ਪੰਨਾ:Alochana Magazine August 1963.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਮਿਤ ਕਰਦੀ ਹੈ । ਇਸ ਕੰਧ ਦਾ ਮੱਥਾ ਲਿਪਿਆ ਪੋਚਿਆ ਜਾ ਸਕਦਾ ਹੈ, ਪਰ ਇਸ ਦਾ ਅੰਦਰਲਾ ਖੋਖਲਾਪਣ ਅਜੇ ਮਜ਼ਬੂਤ ਨਹੀਂ ਕੀਤਾ ਜਾ ਸਕਦਾ । ਮੁਹਬਤ ਵਿਚ ਬੇ ਨਿਆਈਆ ਹੁੰਦੀਆਂ ਰਹਿੰਦੀਆਂ ਨੇ । ਮੁਹਬਤ ਚਿੱਟੇ ਦਿਨ ਹੋਵੇ ਤਾਂ ਇਸ ਦਾ ਬਚਾਅ ਹੈ ਪਰ ਅਸੀਂ ਮੁਹਬਤ ਦੇ ਬਚਾ ਲਈ ਰਾਤ ਦਾ ਪਰਦਾ ਢੰਡਦੇ ਹਾਂ ਤੇ ਫੇਰ ਕੋਈ ਨਾ ਕੋਈ ਖਰੋਪੜ ਲਹਿ ਜਾਂਦਾ ਹੈ । ‘ਮੁਘਾਰ’ ਪੈਂਦਾ ਹੈ । ਤੇ ਦਾਗ਼, ਦਾਗਦਾਰ ਸ਼ਖਸ਼ੀਅਤ ਦਾ ਜਨਮ ਹੁੰਦਾ ਹੈ । ਇਨ੍ਹਾਂ ਤਿੰਨ ਪੰਗਤੀਆਂ ਵਿਚ ਅੰਮ੍ਰਿਤਾ ਜਿਵੇਂ “ਰਾਤ' ਦੀ ਮਜਬੂਰੀ ਤੇ ਉਸਦੀ ਕਮਜ਼ੋਰੀ ਵਲ ਸੰਕੇਤ ਕਰਦੀ ਹੈ ਦਾਗ਼ ਤੋਂ ਬਚਣਾ ਹੈ ਤਾਂ ਰਾਤ ਤੋਂ ਬਚੋ । ਇਸ ਦੇ ਬਾਦ ਚਾਰ ਪੰਗਤੀਆਂ ਵਿਚ ਅੰਮ੍ਰਿਤਾ ਦਾਗ਼ ਦੇ ਕਰਮਸ਼ੀਲ ਰੂਪ ਦਾ ਚਿਤ ਉਲੀਕਦੀ ਹੈ ਅਤੇ ਉਸ ਨੂੰ ਇਤਿਹਾਸ ਦੇ ਪਿਛੋਕੜ ਵਿਚ ਦੇਖਦੀ ਪਰਖਦੀ ਹੈ । ਦਾਗ ਤਾਂ ਉਦੋਂ ਤੋਂ ਜਨਮਦੇ ਰਹੇ ਹਨ ਜਦੋਂ ਦਾ ਮਨੁਖ ਨੇ ਕੰਧ ਉਹਲੇ ਰਹਿਣਾ ਸਿਖਿਆ ਤੇ ਰਾਤ ਦੇ ਉਹਲੇ ਪਿਆਰ ਕਰਨਾ ਸਿਖ਼ਿਆ। ਸਡੇ ਆਦਿ ਕਾਲ ਵਿਚ ਦਾਗੀ ਸ਼ਖਸ਼ੀਅਤਾਂ ਚੁਪ ਚਾਪ, ਬਿਨਾ ਰੋਸ ਪ੍ਰਗਟਾਇਆ ਆਪਣੇ ਦਾਗ ਜਿਉਦੀਆਂ ਰਹੀਆਂ ਹਨ । ਪਰ ਅੰਮ੍ਰਿਤਾ ਅਜ ਦੇ ਦਾਗ ਨੂੰ ਰੂ ਰੂ ਕਰਦਾ ‘ਬੁਲੀਆਂ ਟਰਦਾ' ਅੜੀ ਪੈਂਦਾ ਤੇ ਛੜੀਆਂ ਮਾਰਦਾ ਵੇਖ ਕੇ ਉਸ ਨੂੰ ਅਜਕੀ ਧੁਰਾ ਚੇਤਨਾ ਨਾਲ ਜੋੜ ਰਹੀ ਹੈ । ਦਾਗ਼ਦਾਰ ਬੱਚਾ ਵੀ ਬੇਦਾਗ ਬੱਚੇ ਵਾਂਗ ਜੀਉਣ ਲਈ ਜਿੱਦ ਕਰਦਾ ਹੈ । ਅਸੀਂ ਇਤਿਹਾਸ ਦੇ ਇਕ ਅਜਿਹੇ ਕਾਲ ਖੰਡ ਵਿਚ ਖਲੋਤੇ ਹਾ ਜਿਥੇ ਲੋਕ ਆਪਣੇ ਮਾਂ ਪਾਪ ਦਾ ਬੋਝ ਆਪਣੇ ਉਪਰ ਲੈਣ ਤੋਂ ਇਨਕਾਰ ਕਰ ਰਹੇ ਹਨ । ਇਨ੍ਹਾਂ ਚਾਰ ਪੰਗਤੀਆਂ ਵਿਚ ਲੇਖਿਕਾਂ ਨੇ ਤਿੰਨ ਵਾਰ “ਅੱਜ ਦਾ ਜ਼ਿਕਰ ਕਰਕੇ ਜਿਵੇਂ ਏਸ ਅਸਲੀਅਤ ਨੂੰ ਗੂਹੜੀ ਸਿਆਹੀ ਨਾਲ ਰੇਖਾਅੰਕਤ ਕੀਤਾ ਹੈ ਕਿ ਕਿਸੇ ਵੀ ਪ੍ਰਕਾਰ ਦੇ ਮਾਂ ਬਾਪ ਦੇ ਬੱਚੇ ਨੂੰ ਸਵਸਥ ਅਰੋਗ ਤੇ ਨਿਸ਼ਕਲੰਕ ਜੀਵਨ ਜੀਉਣ ਦਾ ਪੂਰ ਅਧਿਕਾਰ ਹੈ । ਅਗਲੀਆਂ ਚਾਰ ਪੰਗਤੀਆਂ ਵਿਚ ਲੇਖਿਕਾ ਨੇ ਬਚੇ ਦੀ ਤਕਣੀ ਵਲ ਸੰਕੇਤ ਕੀਤਾ ਹੈ ਜੋ ਆਪਣੀ ਮਾਂ ਦਾ ਮੂੰਹ ਸਿਆਣਦਾ ਹੈ ਤੇ ਆਪਣੇ ਪਿਉ ਦੀ ਪਿਠ ਪਛਾਣਦਾ ਹੈ । ਉਸਨੇ ਮਾਂ ਦਾ ਸਬੰਧ ਮੇਰੀ ਤੇ ਪਿਉ ਦਾ ਸਬੰਧ ਤੇਰੀ ਨਾਲ ਜੋੜ ਕੇ ਇਕ ਘਟਨਾ ਸਮੁਚੀ ਮਾਨਵਤਾ ਦੇ ਅਨੁਭਵ ਦਾ ਹਾਣੀ ਬਨਾਉਣ ਦਾ ਜਤਨ ਕੀਤਾ ਹੈ ਸਾਧਾਰਣ ਨਵਯਾਤ ਬੱਚਾ ਮੂੰਹ ਤੇ ਪਿਠ ਨੂੰ ਕੀ ਸਿਝਾਣੇਗਾ, ਬਚੇ ਨੂੰ ਸਿਝਾਣੇ ਨਾਲ ਜੋੜ ਕੇ ਅੰਮ੍ਰਿਤਾ ਉਸ ਨੂੰ ਅਜੋਕੀ ਸੂਝਵਾਨ ਮਾਨਵ ਚੇਤਨਾ ਦਾ ਪ੍ਰਤੀਕ ਬਣਾ ਰਹੀ ਹੈ । ਕਿਨ੍ਹਾਂ ਮਨੁਖ ਨੂੰ ਦਾਗਦਾਰ ਕੀਤਾ ਹੈ, ਕੌਣ ਉਸ ਨੂੰ ਅਪਨਾਉਣ ਵਾਲੇ ਹਨ ਤੇ ਕੌਣ ਉਸ ਨੂੰ ਕਬੂਲਣ ਤੋਂ ਇਨਕਾਰੀ ਹਨ । ਅਜ ਦਾ ਦਾਗੀ ਮਨੁਖ ਸਭ ਕੁਝ ਜਾਣਦਾ ਹੈ । ਉਹ ਇਹ ਵੀ ਜਾਣਦਾ ਹੈ ਕੌਣ ਮੇਰੇ ਹਨ ਤੇ ਕੌਣ ਪਏ । ਮਾਂ ਅਤੇ ਬਾਪ ਦਾ ਸਬੰਧ ਕੇਵਲ ਜਿਨਸੀ ਰੂਪ ਨਾਲ ਨਹੀਂ ਮਾਤਰੀ ਤੇ fuਤਰੀ ਭਾਵ ਇਸਤੀ ਤੇ ਪੁਰਖ ਦੋਹਾਂ ਵਿਚ ਹੁੰਦੇ ਹਨ, ਆਪਣੇ ਪ੍ਰਾਕ੍ਰਿਤਕ ਕਰਮ ਦੇ ਸਿੱਟੇ 49