ਪੰਨਾ:Alochana Magazine August 1963.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਆਧਾਰਣ ਸੰਬੰਧ ਕਿਰਤੀ ਹਨ । ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ :-- ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰ ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰੁ ॥ ਕਦਰਤਿ ਖਾਣਾ ਪੀਣਾ ਪੈਨਣ ਕੁਦਰਤਿ ਸਰਬ ਪਿਆਰ । ਕੁਦਰਤਿ ਨੇਕੀਆਂ ਕੁਦਰਤਿ ਬਦੀਆਂ ਕੁਦਰਤਿ ਮਾਨੁ ਅਭਿਮਾਨ । (ਆਸਾ ਦੀ ਵਾਰ) ਸੋ ਇਨ੍ਹਾਂ ਅਰਥਾਂ ਵਿਚ ਜਾਂ ਹਰ ਕਵੀ ‘ਕੁਦਰਤ ਦਾ ਕਵੀ ਹੈ ਤੇ ਹਰ ਕਲਾਕਾਰ ਦੀ ਕਲਾ ਵਿਚ ਪ੍ਰਕਿਰਤੀ ਦਾ ਪ੍ਰਧਾਨ ਸਥਾਨ ਹੈ । ਫਿਰ ਕਿਸੇ ਇਕ ਕਵੀ ਨੂੰ “ਕਿਰਤੀ ਦਾ ਕਵੀ ਕਹਿਣ ਦਾ ਤਾਂ ਕੋਈ ਵਿਸ਼ੇਸ਼ ਅਰਥ ਹੀ ਨਹੀਂ ਹੋਇਆ । ਇਹ ਠੀਕ ਹੈ ਕਿ ਹਰ ਕਵੀ ਜਾਂ ਕਲਾਕਾਰ ਦੀ ਕਲਾ ਵਿਚ ਪ੍ਰਕਿਰਤੀ ਦਾ ਕੋਈ ਸੁਭਾ ,ਜਾਂ ਸੰਬੰਧ ਸਾਕਾਰ ਹੁੰਦਾ ਹੈ ਭਾਵੇਂ ਕਿਸੇ ਸੂਖਮ ਰੂਪ ਵਿਚ ਹੀ ਹੋਵੇ; ਪਰ ਅਜੇਹੇ ਕੁਝ ਵਿਸ਼ੇਸ਼ ਕਲਾਕਾਰ ਹੀ ਹੁੰਦੇ ਹਨ ਜੋ ਦਿਸਦੀ ਪ੍ਰਕਿਰਤੀ ਦੇ ਰੰਗਾਂ ਰੂਪਾਂ ਨੂੰ ਅਤਿ ਦੇ ਉਲਾਸ ਨਾਲ ਚਿਤਰਦੇ, ਪ੍ਰਕਿਰਤੀ ਵਿਚਲੇ ਨਾਦ ਨਾਲ ਮਸਤ ਅਲਮਸਤ ਹੋਕੇ ਝੂਮਦੇ, ਫੁੱਲਾਂ ਦੀਆਂ ਮੁਕ ‘ਵਾਜਾ ਨੂੰ ਸੁਣਦੇ' ਪ੍ਰਕਿਰਤੀ ਵਿਚ ਕਿਸੇ ਬਿਹਬਲਤਾ ਨੂੰ ਪਛਾਣਕੇ ਆਪੇ ਤੋਂ ਬਾਹਰ ਹੁੰਦੇ, ਅਰਥਾਤ ਕਿਰਤੀ ਦੀ ਸੁੰਦਰਤਾ ਨੂੰ ਇਕਾਗਰ ਰੂਪ ਵਿਚ ਹਿਣ ਕਰਕੇ ਇਕਸੁਰ ਹੋਏ ਮਨ ਵਿਚੋਂ ਕਿਸੇ ਸੁਹਜ ਦਾ ਪ੍ਰਕਾਸ਼ ਕਰਦੇ ਹਨ । ਅਜੇਹੇ ਕਵੀ ਨੂੰ ਅਸੀਂ ਕਿਰਤੀ ਦਾ ਕਵੀ ਕਹਿ ਲੈਂਦੇ ਹਾਂ । ਜਿਵੇਂ ਆਧੁਨਿਕ ਪੰਜਾਬੀ ਕਵਿਤਾ ਦੇ ਮੁਢਲੇ ਪੜਾ ਦਾ ਇਕ ਮਹਾਨ ਕਵੀ : ਪੂਰਨ ਸਿੰਘ ਇਕ ਥਾਂ ਭਾਈ ਵੀਰ ਸਿੰਘ ਦੀ ਪੁਸਤਕ ‘ਮਟਕ ਹੁਲਾਰੇ ਦੇ ਮੁੱਖ ਬੰਦ ਵਿਚ ਲਿਖਦਾ ਹੈ :- ‘‘ਕੁਦਰਤ ਤੇ ਕਵੀ ਦਾ ਅਜ਼ਲ ਥੀ ਪਿਆਰ ਹੈ, ਕਵੀ ਦੀ ਛਾਤੀ ਵਿਚ ਕੁਦਰਤ ਦੀ ਛਾਤੀ ਆਣ ਉਛਲਦੀ ਹੈ, ਕੁਦਰਤ ਦਾ ‘ਅਰੂਪ-ਨਾਦ’ ਕਵੀ ਦੇ ‘ਰਸ-ਅਲਾਪ' ਵਿਚ ਮੂਰਤੀਮਾਨ ਹੁੰਦਾ ਹੈ ਤੇ ਕਵੀ ਆਪ ਇਸ ‘ਕਵੀ-ਕੁਦਰਤ ਸੰਜੰਗ’ ਵਿਚ ਬਿਹਬਲ ਹੋ ਇਕ ਅਨਖੀ ਬੇਖੁਦੀ ਵਿਚ ਗੜੂਦ ਹੁੰਦਾ ਹੈ.............. | ਕੁਦਰਤ ਵਿਚਲੇ ਅਰੂਪ-ਨਾਦ ਦਾ ਰਸ-ਅਲਾਪ ਉਸ ਪੜਾ ਉਤੇ ਹੀ ਸੰਭਵ ਹੈ ਜਿਥੇ ਕੁਦਰਤ ਨਾਲ ਇਕਸੁਰ ਹੋਇਆ ਕਵੀ ਆਪਣੀ ਸੁਹਜਾਤਮਕ-ਬਿਰਤੀ ਵਿਚ ਲੀਨ ਹੋਕੇ ਪਰਾਚੀਨ ਮਨੁੱਖ ਦੀ ਅਚੰਭਿਤ-ਬਿਰਤੀ (Primitive man's sense of wonder) ਨੂੰ ਪਰਗਟ ਕਰਦਾ ਹੈ । ਕਵੀ-ਮਨ ਦੀ ਸੁਹਜਾਤਮਕ ਲੀਨਤਾ ਕੁਦਰਤ ਨੂੰ ਇਕਾਗਰ ਰੂਪ ਵਿਚ ਗ੍ਰਹਿਣ ਕਰਨ ਵਿਚੋਂ ਹੀ ਪਰਾਪਤ ਹੋ ਸਕਦੀ ਹੈ । ਇਸ ਦੇ ਵਿਸ਼ਲੇਸ਼ਣ ਵਿਚੋਂ ਨਹੀਂ । ਜਿਵੇਂ ਭਾਈ ਵੀਰ ਸਿੰਘ ਆਪਣੀ ਇਕ ਕਵਿਤਾ ਵਲਵਲਾ ਵਿਚ ਲਿਖਦੇ ਹਨ :- ਜਿਨ੍ਹਾਂ ਉਚਾਈਆਂ ਉਤੋਂ