ਪੰਨਾ:Alochana Magazine August 1963.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

. -- - - ਸਹਜਮਈ ਆਲੋਚਨਾ ਦਾ ਇਕ ਕੰਮ ਇਨ੍ਹਾਂ ਸੀਮਾਵਾਂ ਨੂੰ ਨਿਯਤ ਕਰਨਾ ਅਤੇ ਇਹ ਅੰਦਾਜ਼ਾ ਲਗਾਣਾ ਹੈ ਕਿ ਕਲਾ ਕ੍ਰਿਤ ਕਿਸ ਪੱਧਰ ਤਕ ਆਪਣੇ ਖਾਸ ਵਿਸ਼ੇ ਪ੍ਰਤੀ ਆਪ ਆਂ ਜ਼ਿਮੇਂਵਾਰੀਆਂ ਨੂੰ ਨਿਭਾਉਂਦੀ ਹੈ । ਜਿਵੇਂ ਕਿ ਇਕ ਚਿਤਰ ਵਿਚ ਉਸ ਸੱਚੀ ਦਿੱਤਰਮਈ ਰਮਣੀਕਤਾ ਨੂੰ ਧਿਆਉਣਾ ਜਿਹੜੀ ਕਿ ਨਾ ਹੀ ਕੇਵਲ ਕੋਈ ਕਾਵਿਕ ਵਿਚਾਰ ਬਦਬਾ ਹੈ ਅਤੇ ਨਾ ਹੀ ਰੰਗ ਜਾਂ ਡੀਜ਼ਾਈਨ ਵਿਚ ਕਿਸੇ ਸੰਚਾਰਨਯੋਗ ਤਕਨੀਕੀ ਜੀਨਤਾ ਦਾ ਸਿੱਟਾ । ਕਵਿਤਾ ਵਿਚ ਉਹ ਸਹੀ ਕਾਵਿਕ ਗੁਣ ਨਿਰਧਾਰਿਤ ਕਰਨਾ, ਜਿਹੜਾ ਕਿ ਨਾ ਤਾਂ ਕੇਵਲ ਵਰਨਣ ਹੀ ਹੈ ਅਤੇ ਨਾ ਹੀ ਕੇਵਲ ਧਿਆਨੀ, ਸਗੋਂ ਲੈ-ਮਈ ਸ਼ਬਦਾਂ ਨੂੰ ਮੌਲਿਕ ਢੰਗ ਨਾਲ ਵਰਤਣ ਰਾਹੀਂ ਪ੍ਰਾਪਤ ਹੁੰਦਾ ਹੈ । ਇਹ ਲੈ-ਮਈ ਸ਼ਬਦ ਗਾਣੇ ਵਿਚ ਗੀਤ ਦਾ ਤੱਤ ਹਨ, ਸੰਗੀਤ ਵਿਚ ਸੰਗੀਤਕ ਸੁਹੱਪਣ ਉਤੇ ਧਿਆਨ ਜੋੜਨਾ; Bਬ ਬਨਿਆਦੀ ਸੰਗੀਤ ਨੂੰ ਜਿਹੜਾ ਜਿਸ ਰੂਪ ਵਿਚ ਸਾਡੇ ਤਕ ਪਹੁੰਚਿਆ ਹੈ, ਉਸ ਨਾਲੋਂ ਆ ਜਾ ਸਕੇ ਅਤੇ ਜਿਹੜਾ ਕਿਸੇ ਸ਼ਬਦ ਜਾਂ ਉਪਭਾਵ ਜਾਂ ਵਿਚਾਰ ਦੀ ਪ੍ਰਤੀਨਿਧਤਾ ਨਾ ਕਰਦਾ ਹੋਵੇ । ਬੰਗ (Lessing) ਦਾ ਲਾਕੁਨ (Laocoon) ਵਿਚ ਤਕਲਾ ਅਤੇ ਕਵਿਤਾ ਦੇ ਖੇਤਰਾਂ ਦਾ ਵਿਸ਼ਲੇਸ਼ਣ, ਸੁੰਦਰਤਾ ਦੀ ਬਹੁ-ਰੂਪਤਾ ਦੇ ਅਧਿਐਨ ਨੂੰ ਇਕ ਮਹੱਤਵਪੂਰਣ ਦੇਣ ਸੀ । ਪਰ ਇਨ੍ਹਾਂ ਗੱਲਾਂ ਦੀ ਸੱਚੀ ਪ੍ਰਸੰਸਾ ਅਜਿਹੀ ਕਲਾ ਆਲੋਚਨਾ ਦੀ ਇਕ ਸਮੁੱਚੀ ਪ੍ਰਣਾਲੀ ਦੀ ਰੋਸ਼ਨੀ ਵਿਚ ਹੀ ਸੰਭਵ ਹੋ ਸਕਦੀ ਹੈ । ਚਿਤਰਕਾਰੀ ਇਕ ਅਜਿਹੀ ਕਲਾ ਹੈ ਜਿਸ ਦੀ ਆਲੋਚਨਾ ਕਰਨ ਵੇਲੇ ਇਸ ਕਥਨ ਨੂੰ ਅਪਨਾਉਣ ਦੀ ਸਭ ਤੋਂ ਵਧ ਲੋੜ ਹੈ । ਇਸ ਲਈ ਕਿਉਂ ਕਿ ਚਿਤਰਾਂ ਅਤੇ ਹੋਰ ਸਾਰੀਆਂ ਕਲਾ ਕ੍ਰਿਤਾਂ ਦਾ ਕਵਿਤਾ ਦੇ ਰੂਪ ਵਿਚ ਹੀ ਗਲਤ ਸਧਾਰਣੀਕਰਨ, ਬਹੁਤਾ, ਪ੍ਰਚੱਲਤ ਹੈ । ਬਹੁਤੇ ਦਰਸ਼ਕ ਅਤੇ ਕਈ ਆਲੋਚਕ ਇਉਂ ਹੀ ਸੋਚਦੇ ਹਨ ਕਿ ਇਕ ਪਾਸੇ ਚਿਤਰਣ ਅਤੇ ਬਰਸ-ਛਹਾਂ ਵਿਚ ਕੇਵਲ ਤਕਨੀਕੀ ਨਿਪੁੰਨਤਾ, ਜਿਸ ਦਾ ਮਾਧਿਅਮ ਤੇ ਸੰਬਧਕ ਕੇਵਲ ਸੋਝੀ ਹੀ ਹੈ, ਹੀ ਸਭ ਕੁਝ ਹੈ, ਜਾਂ ਦੂਜੇ ਪਾਸੇ ਕੇਵਲ ਕਾਵਿਕ ਜਾਂ ਸਾਹਿਤਕ ਦਿਲਚਸਪੀ ਜਿਸ ਦਾ ਸੰਬਧਨ ਵੀ ਕੇਵਲ ਸ਼ੋਝੀ ਨੂੰ ਹੀ ਹੈ, ਹੀ ਸਭ ਕੁਝ ਹੈ । ਇਨ੍ਹਾਂ ਨੇ ਦੋਹਾਂ ਦੇ ਵਿਚਕਾਰ ਦੇ ਅਸਲੀ ਚਿਤਰਮਈ ਗੁਣ ਨੂੰ ਨਹੀਂ ਚਿਤਵਿਆ ਹੁੰਦਾ । ਇਹ ਗੁਣ ਚਿਤਰਸੋਝੀ ਦੀ ਉਸ ਦਾਤ ਦੀ ਪ੍ਰਾਪਤੀ ਦਾ ਇਕ ਬੇਮਿਸਾਲ ਜ਼ਾਮਨ ਹੈ, ਜਿਹੜੀ ਕਿ ਕੇਵਲ ਰੇਖਾਵਾਂ ਅਤੇ ਰੰਗਾਂ ਦੀ ਖੋਜਮਈ ਜਾਂ ਰਚਨਾਤਮਕ ਢੰਗ ਦੀ, ਪਰ ਚਿਤਰ ਦੇ ਮਜ਼ਮੂਨ ਦੇ ਕਿਸੇ ਵੀ ਕਾਵਿਕ ਲੱਛਣ ਤੋਂ ਸੁਤੰਤਰ ਰੂਪ ਦੀ ਹੁੰਦੀ ਹੈ । ਡੱਚ ਚਿਤਰਾਂ ਅਤੇ ਟਿਸ਼ੀਅਨ (Titian) ਜਾਂ ਵੈਰੋਨਸ਼ੀ (Veronese) ਦੀਆਂ ਕ੍ਰਿਤਾਂ ਵਿਚ ਇਹ ਗੁਣ ਆਮ ਲਭਦਾ ਹੈ । ਇਹ ਹੈ ਰੇਖਾਕਾਰੀ; ਉਹ ਡਿਜ਼ਾਈਨ ਜਿਹੜਾ ਇਕ ਚਿਤਰਮਈ ਸਭਾ ਜਾਂ ਬਣਤਰ ਤੋਂ ਉਭਰਿਆ ਹੈ ਅਤੇ ਭਾਵੇਂ ਉਹ ਸਹੀ ਆਂਗਿਕ ਅਨੁਪਾਤ ਤੋਂ ਅਵੇਸਲਾ ਹੈ ਪਰ ਜਿਸ ਵਿਚ ਸਭ ਕੁਝ, ਸਾਰੀ ਕਵਿਤਾ ਤੇ ਸਾਰੇ ਵਿਚਾਰ, ਭਾਵੇਂ ਕਿੰਨੇ ਵੀ ਨਿਰਪੱਖ ਜਾਂ

go i