ ਵਿਚ ਜੋ ਕੁਝ ਮੁੱਖ ਰੂਪ ਵਿੱਚ ਕਲਾ-ਪੂਰਤ ਹੈ, ਸਭ ਕੁਝ ਨੂੰ ਅਣ-ਗਹਿਲਿਆ ਰਹਿਣ ਦਿੱਤਾ ਜਾਂਦਾ ਹੈ । ਇਸ ਦੇ ਵਿਰੁਧ ਇਹ ਦ੍ਰਿੜ ਸੰਝੀ ਕਿ ਹਰ ਕਲਾ ਵਿਚਲਾ ਇੱਦਿਆ ਤੱਤ ਆਪਣੇ ਨਾਲ ਸੁਹਜ ਦਾ ਇਕ ਵਿਸ਼ੇਸ਼ ਗੁਣ ਅਤੇ ਪੱਖ, ਜੇਹੜਾ ਕਿ ਹੋਰ ਰੂਪਾਂ ਵਿੱਚ ਢਾਲਣਾ ਔਖਾ ਹੈ; ਅਤੇ ਪ੍ਰਭਾਵਾਂ ਦੀ ਇਕ ਮੂਲੋਂ ਹੀ ਵੱਖਰੀ ਭਾਂਤ ਦੀ ਵਿਉਂਤ, ਲੈ ਕੇ ਆਉਂਦੀ ਹੈ-ਹੀ ਅਸਲੀ ਹਜਵਾਂਦੀ ਆਲੋਚਨਾ ਦਾ ਆਰੰਭ ਹੈ । ਇਸ ਲਈ, ਕਿਉਂਕਿ ਕਲਾ ਨਿਪੱਟ ਇੰਦਰੀਆਂ ਜਾਂ ਇਸ ਤੋਂ ਵੀ ਘੱਟ ਮਾਤਰਾ ਵਿਚ) ਨਿਪਟ ਬੁਧੀ ਨੂੰ ਨਹੀਂ, ਸਗੋਂ ਇੰਦਰੀਆਂ ਰਾਹੀਂ ਕਾਲਪਨਿਕ ਤਰਕ ਨੂੰ ਸੰਬੋਧਨ ਕਰਦੀ ਹੈ । ਇਉਂ ਕਲਾਪੂਰਤ ਸੁਹਜ ਕਈ ਭਾਂਤ ਦਾ ਹੈ ਅਤੇ ਇਹ ਵਖੇਵਾਂ ਇੰਦਰੀਆਂ ਦੇ ਆਪਣੇ ਵਿਸ਼ੇਸ਼ ਸਭਾਵਾਂ ਨਾਲ ਮੇਲ ਖਾਂਦਾ ਹੈ । | ਇਸ ਤਰ੍ਹਾਂ ਹਰ ਕਲਾ ਦਾ ਇਕ ਵਿਲੱਖਣ ਅਤੇ ਉਲਥਾਇਆ ਨਾ ਜਾ ਸਕਣ ਵਾਲਾ ਇੰਢਿਆਵੀ ਹੁਸਨ ਹੋਣ ਕਰਕੇ ਉਸ ਦਾ ਕਲਪਨਾ ਤਕ ਪਹੁੰਚਣ ਦਾ ਇਕ ਖਾਸ ਢੰ ਅਤੇ ਆਪਣੇ ਵਿਸ਼ੇ ਪ੍ਰਤੀ ਉਸਦੀਆਂ ਕੁਝ ਵਿਸ਼ੇਸ਼ ਜ਼ਿਮੇਂਵਾਰੀਆਂ ਹੁੰਦੀਆਂ ਹਨ ।