ਪੰਨਾ:Alochana Magazine August 1963.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਹੀ ਨਕਸ਼ਾ-ਕਸ਼ੀ-ਇਹ ਸ਼ਭ ਕੁਝ ਨਾ ਹੋਣ, ਸਗੋਂ ਕਵਿਤਾ ਤੇ ਚਿਤਰ ਵਿਸ਼ੇ ਦੇ ਨਿਭਾਅ ਦੇ ਰੂਪ ਤੇ ਸਭਾ ਤੋਂ ਬਿਨਾਂ ਕੁਝ ਵੀ ਨਾ ਹੋਣ ਅਤੇ ਰੂਪ ਤੇ fਭਾ ਦਾ ਇਹ ਢੰਗ ਆਪਣੇ ਆਪ ਵਿਚ ਇਕ ਅੰਤਮ ਮਨੋਰਥ ਹੋਵੇ ਅਤੇ ਵਿਸ਼ੇ ਦੇ ਹਰ ਅੰਗ ਵਿਚ ਸਮਾਇਆ ਹੋਵੇ, ਇਹ ਹੈ ਉਹ ਮੰਤਵ ਜਿਸ ਲਈ ਸਾਰੀ ਕਲਾ ਦਾ ਪ੍ਰਤਨ-ਸੀਲ ਹੈ ਅਤੇ ਜਿਸ ਨੂੰ ਭਿੰਨ ਭਿੰਨ ਮਾਤਰਾ ਵਿਚ ਪ੍ਰਾਪਤ ਕਰਦੀ ਹੈ । | ਜੇਕਰ ਅਸੀਂ ਸਭ ਵਾਸਤਵਿਕ ਉਦਾਹਰਣਾ ਨੂੰ ਵਾਚੀਏ ਤਾਂ ਇਹ ਨਿਰਪੱਖ ਭਾਸ਼ਾ ਕਾਫ਼ੀ ਸ਼ਪੱਸ਼ਟ ਹੋ ਜਾਂਦੀ ਹੈ । ਇਕ ਅਸਲੀ ਪ੍ਰਕ੍ਰਿਤਕ ਦ੍ਰਿਸ਼ ਵਿਚ ਅਸੀਂ ਇਕ ਲੰਮੀ ਚਿੱਟੀ ਸੜਕ ਨੂੰ ਪਹਾੜੀ ਦੇ ਕਿਨਾਰੇ ਤੋਂ ਇਕ ਦਮ ਗੁੰਮ ਹੁੰਦੀ ਦੇਖਦੇ ਹਾਂ । ਐਮ. ਐਲਫੋ ਜੇ ਲੇਗਰੰਸ (M. Alphonse Legros) ਦੀ ਇਕ ਉਕਰੀ ਹੋਈ ਤਸਵੀਰ ਦਾ ਇਹ ਵਿਸ਼ਾ ਹੈ । ਕੇਵਲ ਇਸ ਉਕਰੀ ਹੋਈ ਤਸਵੀਰ ਵਿਚ ਹੀ ਇਹ ਵਿਸ਼ਾ ਅਭਿਵਿਅੰਜਨ ਦੀ ਇਸ ਅੰਤਰੀਵੀ ਗੰਭੀਰਤਾ ਵਿਚ ਰੰਗਿਆ ਗਇਆ ਹੈ । ਉਹ ਗੁਰਵਤਾ ਜਿਹੜ ਭਾਵੇਂ ਲੈਗਰਸ ਨੂੰ ਉਸ ਵਿਚ ਕਿਸੇ ਵਿਸ਼ੇਸ਼ ਸੰਜੋਗੀ ਘੜੀ ਵਿਚ ਪੂਰੀ ਜਾਂ ਅੱਧੀ ਦਿੱਲੀ ਹੋਵੇ ਜਾਂ ਸ਼ਾਇਦ ਉਸ ਦੇ ਆਪਣੇ ਰਉਂ ਵਿਚ ਉਸ ਨੂੰ ਸ਼ੁਝੀ ਹੋਵੇ, ਪਰ ਜਿਹੜੀ ਆਪਣੀ ਕਿਰਤ ਵਿਚ ਉਹ ਉਸ ਰਚਨਾ ਦੇ ਮੂਲ ਤੱਤ ਦੇ ਰੂਪ ਵਿਚ ਕਾਇਮ ਰਖਦਾ ਹੈ । ਕਈ ਵਾਰ ਤੂਫਾਨੀ ਰੌਸ਼ਨੀ ਦਾ ਇਕ ਪਲ ਦਾ ਲਿਸ਼ਕਾਰਾ, ਇਕ ਘਰੋਗੀ ਜਾਂ ਬਹੁਤ ਹੀ ਜਾਣੇ ਪਛਾਣੇ ਹੋਏ ਨਜ਼ਾਰੇ ਨੂੰ ਕਲਪਨਾ ਦੀਆਂ ਡੂੰਘਿਆਈਆਂ ਵਿਚੋਂ ਉਪਜੇ ਹੋਏ ਇਕ ਗੁਣ ਵਿਚ ਰੰਗ ਸਕਦਾ ਹੈ । ਇਉਂ ਫ਼ਿਰ ਸਾਨੂੰ ਇਹ ਕਹਿਣ ਦਾ ਵੀ ਅਧਿਕਾਰ ਹੈ ਕਿ ਰੌਸ਼ਨੀ ਦਾ ਇਹ ਖਾਸ ਪ੍ਰਭਾਵ ਸੋਨੇ ਦੇ ਧਾਗੇ ਦੇ ਰੂਪ ਵਿਚ ਇਉਂ ਅਚਣਚੇਤ ਹੀ ਤੁੜੀ ਦੇ ਢੇਰ, ਸਫੈਦੇ ਤੇ ਘਾ ਦੀ ਬਣਤਰ ਵਿਚ ਬੁਣਿਆ ਜਾਣਾ, ਦ੍ਰਿਸ਼ ਨੂੰ ਕਲਾਮਈ ਗੁਣ ਪ੍ਰਦਾਨ ਕਰਦਾ ਹੈ, ਅਤੇ ਇਕ ਚਿਤਰ ਵਿਚ ਇਉਂ ਹੀ ਹੁੰਦਾ ਹੈ । ਕੁਦਰਤੀ ਸ਼ਾਂ ਦਾ ਆਪਣਾ ਕੋਈ ਉਘੜਵਾਂ ਚਰਿਤਰ ਨਾ ਹੋਣ ਕਰਕੇ ਉਨ੍ਹਾਂ ਵਿਚ ਵੇਰਵੇ ਸਬੰਧੀ ਅਜਿਹੀਆਂ ਹੱਥ ਦੀਆਂ ਸਫ਼ਾਈਆਂ ਆਮ ਹਨ, ਕਿਉਕਿ ਅਜੇਹੇ ਨਜ਼ਾਰ ਵਿਚ ਸਾਰੇ ਪਦਾਰਥਕ ਵਿਸਥਾਰ, ਜੜ੍ਹੀ ਬੁਝੂ ਚਾਨਣ ਵਿਚ ਬੜੇ ਸੌਖੇ ਹੀ ਜਜ਼ਬ ਹੋ ਕੇ ਆਪਣੇ ਸਮੁੱਚੇ ਪਸਾਰ ਵਿਚ ਉਚਿਆਏ ਜਾਂਦੇ ਤੇ ਇਉਂ ਇਕ ਨਵੇਂ ਤੇ ਸੁਖਾਵੇਂ ਪ੍ਰਭਾਵ ਨੂੰ ਪ੍ਰਾਪਤ ਹੁੰਦੇ ਹਨ । ਇਸੇ ਕਰਕੇ ਹੀ ਚਿਤਰਮਈਅਤਾ ਵਜੋਂ ਸਵਿਟਜ਼ਰਲੈਂਡ ਦੀ ਘਾਟੀ ਨਾਲੋਂ ਫ਼ਰਾਂਸ ਦੇ ਦਰਿਆ ਦਾ ਇਕ ਕਢਾ ਵਧੇਰੇ ਉੱਤਮ ਹੈ, ਇਸ ਲਈ ਕਿਉਂਕਿ ਫ਼ਰਾਂਸੀਸੀ ਦਰਿਆ ਦੇ ਕੇਵਲ ਭੂਗੋਲਿਕ ਵੇਰਵੇ ਜਾਂ ਸਾਧਾਰਣ ਸਮੱਗਰੀ ਦੀ ਬਹੁਤ ਘਟ ਪੂਛ ਹੈ । ਉਥੇ ਸਭ ਕੁਝ ਬੜਾ ਸਵੱਛ, ਅਛੋਹ ਅਤੇ ਟਿਕਾਉ ਭਰਿਆ ਹੋਣ ਕਰਕੇ ਚਾਨਣ ਅਤੇ ਪਰਛਾਵੇਂ ਲਈ ਇਸ ਨੂੰ ਇਕ ਉਘੜਵੀਂ ਸ਼ਰ ਵਿਚ, ਬਣਾ ਬਹੁਤ ਸੌਖਾ ਕੰਮ ਹੈ । ਦੂਜੇ ਪਾਸੇ ਫੈਨਸ ਦੇ ਕੁਦਰਤੀ ਨਜ਼ਾਰੇ ਦੀ ਸਮੱਗਰੀ ਦੀ ਅਵੱਸਥਾ ਬਹੁਤ ਸਖਤ ਅਤੇ ਕਰੜੀ ਨਿਸਚਿਤਤਾ ਵਾਲੀ ਹੈ, ਪਰ ਵੇਨੇਸ਼ੀਅਨ ਚਿਤਰਕਾਰੀ ਪ੍ਰਨਾਲੀ ਦੇ ਆਚਾਰੀਆ ਇਸ ਦਾ ਭਾਰ ਘਟ ਹੀ ਪ੍ਰਵਾਨ ਕਰਦੇ ਨਜ਼ਰ ਆਉਂਦੇ