ਸਮੱਗਰੀ 'ਤੇ ਜਾਓ

ਪੰਨਾ:Alochana Magazine August 1964.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੋਭਤ ਅਜੇ ਨਹੀਂ ਮਿਲ ਸਕੀ, ਇਸੇ ਲਈ ਹੀ ਮਨੁਤ ਇਉਂ ਭਟਕਦਾ ਫਿਰਦਾ ਹੈ ! ਇਸ ਲਈ ਅਸੀਂ ਅਜੇ ਤਕ ਕਿਸੇ ਅਗਿਆਤ ਨੂੰ ਲਭਦੇ ਫਿਰਦੇ ਹਾਂ-ਇਸੇ ਲਈ ਹੀ ਅਸਾਂ ਆਕਾਸ਼ ਪਾਤਾਲ, ਚੰਨ ਤਾਰੇ ਗਾਹ ਮਾਰੇ ਹਨ, ਤਦੇ ਹੀ ਕਵੀ ਤੇ ਲੇਖਕ ਵੀ। ਹੱਦ ਵਿਚ ਹਨ । ਅਜ ਦੇ ਇਤਿਹਾਸਕਾਰ ਅਤੇ ਕਲ੍ਹ ਦੇ ਔਲੀਆ ! ਨਾਵਲ, ਕਵਿਤਾ, ਸਫ਼ਰਨਾਮਿਆਂ ਅਤੇ ਲੇਖਾਂ ਬਾਰੇ ਖ਼ਾਸ ਨੁਕਤੇ ਨਾਵਲ ਸਤਾਰਾਂ ਸਾਲ ਦੀ ਉਮਰ ਵਿੱਚ ਪਹਿਲੀ ਵਾਰ ਮੈਨੂੰ ਨਾਵਲ ਲਿਖਣ ਦੀ ਉਤੇਜਨਾ ਹੋਈ । ਉਦੋਂ ਮੈਂ ਅਜੇ ਫ਼ਸਟੀਅਰ ਵਿੱਚ ਪੜ੍ਹਦਾ ਸਾਂ । ਮਸਾਂ ਕੋਈ ਦਰਜਨ ਕੁ ਨਾਵਲ ਪੜੇ ਹੋਣਗੇ । ਪਰ ਮੇਰੇ ਅੰਦਰ ਕੋਈ ਹਿਲਜੁਲ ਹੋਈ । ਮੈਂ ਇਸ ਲਾਲਸਾ ਨੂੰ ਦੁਬਾਣਾ ਚਾਹਿਆ । ਨਾਵਲ ਲਿਖਣ ਵਾਸਤੇ ਸਮਾਂ ਚਾਹੀਦਾ ਹੈ ਤੇ ਉਚੋਂ ਮੇਰੀ ਨਜ਼ਰ ਕਾਲਜ ਵਿੱਚ ਚੰਗੇ ਨੰਬਰ ਲੈ ਕੇ ਚਮਕਣ ਉਤੇ ਸੀ । ਇਸ ਲਈ ਮੈਂ ਛੋਟੀਆਂ ਕਵਿਤਾਵਾਂ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿਤੀਆਂ ਪਰ ਫ਼ੌਜ ਵਿੱਚ ਕਮਿਸ਼ਨ ਮਿਲਣ ਮਗਰੋਂ ਮੈਂ ਕੋਈ ਇਮਤਿਹਾਨ ਨਹੀਂ ਸੀ ਦੇਣਾ । ਮੈਂ “ਮਲਾਹ' ਲਿਖਿਆ । ਉਸ ਸਮੇਂ ਮੈਂ ਅਜੇ ਆਪਣੇ ਵੀਹ ਵਰੇ ਪੂਰੇ ਨਹੀਂ ਸੀ ਕੀਤੇ । | ਮੈਂ ਇਹ ਕਹਿ ਕੇ ਇਹ ਸਾਬਤ ਕਰ ਰਿਹਾ ਹਾਂ ਕਿ ਨਾਵਲ ਲਿਖਣਾ ਮੇਰੇ ਲਈ ਇਕ ਅੰਤਰੀਵ ਲੋੜ ਬਣ ਗਈ ਸੀ । ਇੱਕੀ ਦੁੱਕੀ ਕਵਿਤਾ ਜਾਂ ਕਹਾਣੀ ਲਿਖਣ ਨਾਲ ਤਸੱਲੀ ਤਾਂ ਜ਼ਰੂਰ ਹੋ ਜਾਂਦੀ ਪਰ ਓਸ ਭੁਖ ਨੂੰ ਪੂਰਨ ਸ਼ਾਂਤੀ ਨਾ ਮਿਲਦੀ ਜਿਹੜੀ ਮੇਰੇ ਅੰਦਰ ਪਰਗਟਾਵੇ ਲਈ ਤੜਪ ਰਹੀ ਸੀ । ਅਜ ਵੀ ਜਦ ਤਕ ਮੇਰੇ ਅੰਦਰ ਨਾਵਲ ਪ੍ਰਕਾਸ਼ਮਾਨ ਨਹੀਂ ਹੁੰਦਾ ਮੈਂ ਬੇਅਰਾਮ ਰਹਿੰਦਾ ਹਾਂ । ਬਰਫ਼ ਨਾਵਲ ਲਿਖਦਿਆਂ ਹੀ ਮੈਨੂੰ ਚੈਨ ਮਿਲਦਾ ਹੈ । ਮੇਰੀ ਆਤਮਾ ਸ਼ਾਂਤੀ ਵਿਚ ਬਿਰਾਜਦੀ ਹੈ । ਮੈਨੂੰ ਨਾਵਲ ਵੀ ਅਵੇਸ਼ ਹੁੰਦਾ ਹੈ-ਕਵਿਤਾ ਅਵੇਸ਼ ਵਾਂਗ ਹੀ । ਇਹ ਪ੍ਰਕਾਸ਼ਮਾਨ ਹੁੰਦਾ ਹੈ । ਇਕ ਝਲਕਾਰੇ ਵਾਂਗੂ ਜਾਂ ਪ੍ਰਭਾਤ ਦੇ ਚਾਨਣ ਵਾਂਗ, ਸਾਰੇ ਦਾ ਸਾਰਾ ਨਾਵਲ, ਸਿਵਾਏ ਨਿਕੀਆਂ ਤਫ਼ਸੀਲਾਂ ਦੇ, ਮੇਰੇ ਸਾਹਮਣੇ ਖਿਲਰ ਜਾਂਦਾ ਹੈ । ਹਮੇਸ਼ ਇੰਜ ਹੀ ਹੁੰਦਾ ਰਿਹਾ ਹੈ । ਫ਼ਿਰ ਮਹੀਨਿਆਂ ਬੱਧੀ ਮੇਰੇ ਦਿਮਾਗ਼ ਵਿੱਚ ਉਥਲ ਪੁਥਲ ਮੱਚੀ ਰਹਿੰਦੀ ਹੈ । ਮੇਰਾ ਸਾਰਾ ਜਿਸਮ ਤਣਿਆ ਰਹਿੰਦਾ ਹੈ । ਖੇਡਦਿਆਂ, ਕੰਮ ਕਰਦਿਆਂ, ਲੋਕਾਂ ਨਾਲ ਗੱਲਾਂ ਕਰਦਿਆਂ, ਮੇਰਾ ਅਚੇਤ ਮਨ ਇਕ ਕਾਰੇ ਰੁਝਾ ਰਹਿੰਦਾ ਹੈ । ਸੁਤਿਆਂ, ਜਾਗਦਿਆਂ ਇਨ੍ਹਾਂ ਵਿਚਾਰਾਂ ਦਾ ਪਰਛ ਵਾਂ ਮੇਰੇ ਉਤੇ ਹਾਵੀ ਰਹਿੰਦਾ ਹੈ । ਤੇ ਫਿਰ ਜਵੇਂ ਮੈਂ ਕਿਹਾ ਹੈ, ਕਹਾਣੀ, ਪੂਰੀ ਅਤੇ ਅਪਣੇ ਢਾਂਚੇ ਸਮੇਤ ਮੇਰੇ ਸਾਹਮਣੇ ਪਰਤੱਖ ਹੋ ਉਭਰਦੀ ਹੈ । ਮੈਂ ਕਿੰਨੀ ਤੇਜ਼ ਲਿਖਦਾ ਹਾਂ ? 1961 ਤਕ ਤਾਂ ਇਹ ਇਕ ਦੜਕੀ ਦੌੜ ਸੀ । 40