ਪੰਨਾ:Alochana Magazine August 1963.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸਪੱਸ਼ਟ ਕਿਉਂ ਨਾ ਹੋਣ, ਇਕ ਦਿਸਦੇ, ਦ੍ਰਿਸ਼ ਜਾਂ ਬਿੰਬ ਦੇ ਰੂਪ ਵਿਚ ਉਪਰ ਤਰ ਆਉਂਦੇ ਹਨ । ਇਹ ਹੈ ਰੰਗ-ਕਾਰੀ; ਰੋਸ਼ਨੀ ਦੀ ਉਹ ਬੁਣਤੀ ਜਿਹੜੀ ਦ੍ਰਿਸ਼ਟਮਾਨ ਸੋਨੇ ਦੀਆਂ ਤਾਰਾਂ ਵਾਂਗ ਟਿਸ਼ੀਅਨ’ ਦੀ ‘ਲੇਸ ਗਰਲ' (Lace girl) ਵਿਚ, ਉਸ ਦੀ ਪੁਸ਼ਾਕ, ਮਾਸ ਅਤੇ ਵਾਤਾਵਰਣ ਵਿਚੋਂ ਦਿਸ ਆਉਂਦੀ ਹੈ | ਵਸਤੂ ਦੇ ਸਾਰੇ ਤੰਦ ਤਾਣੇ ਨੂੰ ਇਕ ਨਵੇਂ ਆਨੰਦਮਈ ਭੌਤਕ ਗੁਣ ਵਿਚ ਰੰਗ ਦੇਣ ਦਾ ਗੁਣ । ਫ਼ੌਨਟੋਰੇਟ (Tintoret) ਦੇ ਉੱਡਦੇ ਹੋਏ ਆਕਾਰਾਂ ਅਤੇ ਟਿਸ਼ੀਅਨ ਦੇ ਜੰਗਲਾਂ ਦੀਆਂ ਟਾਹਣੀਆਂ ਦੀ, ਵਾਯੂਮੰਡਲ ਵਿਚ ਉਲੀਕੀ ਹੋਈ ਮੁਹਰਾਕਸ਼ੀ ਵਾਲੀ ਇਹ ਰੇਖਾਕਾਰੀ ਅਤੇ ਟਿਸ਼ੀਅਨ ਦੀ ਲੇਸ ਗਰਲ ਜਾਂ ਰੂਬਨਜ਼ (Rubens) ਦੀ ‘‘ਡੀਸੈਂਟ ਫਰੋਮ ਦੀ ਕਰੋਸ (Descent From the cross) ਦੇ ਵਾਯੂਮੰਡਲ ਵਿਚ ਚਾਨਣ ਅਤੇ ਰੰਗਤ ਦੀਆਂ ਜਾਦੂ ਭਰੀਆਂ ਸਥਿਤੀਆਂ ਵਾਲੀ ਇਹ ਰੰਗਕਾਰੀ-ਇਹ ਆਵਸ਼ਕ ਚਿਤਰ-ਗੁਣ ਸਭ ਤੋਂ ਪਹਿਲਾਂ ਸਾਡੀ ਸੋਝੀ ਨੂੰ ਸਿਧੇ ਅਤੇ ਇੰਦਰਿਆਵੀ ਤੌਰ ਤੇ, ਵੀਨਸ ਦੇ ਸ਼ੀਸ਼ੇ ਦੀ ਟੁਕੜੀ ਵਾਂਗ ਸੰਨ ਕਰਨ ਵਾਲੇ ਹੋਣੇ ਚਾਹੀਦੇ ਹਨ । ਇਉਂ ਪ੍ਰਾਪਤ ਹੋਣ ਵਾਲੀ ਪ੍ਰਸੰਨਤਾ ਰਾਹੀਂ ਹੀ ਇਹ ਗੁਣ ਆਪਣੇ ਤੋਂ ਪਰੇਡੇ, ਰਚਣਹਾਰ ਦੀ ਇੱਛਾ ਵਿੱਚ ਲੁਕੇ, ਵਿਗਿਆਨ ਜਾਂ ਕਵਿਤਾ ਦੇ ਵਾਹਣ ਬਣਨੇ ਚਾਹੀਦੇ ਹਨ । ਮੂਲ ਰੂਪ ਵਿਚ ਇਕ ਮਹਾਨ ਚਿਤਰ, ਕੰਧ ਜਾਂ ਧਰਤੀ ਉਤੇ ਧੁਪ ਅਤੇ ਛਾਂ ਦੀ ਕੁਝ ਘੜੀਆਂ ਲਈ ਹੁੰਦੀ ਦੇਵਨੇਤੀ ਖੇਡ ਤੋਂ ਵਧ ਕੋਈ ਹੋਰ ਬਹੁਤਾ ਨਿਸ਼ਚਿਤ ਸੁਨੇਹਾ ਸਾਨੂੰ ਨਹੀਂ ਦਿੰਦਾ | ਅਸਲ ਵਿਚ ਇਕ ਮਹਾਨ ਚਿਤਰ ਪੂਰਬੀ ਕਾਲੀਨਾ ਵਿਚ ਫੜੇ ਹੋਏ ਰੰਗਾਂ ਵਾਂਗ ਇਉਂ ਵੱਸੀ ਹੋਈ ਰੌਸ਼ਨੀ ਦਾ ਇਕ ਟੁਕੜਾ ਹੁੰਦਾ ਹੈ, ਪਰ ਕਿਰਤੀ ਨਾਲੋਂ ਵੀ ਵਧੇਰੇ ਸੂਖਮਤਾ ਅਤੇ ਨਿਪੁੰਨਤਾ ਨਾਲ ਨਿਭਾਇਆ ਹੋਇਆ ਅਤੇ ਸੁਧਾਰਿਆ ਹੋਇਆ ਹੁੰਦਾ ਹੈ । ਇਹ ਆਰੰਭਕ ਅਤੇ ਆਵਸ਼ਕ ਸ਼ਰਤ ਪੂਰੀ ਹੋਣ ਪਿਛੋਂ ਅਸੀਂ ਚਿਤਰਕਾਰੀ ਵਿਚ ਕਵਿਤਾ ਦੇ ਸੂਖਮ ਕੂਮ ਵਿਚ ਉਚੇਰੇ ਉਭਰਦੇ ਪ੍ਰਵੇਸ਼ ਦੇ ਲੱਖਣ ਵੇਖ ਸਕਦੇ ਹਾਂ । ਉਦਾਹਰਣ ਦੇ ਤੌਰ ਤੇ ਜਾਪਾਨੀ ਪੱਖਿਆਂ ਦੇ ਚਿਤਰਾਂ ਵਿਚ ਪਹਿਲਾਂ ਨਿਰਪੱਖ ਰੰਗ ਵੀ ਲਭਦੇ ਹਨ; ਫਿਰ ਫੁ. ਦੀ ਕਵਿਤਾ ਦੀ ਰਲੀ ਮਿਲੀ ਸੋਝੀ ਆਉਂਦੀ ਹੈ ਅਤੇ ਉਸ ਤੋਂ ਬਾਅਦ ਕਈ ਵਾਰੀ ਫੁਲਾਂ ਦੀ ਪਰਮ ਪੂਰਨ ਚਿਤਰਕਾਰੀ, ਇਉਂ ਹੀ ਅਗਿਉਂ ਅੱਗੇ ਆਖਿਰ ਟਿਸ਼ੀਅਨ ਦੇ ਇਕ ਵੇਨਸ ਦੇ ਚਿਤਰ Piesentation of the Virgin ਵਿਚ ਰੇਸ਼ਮੀ ਚੋਲਾ ਪਾਈ ਨਿਕੇ ਅਤੇ ਅਨੋਖੇ, ਮੰਦਰ ਦੀਆਂ ਪੌੜੀਆਂ ਤੋਂ ਉਤਰਦੇ ਹੋਏ ਆਕਾਰ ਵਿਚੋਂ ਐਡੀਨ (Ariadin) ਵਿਚਲੀ ਉਸ ਦੀ ਕਵਿਤਾ ਵਾਂਗ ਹੀ ਬਚਪਨ ਦੀ ਭਾਵਨਾ ਦਾ ਪਤਾ ਲਭਦਾ ਹੈ । | ਪਰ ਭਾਵੇਂ ਹਰ ਕਲਾ ਦੀ ਆਪਣੀ ਇਕ ਖਾਸ ਤਰ੍ਹਾਂ ਦੀ ਪ੍ਰਭਾਵਾਂ ਦੀ ਵਿਉਂਤ ਅਤੇ ਉਲਥਾਇਆ ਨਾ ਜਾ ਸ਼ਕਣ ਵਾਲਾ ਹੁਸਨ ਹੁੰਦਾ ਹੈ, ਅਤੇ ਭਾਵੇਂ ਇਉਂ ਅਸਲ ਵਿਚ ਕਲਾ ਦੀਆਂ ਬੁਨਿਆਦੀ ਭਿੰਨਤਾਵਾਂ ਦੀ ਸਾਂਝੀ ਹੀ ਸੁਹਜਮਈ ਆਲੋਚਨਾ ਦਾ ਆਰੰਭ ਹੈ, ਫ਼ਿਰ ਵੀ ਇਹ ਗਲ ਧਿਆਨ ਯੋਗ ਹੈ ਕਿ ਇਕ ਕਲਾ ਆਪਣੇ ਮਸਾਲੇ ਨੂੰ