ਪੰਨਾ:Alochana Magazine August 1964.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਣਾ ਬਣਦਾ ਹੈ । ਗਰਾਹਮ ਗਰੀਨ ਸਵਾਲ ਕਰਦਾ ਹੈ, ਕੀ ਬੇਵਫ਼ਾਈ ਲੇਖਕ ਦੇ ਗਣਾਂ ਵਿਚੋਂ ਇਕ ਗੁਣ ਨਹੀਂ ? ਵਫ਼ਾ ਸਾਨੂੰ ਆਪਣੇ ਸਾਥੀਆਂ ਦੀਆਂ ਰਾਵਾਂ ਪ੍ਰਵਾਨ ਕਰਨ ਲਈ ਪ੍ਰੇਰਦੀ ਹੈ ਅਤੇ ਆਪਣੇ ਦੋਖੀਆਂ ਲਈ ਹਮਦਰਦੀ ਰੱਖਣ ਤੇ ਹੋੜਦੀ ਹੈ । ਪਰ ਇਸ ਦੀ ਖਾਵੇਂ ਬੇਵਫ਼ਾਈ ਸਾਨੂੰ ਭਿੰਨ ਭਿੰਨ ਮਨੁਖੀ ਮਨਾਂ ਨੂੰ ਅਨੁਭਵ ਕਰਨ ਲਈ ਉਤੇਜਿਤ ਕਰਦੀ ਹੈ । ਮੈਂ ਇਹ ਉਦਾਹਰਣ ਇਹ ਦਸਣ ਲਈ ਦਿੱਤੀ ਹੈ ਕਿ ਗਰਾਹਮ ਗਰੀਨ ਚਰਚ ਲਈ ਅਪਣੀ ਕੱਟੜ ਵਫ਼ਾਦਾਰੀ ਦੇ ਹੁੰਦਿਆਂ ਹੋਇਆਂ ਵੀ ਅਪਣੀ ਕਲਾ ਲਈ ਉਸਨੂੰ ਤਿਆਗ ਦਿੰਦਾ ਹੈ । | ਅਪਣੇ ਆਪ ਲਈ ਲਿਖਣ ਦਾ ਭਾਵ ਇਹ ਨਹੀਂ ਕਿ ਕਿਸੇ ਇਕਾਂਤ ਬੁਰਜ ਵਿੱਚ ਬਹਿ ਕੇ ਵਿਕਲਿਤਰੇ ਸੋਹਿਲੇ ਗਾਏ ਜਾਣ, ਸਗੋਂ ਇਸਦੇ ਐਨ ਉਲਟ । ਇਉਂ ਲਿਖਣਾ ਮਨੁਖੀ ਆਤਮਾ, ਮਨੁਖੀ ਘਾਲਣਾ ਅਤੇ ਮਨੁਖੀ ਸਫ਼ਲਤਾ ਦੀ ਅਵਾਜ਼ ਬਣਨਾ ਹੈ । ਮੈਂ ਦੁਨੀਆਂ ਵਿੱਚ ਵਾਪਰਦੀਆਂ ਸਮੂਹ ਘਟਨਾਵਾਂ ਨੂੰ ਦੇਖਦਾ ਸੁਣਦਾ ਅਤੇ ਕਬੂਲ ਕਰਦਾ ਹਾਂ ਪਰ ਇਹਨਾਂ ਵਿਚੋਂ ਕਿਸੇ ਖਾਸ ਇਕ ਬਾਰੇ ਨਹੀਂ ਲਿਖਦਾ, ਅਤੇ ਨਾ ਹੀ ਬ ਤਰਾਂ ਦੇ ਲੋਕਾਂ ਲਈ । ਮੈਂ ਉਹਨਾਂ ਦੇ ਨਾਮਾਂ ਨਾਲ ਆਪਾਂ ਨਹੀਂ ਨਾਪਦਾ । ਮੈਂ ਉਹਨਾਂ ਨੂੰ ਖੁਸ਼ ਕਰਨ ਲਈ ਅਪਣੇ ਵਿਚਾਰ ਜਾਂ ਸ਼ਬਦ ਨਹੀਂ ਚੁਣਦਾ । ਮੇਰਾ ਨਿਸ਼ਾਨਾ ਉਚਾ ਹੈ । ਖੁਦ ਨੂੰ ਜਾਣਨਾ, ਖੁਦ ਨੂੰ ਡਣਾ ਅਤੇ ਪਰਗਟਾਉਣਾ, ਅਤੇ ਅਪਣੀ ਕਲਾ ਦੀ ਪ੍ਰਗਤੀ ਵਿਚ ਆਪਣੇ ਆਪ ਨੂੰ ਸੰਤੁਸ਼ਟ ਕਰਨਾ । ਮੈਂ ਮਨੁਖਾ ਮਨ ਨੂੰ ਪਰਗਟਾਣ ਲਈ ਲਿਖਦਾ ਹਾਂ ਲਿਖਣ ਦਾ ਮੰਤਵ ਕੀ ਹੈ ? ਕੀ ਇਹ ਆਪਣੇ ਆਪ ਨੂੰ ਖੁਸ਼ ਕਰਨਾ ਹੈ ਜਾਂ ਕਿ ਦੂਜਿਆਂ ਨੂੰ ? ਕੀ ਦੂਜਿਆਂ ਉਤੇ ਅਸਰ ਪਾਉਣ ਲਈ ਲਿਖਿਆ ਜਾਂਦਾ ਹੈ ? ਕੀ ਅਪਣੇ ਆਪ ਨੂੰ ਉਚਾ ਚੁਕਣ ਲਈ ਜਾਂ ਸਮਾਜ ਨੂੰ ਉਭਾਰਨ ਲਈ ? ਕੀ ਲਿਖਦਿਆਂ ਲਿਖਦਿਆਂ ਲੇਖਕ ਦੇ ਸਾਹਮਣੇ ਉਹਦਾ ਮੰਤਵ ਸਾਫ਼ ਹੁੰਦਾ ਹੈ ? ਇਹਨਾਂ ਸੁਆਲਾਂ ਦਾ ਦੋ-ਟੁਕ ਜੁਆਬ ਦੇਣਾ ਕਠਿਨ ਹੈ ? ਲੇਖਕ ਅਤੇ ਉਹਦੀ ਕਲਾ ਮੌਜਜ਼ਾ ਹਨ । ਲੇਖਕ ਦੀ ਪ੍ਰੇਰਨਾ ਦੇ ਸੋਮਿਆਂ ਤਕ ਪਹੁੰਚ ਕੇ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਲਗਭਗ ਅਸੰਭਵ ਹੈ । ਇਕ ਚੰਗਾ ਲਿਖਾਰੀ; ਜਿਹੜਾ ਕਿ ਭਾਵਾਂ, ਪ੍ਰਭਾਵਾਂ, ਅੰਤਰਮੁਖੀ ਰੁਚੀਆਂ, ਸਾਧਨਾ, ਘਾਲਣਾਂ ਅਤੇ ਕਈ ਹੋਰ ਕਾਰਨਾਂ ਦਾ ਜੋੜ ਹੁੰਦਾ ਹੈ, ਆਪਣੇ ਸਾਹਮਣੇ ਇਕ ਟੀਚਾ ਰਖਦਾ ਹੈ ਪਰ ਇਸਦਾ ਵਪ੍ਰੀਤ ਵੀ ਉਹ ਆਪਣੀ ਕਲਾ ਕਿਰਤੀ ਨੂੰ ਪ੍ਰਾਪੇਗੰਡੇ ਵਾਂਗ ਨਹੀਂ ਵਰਤਦਾ । ਜਿਵੇਂ ਮੈਂ ਪਹਿਲਾਂ ਕਹ ਚੁਕਾ ਹਾਂ, ਨਵੀਨ ਪੰਜਾਬੀ ਸਾਹਿਤ ਦੇ ਉਸਰਈਏ. ਅਠਾਰਵੀਂ ਤੇ ਉਨੀਵੀਂ ਸਦੀ ਦੇ ਯੋਰਪੀਨ ਰੁਮਾਂਸ ਵਾਦ ਤੋਂ ਬਹੁਤਾ ਪ੍ਰਭਾਵਿਤ ਹੋਏ । ਅਸਲੀ ਮੰਤਵ ਸੀ ਸਮਾਜ ਸੁਧਾਰ । ਮਨੁਖ ਨੂੰ ਉਭਾਰਨਾ, ਸੱਚ ਨੂੰ ਉੱਚਾ ਦਰਸਾਣਾਂ,