ਪੰਨਾ:Alochana Magazine August 1963.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਸਤਕ ਪੜਚੋਲ ਪ੍ਰਯੋਗ-ਸ਼ੀਲ ਪੰਜਾਬੀ ਕਵਿਤਾ ( ਸੰਪਾਦਕ ਜਸਬੀਰ ਸਿੰਘ ਆਹਲੂਵਾਲੀਆ ) ਪਯੋਗਸ਼ੀਲ ਲਹਿਰ ਦਾ ਕੁਝ ਸਮੇਂ ਤੋਂ ਚਰਚਾ ਹੋ ਰਹਿਆ ਹੈ । ਇਸ ਲਹਿਰ ਨੇ ਪਯੋਗਸ਼ੀਲ ਪੰਜਾਬੀ ਕਵਿਤਾ' ਨਾਮ ਦੀ ਕਿਤਾਬ ਵੀ ਛਾਪੀ ਹੈ । ਅਜੇਹੀ ਕੋਸ਼ਿਸ਼ ਆਪਣੇ ਵਿਚ ਸਲਾਹਣ-ਯੋਗ ਹੈ । ਸੰਗ੍ਰਹਿ ਕਰਤਾ ਅਪਣੇ ਉਦਮ ਦੇ ਕਾਰਨ ਸਾਡੀ ਮੁਬਾਰਕਬਾਦ ਦਾ ਕਦਾਰ ਹੈ । ਮੈਂ ਇਸੇ ਕਿਤਾਬ ਨੂੰ ਮੁਖ ਰਖਦਾ ਹੋਇਆ ਇਸ ਲਹਿਰ ਬਾਰੇ ਕੁਝ ਗੱਲਾਂ ਕਹਿਣੀਆਂ ਚਾਹੁੰਦਾ ਹਾਂ ਜਿਸ ਤੋਂ ਇਸ ਲਹਿਰ ਦੀਆਂ ਕਮਜ਼ੋਰੀਆਂ ਅਤੇ ਤਕੜਾਈਆਂ ਸਪੱਸ਼ਟ ਹੋ ਜਾਣਗੀਆਂ । ਸਭ ਤੋਂ ਪਹਿਲਾਂ ਇਹ ਗਲ ਦੱਸਣ-ਯੋਗ ਹੈ ਕਿ ਮੈਂ ਪ੍ਰਯੋਗਸ਼ੀਲਤਾ ਨੂੰ ਕਿਸੇ ਦਾਰਸ਼ਨਿਕ ਪੱਖ ਤੋਂ ਨਹੀਂ ਦੇਖਣਾ ਚਾਹੁੰਦਾ। ਆਮ ਕਰਕੇ ਇਹ ਦੇਖਿਆ ਗਇਆ ਹੈ ਕਿ ਜਦ ਕਿਸੇ ਗੱਲ ਦੀ ਦਾਰਸ਼ਨਿਕ ਪੱਧਰ ਤੋਂ ਬਹਿਸ ਛਿੜ ਜਾਂਦੀ ਹੈ ਤਾਂ ਉਸਦੀ ਨੂੰ ਦਗੀ ਦੀ ਮਹੱਤਤਾ ਖਤਮ ਹੋ ਜਾਂਦੀ ਹੈ । ਕਈ ਵਾਰ ਤਾਂ ਦਰਸ਼ਨ ਦੀ ਟੱਕਰ ਵਿਚ ਅਸੀਂ ਅਸਲੀ ਗਲ ਦਾ ਖਿਆਲ ਹੀ ਛੱਡ ਜਾਂਦੇ ਹਾਂ । ਸਾਹਿਤਕ ਪੜਚੋਲ ਵਿਚ ਮਾਮਲੀ ਕੰਮ ਦੀਆਂ, ਗੱਲਾਂ ਜ਼ਿਆਦਾ ਲਾਭਦਾਇਕ ਹੁੰਦੀਆਂ ਹਨ । ਇਹ ਕਹਿਣਾ ਵੀ ਅੱਤ-ਕਥਨੀ ਹੀ ਨਹੀਂ ਕਿ ਮਾਮੂਲੀ ਕੰਮ ਦੀਆਂ ਗੱਲਾਂ ਹੀ ਸਿਆਣੀਆਂ ਗੱਲਾਂ ਹੁੰਦੀਆਂ ਹਨ । ਜੇ ਬਹੁਤੀ ਸਾਰੀ ਵਿਦਵਤਾ ਨਾਲ ਬੇਤੁਕੀ ਗੱਲ ਕਹੀ ਜਾਵੇ ਤਾਂ ਪਾਠਕ ਨੂੰ ਕੋਈ ਫਾਇਦਾ ਨਹੀਂ ਹੁੰਦਾ, ਲੇਖਕ ਦੇ ਦਿਲ ਨੂੰ ਬੇਸ਼ਕ ਧਰਵਾਸ ਹੋ ਜਾਂਦਾ ਹੋਵੇ । ਇਸ ਕਰਕੇ ਗਸ਼ੀਲਤਾ ਦੀ ਪ੍ਰਿਭਾਸ਼ਾ ਨਿਸਚਿਤ ਕਰਨ ਵੇਲੇ ਮੈਂ ਇਕ ਇਸ ਚੀਜ਼ ਨੂੰ ਅਤੇ ਇਕ ਆਪਣੀ ਬੌਧਿਕ ਅਸਮਰਥਾ ਨੂੰ ਧਿਆਨ ਵਿਚ ਰਖਾਂਗਾ । ਜਿਸ ਕਵਿਤਾ ਵਿਚ ਵਿਸ਼ੈ ਜਾਂ ਸੈਲੀ ਦੇ ਪੱਖ ਤੋਂ ਨਵੀਨਤਾ ਹੋਵੇ ਮੈਂ ਉਸ ਨੂੰ ਪ੍ਰਯੋਗਸ਼ੀਲ ਕਹਾਂਗਾ ਜਿਹੜੀ ਕਿਰਤ ਪੰਜਾਬੀ ਸਾਹਿਤ ਦੀਆਂ ਸਮੱਸਿਆਵਾਂ ਨਾਲ ਨਜਿਠਣ ਦੀ ਕੋਸ਼ਿਸ਼ ਕਰਦੀ ਹੈ ਉਹ ਅਸਲੀ ਅਰਥਾਂ 82