ਕੁਦਰਤ ਵਿਚੋਂ ਸ਼ਾਂਤੀ ਲਭਣਾ, ਅਤੇ ਅਮੀਰ ਗਰੀਬ ਵਿਚਲੀ ਖਾਈ ਨੂੰ ਪੂਰਨਾ । | ਪਰ ਬਦਕਿਸਮਤੀ ਨਾਲ ਇਹ ਮੰਤਵ ਬਹੁਤਾ ਖਿਚਿਆਂ ਨਚੋੜਿਆ ਗਿਆ। ਦੇ ਕਠਿਨਾਈਆਂ ਉਤਪੰਨ ਹੋਈਆਂ । ਮੰਤਵ ਲੈ ਕੇ ਲਿਖਣ ਕਾਰਨ, ਲੇਖਕ ਆਪੋਆਪਣੀਆਂ ਜਾਤੀਆਂ ਜਾ ਇਕ ਖ਼ਾਸ ਪਾਠਕ-ਜਾਤੀ ਲਈ ਲਿਖਣ ਲਗੇ । ਮੈਂ ਇਸ ਪੱਖ ਬਾਰੇ ਪਹਲਾਂ ਕਹ ਚੁਕਾ ਹਾਂ । ਤੇ ਦੂਜੀ ਉਣਤ'ਈ ਇਹ ਕਿ ਇਸ ਪਰਕਾਰ ਦੇ ਲੇਖਕ ਇਕ ਹਉਮੈ ਵਿੱਚ ਗ੍ਰਬ ਗਏ । ਉਹਨਾਂ ਨੂੰ ਗੁਮਾਨ ਹੋਣ ਲਗਾ ਕਿ ਉਹਨਾਂ ਨੂੰ ਕਲਾ ਦੀ ਸਮਝ ਆਮ ਲੋਕਾਂ ਨਾਲੋਂ ਵੱਖਰੀ ਤੇ ਵਧਰੇ ਹੈ । ਉਹਨਾਂ ਆਪਣੇ ਆਪ ਨੂੰ ਆਮ ਲੋਕਾਂ ਨਾਲੋਂ ਤੋੜ ਲਿਆ ਅਤੇ ਆਪਣੀ ਅਗਿਆਨਤਾ ਨੂੰ ਗੁਣ ਸਮfਲਿਆ । ਉਚੇ ਮੰਚ ਉਤੇ ਬੈਠ ਕੇ ਲੋਕਾਂ ਨੂੰ ਸਿਖਿਆ ਦੇਣੀ ਹੀ ਅਪਣਾ ਕਰਤਵ ਸਮਝਿਆ । ਆਮ ਲੋਕ ਜਿਵੇਂ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਸਨ, ਜਿਵੇਂ ਕਵੀਆਂ ਅਤੇ ਲਖਕਾਂ ਦਾ ਕਰਤਵ ਸੀ ਉਹਨਾਂ ਨੂੰ ਰਾਹੇ ਪਾਣਾ। ਬਦਕਿਸਮਤੀ ਇਹ ਹੈ ਕਿ ਇਹੋ ਜਿਹਾ ਰਵੱਈਆ ਅਜੇ ਤਕ ਵੀ ਚਲਦਾ ਆ ਰਿਹਾ ਹੈ ਅਤੇ ਏਹੀ ਵਜਾ ਹੈ ਕਿ ਉਹਨਾਂ ਲੇਖਕਾਂ ਦੀ ਕਲਾ ਫਿਕੀ ਅਤੇ ਆਮ ਪਧਰ ਦੀ ਹੈ । ਟੀ. ਐਸ. ਈਅਲੀਟ ਦੀ ਇਕ ਮਸ਼ਹੂਰ ਰਚਨਾ ਦਾ ਨਾਂ ਹੈ, ਨੋਟਸ ਵਰਡਜ਼ ਏ ਡੈਫ਼ੀਸ਼ਨ ਔਫ਼ ਕਲਚਰ' ਜ਼ਰਾ ਲੇਖਕ ਦੀ ਨਿਮਰਤਾ ਵਲ ਗੌਰ ਕਰੋ । ਇਹ ਫ਼ਿਕਰਾ ਸੁਣਨਾ “ਸੰਸਕ੍ਰਿਤੀ ਤੇ ਕਲਾ ਨੂੰ ਸਮਝਣਾ ਐਨਾ ਕਠਿਨ ਹੈ ਕਿ ਮੈਨੂੰ ਆਪਨੂੰ, ਜਿਹੜਾ ਇਸ ਦੀ ਵਿਆਖਿਆ ਕਰਨ ਲਗਾ ਹਾਂ, ਵੀ ਇਸ ਦੀ ਪੂਰੀ ਸਮਝ ਨਹੀਂ ਪੈਂਦੀ । ਬਸ ਕਦੀ ਕਦੀ ਅੱਖ ਪਲਕਾਰੇ ਵਾਂਗ ਹੀ ਇਸਦੇ ਪੂਰੇ ਮਹੱਤਵ ਦਾ ਅੰਦਾਜ਼ਾ ਲਾ ਸਕਦਾ ਹਾਂ । ਕਿਸੇ ਪੰਜਾਬੀ ਲੇਖਕ ਨੇ ਕਦੇ ਭੁੱਲ ਕੇ ਵੀ ਇਵੇਂ ਨਹੀਂ ਕਿਹਾ ਹੋਣਾ । ਅਸੀਂ ਅਪਣੇ ਆਪਨੂੰ ਹੈਰਾਨੀ ਜਨਕ ਹਦ ਤਕ ਹੋਰਨਾਂ ਨਾਲੋਂ ਚੰਗੇਰਾ ਤੇ ਪਰੀਪੂਰਣ ਮੰਨਦੇ ਹਾਂ । | ਮੇਰੀ ਜਾਚੇ ਈਲੀਅਟ ਦਾ ਰਾਹ ਇਕ ਸਚੇ ਕਲਾਕਾਰ ਦਾ ਰਾਹ ਹੈ । ਕਈ ਜਣਾ ਆਦ ਤੇ ਅੰਤ ਦੇ ਸਾਰੇ ਤੱਥ ਨਹੀਂ ਜਾਣਦਾ। ਕਿਸੇ ਕੋਲ ਸਮਾਜਕ ਜਾਂ ਰਾਜਨਕ ਉਨਤਾਈਆਂ ਦੀ ਇਕ ਇਕ ਰਸਾਇਨ ਨਹੀਂ । ਆਪਣੇ ਆਪ ਨੂੰ ਖੋਜਣਾ--ਇਕ ਸਦੀਵੀ ਅਪਣੇ ਆਪ ਨੂੰ । ਮਨੁਖੀ ਆਤਮਾ ਤੇ ਮਨ ਵਿਚੋਂ ਝਾਤ ਪਾਣ ਦਾ ਯਤਨ ਕਰਨਾ । ਇਹ ਇਕ ਖੋਜੀ ਦਾ ਟੀਚਾ ਹੈ । ਇਕ ਸਚੇ ਕਲਾਕਾਰ ਦਾ ਟੀਚਾ । | ਆਪੇ ਨੂੰ, ਵਿਅਕਤੀ ਨੂੰ ਪਰਗਟਾਉਣ ਨਾਲ ਹੀ ਸਰਬਵਿਆਪੀ ਆਤਮਾ ਨੂੰ ਪਰਗਟਾਇਆ ਜਾ ਸਕਦਾ ਹੈ ! ਜੇ ਉਸ ਵਿਅਕਤੀ ਨੂੰ ਕਿਸੇ ਧੜੇ ਧਰਮ ਜਾਂ ਟੋਲੇ ਵਿਚ ਰਖ ਕੇ ਪਰਗਟਾਇਆ ਜਾਵੇ ਤਾਂ ਕਲਾ ਸੀਮਤ ਹੋ ਜਾਂਦੀ ਹੈ । ਮਨੁਖ ਨਾਵਲ ਜਾਂ ਕਵਿਤਾ ਕਿਸ ਲਈ ਪੜ੍ਹਦਾ ਹੈ ? ਕਾਲਪਨਿਕ ਘਟਨਾਵਾਂ ਉਤੇ ਹੱਸਣ ਜਾਂ ਰੋਣ ਲਈ ਨਹੀਂ ਸਗੋਂ ਆਪਣਾ ਆਪ ਪਛਾਨਣ ਲਈ । ਅਪਣੇ ਆਪੇ ਨੂੰ ਵਿਸ਼ਵ ਪਿਛੋਕੜ ਸਾਹਵੇਂ ਰਖ ਕੇ ਉਹਦੀ ਕੀਮਤ ਆਂਕਣ ਲਈ । ਅੰਤਮ ਕਰਾਮਾਤ
ਪੰਨਾ:Alochana Magazine August 1964.pdf/11
ਦਿੱਖ