ਪੰਨਾ:Alochana Magazine August 1963.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

• . ਸੌ, .. • 6. ਨੂੰ ਬਧੀ ਖੰਭ ਸਾੜ ਢੱਠੀ, ਮਲੋ ਮਲੀ ਉਥੇ ਦਿਲ, ਮਾਰਦਾ ਉਡਾਰੀਆਂ ; fਪਿਆਲੇ ਅਣਡਿੱਠੇ ਨਾਲ ਬੁਲ ਲਗ ਜਾਣ ਉਥੇ, ਰਸ ਤੇ ਸਰੂਰ ਚੜੇ , ਝੂਮਾ ਆਉਣ ਪਿਆਲੀਆਂ, ਗਿਆਨੀ ਸ:ਨੂੰ ਹੋੜਦਾ ਤੇ “ਵਹਿਮੀ ਢੋਲਾ' ਆਖਦਾ ਏ, ਮਾਰੇ ਗਏ ਜਿਨਾਂ ਲਾਈਆਂ ਬੁਧ ਪਾਰ ਤਾਰੀਆਂ. ਬੈਠ ਕੇ ਗਿਆਨੀ ! ਬੁਧੀ ਮੰਡਲ ਦੀ ਕੈਦ ਵਿਚ, ਵਲਵਲੇ ਦੇ ਦੇਸ ਸਾਡੀਆਂ ਲਗ ਗਈਆਂ ਯਾਰੀਆਂ । ਇਨਾਂ ਟਕਾਂ ਤੋਂ ਸਪਸ਼ਟ ਹੈ ਕਿ ਭਾਈ ਵੀਰ ਸਿੰਘ ਵਲਵਲੇ ਦੇ ਦੇਸ ਵਿਚ ਲੀਨ ਹੋਣ ਵਾਲਾ ਕਵੀ ਹੈ । ਇਹ ਵਲਵਲੇ ਦੇ ਦੇਸ ਦੀ ਉਡਾਰੀ ਬੁਧੀ ਤੋਂ ਉਰੇ ਦਾ ਕੋਈ ਮੰਡਲ ਨਹੀਂ । ਸਗੋਂ ਧੀ ਦੀਆਂ ਕੈਦਾਂ ਤੋਂ ਲੰਘਕੇ ਹੀ ਇਸ ਮੰਡਲ ਵਿਚ ਪਵੇਸ਼ ਕੀਤਾ ਜਾ ਸਕਦਾ ਹੈ, ਅਰਥਾਤ ਇਹ ਇਕਾਗਰਤਾ ਦਾ ਮੰਡਲ ਹੈ ਵਿਸ਼ਲੇਸ਼ਣ ਦਾ ਨਹੀਂ ਸੀ ਭਾਈ ਵੀਰ ਸਿੰਘ ਅਪਣੇ ਆਪ ਨੂੰ ਇਸ ਮੰਡਲ ਦਾ ਕਵੀ ਦਸਦਾ ਹੈ ਤੇ ਅਸੀਂ ਭਾਈ ਸਾਹਿਬ ਦੀ ਕਵਿਤਾ ਦੀ ਇਕ ਸਰਸਰੀ ਜੇਹੀ ਯਾਤਰਾ ਨਾਲ ਅਨੁਮਾਨ ਲਾਵਾਂਗੇ ਕਿ ਉਹ ਕਿਥੋਂ ਤਕ ਵਲਵਲੇ ਦੀ ਇਕਾਗਰਤਾ ਦਾ ਕਵੀ ਹੈ । ਪਰ ਇਕ ਗਲ ਸਪਸ਼ਟ ਵਤ ਲੈਣੀ ਚਾਹੀਦੀ ਹੈ ਕਿ ਵਲਵਲੇ ਦੀ ਇਕਾਗਰਤਾ ਬੁਧੀ-ਰਹਿਤ ਸੁਪਨਾਵਲੀ ਨਹੀਂ ਹੁੰਦੀ, ਸਗੋਂ ਵਲਵਲੇ ਨੂੰ ਇਕਾਗਰਤਾ ਬਖਸ਼ਣ ਵਾਲੀ ਸ਼ਕਤੀ ਬੁਧੀ ਹੀ ਹੁੰਦੀ ਹੈ ਜੋ ਬੜੇ ਸੂਖਮ ਰੂਪ ਵਿਚ ਪਿਛੋਕੜ ਦੇ ਕਿਰਿਆ ਕਰਦੀ ਹੈ । ਭਾਈ ਵੀਰ ਸਿੰਘ ਦੀ ਕਵਿਤਾ ਦੇ ਸਾਧਾਰਨ ਤੋਂ ਸਾਧਾਰਨ ਪਾਠਕ ਨੂੰ ਵੀ ਇਸ ਕਵਿਤਾ ਵਿਚ ਪ੍ਰਕਿਰਤੀ ਦੀ ਪਰਧਾਨਤਾ ਨਜ਼ਰੀ ਆ ਜਾਂਦੀ ਹੈ । ਭਾਈ ਵੀਰ ਸਿੰਘ ਦੀ ਕਵਿਤਾ ਵਿਚ ਪ੍ਰਕਿਰਤੀ ਦੇ ਮਹਤਵ ਦਾ ਅਨੁਮਾਨ ਅਸੀਂ ਤਿੰਨ ਵਡੀਆ ਗਲਾਂ ਤੋਂ ਲਾ ਸਕਦੇ ਹਾਂ । ਸਭ ਤੋਂ ਪਹਿਲਾਂ ਭਾਈ ਸਾਹਿਬ ਦਾ ਪ੍ਰਕਿਰਤੀ ਦਾ ਅਧਿਅਨ ਵਿਚਾਰਨਾ ਜ਼ਰੂਰੀ ਹੋਵੇਗਾ--ਅਸੀਂ ਦੇਖਾਂਗੇ ਕਿ ਭਾਈ ਸਾਹਿਬ ਦੀ ਨਜ਼ਰ ਕਿਰਤੀ ਦੇ ਕਿਹੋ ਜੇਹੇ ਤੇ ਕਿੰਨੇ ਰੂਪ ਨੂੰ ਪਕੜ ਸਕੀ ਹੈ : ਦੂਜੇ ਪ੍ਰਕਿਰਤੀ ਪ੍ਰਤੀ ਆਪ ਦਾ ਰਵੱਈਆ ਜਾਣਨਾ ਵੀ el I B d 38