ਪੰਨਾ:Alochana Magazine August 1963.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਜੀਵਨ ਦਾ ਵੇਰਵਾ ਉੱਘੜ ਕੇ ਆਉਂਦਾ ਹੈ । | ਗੁਲਜ਼ਾਰ ਵੇਰਵੇ ਦਾ ਸ਼ੁਕੀਨ ਹੈ । ਆਪਣੇ ਆਪ ਵਿਚ ਇਹ ਵੇਰਵੇ ਜੀਵਨ ਦੇ ਚਮਕਦੇ ਹੋਏ ਅਣੂ ਹਨ । ਉਸ ਦੀ ਲਿਖਤ ਵਿਚ ਕਈ ਵਾਰ ਇਹਨਾਂ ਅਣੂਆਂ ਦੀ ਇਤਨੀ ਭਰਮਾਰ ਹੁੰਦੀ ਹੈ ਕਿ ਇਹ ਕਹਾਣੀ ਦੇ ਵਹਾ ਨੂੰ ਰੋਕ ਲੈਂਦੇ ਹਨ । ‘ਸੀਤ ਪਟੇ' ਤੇ ਇਕ ਪ੍ਰੀਤ ਕਹਾਣੀ' ਵਿਚ ਇਹ ਗੁਣ ਔਗੁਣ ਬਣ ਜਾਂਦਾ ਹੈ । | ਪਰ ਜਦੋਂ ਗੁਲਜ਼ਾਰ ਸਿੰਘ ਆਪਣੀ ਕਲਾ ਤੇ ਕਸਬ ਦੀ ਸਿਖਰ ਨੂੰ ਛਹੁੰਦਾ ਹੈ ਤਾਂ ਉਸ ਦੀ ਕਿਰਤ ਪੰਜਾਬੀ ਦੀਆਂ ਉੱਤਮ ਕਹਾਣੀਆਂ ਵਿਚ ਆ ਖਲੋਂਦੀ ਹੈ । ਇਸ ਦੀ ਮਿਸਾਲ ਸ਼ਹੀਦ', ਕੱਚੀਆਂ ਤੇਲੀਆਂ' ਤੇ 'ਮੈਂ ਚੁੱਪ ਹਾਂ ਹਨ । ' | ਫਸਾਦਾਂ ਉਤੇ ਹਰ ਭਾਸ਼ਾ ਵਿਚ ਅਨੇਕਾਂ ਕਹਾਣੀਆਂ ਲਿਖੀਆਂ ਗਈਆਂ ! ਪਰ ਗੁਲਜ਼ਾਰ ਸਿੰਘ ਦੀ ਸ਼ਹੀਦ' ਕਹਾਣੀ ਵਿਚ ਵਿਲੱਖਣਤਾ ਹੈ ਅਤੇ ਨਿੱਜੀ ਅਨੁਭਵ ਦੀ ਅਜੇਹੀ ਪੁੱਠ ਹੈ ਕਿ ਕਹਾਣੀ ਸਾਨੂੰ ਕੀਲ ਵੀ ਲੈਂਦੀ ਹੈ ਅਤੇ ਕੰਬਾ ਵੀ ਦਿੰਦੀ ਹੈ । ਇਸ ਵਿਚ ਲੇਖਕ ਖੁਦ ਇਕ ਪਾਤਰ ਹੈ । ਉਸ ਦਾ ਮੁਸਲਮਾਨ ਕੁੜੀ ਰਹਿਮਤੇ ਨਾਲ ਲਗਾਉ, ਜਿਸ ਵਿਚ ਉਸ ਨੂੰ ਇਹ ਨਹੀਂ ਪਤਾ ਲਗਦਾ ਕਿ ਰਹਿਮਤੇ ਉਸ ਨੂੰ ਪਿਆਰ ਨਾਲ ਘੁੰਦੀ ਹੈ ਕਿ ਘਰਨਾ ਨਾਲ, ਜੀਵਨ ਦਾ ਕੌੜਾ ਸੱਚ ਹੈ । ਕੁੜੀ ਦੇ ਭਰਾ ਰੇ ਨਾਲ ਉਸ ਦੀ ਯਾਰੀ ਤੇ ਈਰਖਾ ਅਤੇ ਉਸ ਦੇ ਅੱਬਾ ਬਦਰੂ ਸਾਈਂ ਦੇ ਸੰਤ ਸੁਭਾ ਲਈ ਸ਼ਰਧਾ, ਜੋ ਕਥਾਕਾਰ ਦਾ ਅਧਿਆਪਕ ਵੀ ਹੈ, ਫਸਾਦਾਂ ਨਾਲ ਝੰਬੇ ਰਿਸ਼ਤਿਆਂ ਨੂੰ ਹੋਰ ਵਧੇਰੇ ਗੁੰਝਲਦਾਰ ਅਤੇ ਟੁੰਬਵਾਂ ਬਣਾਉਂਦੇ ਹਨ । ਇਸ ਕਹਾਣੀ ਵਿਚ ਘਟਨਾਵਾਂ ਤੇਜ਼ੀ ਨਾਲ ਤੁਰਦੀਆਂ ਹਨ-ਜਿਵੇਂ ਨਿਹੰਗ ਸਿੰਘ ਦੀ ਚਿਲਕਦੀ ਬਰਛੀ । ਇਸ ਤੇਜ਼ ਘਟਨਾਤਮਕ ਕਹਾਣੀ ਵਿਚ ਜੀਵਨ ਦੇ ਨਿੱਕੇ ਮੁਹਦੇ ਥਾਂ ਥਾਂ ਚਇਆਂ ਵਾਂਗ ਚਮਕਦੇ ਹਨ | ਬਾਬਾ ਜੀ ਖੁੱਡਾ ਲਈ ਫਿਰਦੇ ਹਨ ਅਤੇ ਕੱਟੜ ਸਿੱਖ ਹੋਣ ਦੇ ਨਾਤੇ ਮੁਸਲਮਾਨਾਂ ਨੂੰ ਘੇਰ ਘੇਰ ਕੇ ਸਿੱਖ ਬਣਾਉਂਦੇ ਹਨ । ਸਾਰੀ ਗੱਲ ਵਿਚ ਜੀਵਨ ਦਾ ਨਾਟਕੀ ਧੁਰਾ ਇਹ ਹੈ ਕਿ ਜਿਹਨਾਂ ਮੁਸਲਮਾਨਾਂ ਨੇ ਅੰਮਿਤ ਨਹੀਂ ਸੀ ਛਕਿਆ ਉਹ ਬਚ ਜਾਂਦੇ ਹਨ, ਅਤੇ ਜਿਹਨਾਂ ਨੇ ਸਿਰ ਨਿਵਾ ਕੇ ਸਿੱਖ ਧਰਮ ਕਬੂਲ ਕੀਤਾ ਅਤੇ ਅੰਮ੍ਰਿਤ ਛਕਿਆ, ਉਹ ਜੈਕਾਰੇ ਛੱਡਦੇ ਨਿਹੰਗਾਂ ਦੇ ਹੱਥੋਂ ਹੀ ਮਾਰੇ ਜਾਂਦੇ ਹਨ। ਬਦਰੂ ਸਾਈ, ਜਿਸ ਪੀਲਾ ਪਟਕਾ ਲਾਇਆ ਹੋਇਆ ਹੈ, ਦਾ ਪੁੱਤ ਨ ਉਸ ਦੀਆਂ ਧੀਆi afਹਿਮਤੇ ਤੇ ਜਿੰਨਾ ਨੂੰ ਫਸਾਦੀ ਸਿੱਖ ਚੁਕ ਕੇ ਲੈ ਜਾਂਦੇ ਹਨ । ਇਹ ਇਕ ਨਿੱਕੇ ਜਿਹੇ 63 ਵਿਚ ਘਲ ਘਰ ਦੀ ਸਿਖਰ ਹੈ । ਘਟਨਾਵਾਂ ਨਿੱਕੇ ਗੁਲਜ਼ਾਰ ਦੀਆਂ ਅੱਖਾਂ ਦੇ ਮਣੇ ਵਾਪਰਦੀਆਂ ਹਨ ਪਰ ਉਹ ਉਹਨਾਂ ਨਾਲ ਉਪਭਾਵਿਕ ਲਗਾਉ ਅਤੇ ਹਮਦਰਦੀ ਜਿਤਾ ਕੇ ਇਹਨਾਂ ਦੇ ਅੰਦਰਲੇ ਆਪਣੇ ਦੁਖਾਂਤ ਨੂੰ ਖਰਾਬ ਨਹੀਂ ਕਰਦਾ। ਉਹ ਇਸ ਵੱਢ-ਟੁਕੀ ਨੂੰ ਵੀ ਤਕਦਾ ਹੈ, ਆਪਣੇ ਬਾਬਾ ਜੀ ਦੇ ਖੇਡੇ ਨੂੰ ਵੀ, ਰਹਿਮਤੇ ਦੀ ਪੀਲੀ ਚੰਨੀ ਨੂੰ ਵੀ ਅਤੇ ਸ਼ਹੀਦਾਂ ਦੀ ਸਮਾਧ ਉਤੇ ਚੜਾਏ ਹੋਏ ਪ੍ਰਸ਼ਾਦ ਨੂੰ ਵੀ ਜਿਸ ਨੂੰ ਤੁਰਤ 18