ਸਮੱਗਰੀ 'ਤੇ ਜਾਓ

ਪੰਨਾ:Alochana Magazine August 1964.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸਲ ਨਾਵਲ ਨੂੰ ਲਿਖਣ ਲਈ ਦੋ ਜਾਂ ਤਿੰਨ ਮਹੀਨੇ ਹੀ ਲਾਇਆ ਕਰਦਾ ਸਾਂ । ਆਮ ਤੌਰ ਤੇ ਇਕ ਬੈਠਕ ਵਿੱਚ ਇਕ ਚੈਪਟਰ ਮੁਕਾ ਲੈਂਦਾ ਸੀ । ਪਰ ਹਥਲਾ ਨਾਵਲ ਬਹੁਤ ਸਮਾਂ ਲੈ ਰਿਹਾ ਹੈ । ਇਸਦਾ ਵਿਸ਼ਾ ਦਾਰਸ਼ਨਕ ਹੈ । ਅਤੇ ਇਸਨੂੰ ਲਿਖਣ ਲਈ ਬਹੁਤ ਪੜ੍ਹਨਾ ਅਤੇ ਸੋਚਣਾ ਪੈਂਦਾ ਹੈ । ਇਸ ਸਸਤ ਚਾਲ ਦਾ ਦੂਜਾ ਕਾਰਨ ਸ਼ਾਇਦ ਬਲਿਸ਼ਰਾਂ ਦਾ ਪੈਸੇ ਨਾ ਦੇਣਾ ਹੈ । ਦਿਲ ਦੁਖਿਆ ਰਹਿੰਦਾ ਹੈ । ਲਿਖਣਾ ਵਿਅਰਥ ਲਗਦਾ ਹੈ । ਮੇਰੀ ਰਾਇਲਟੀ ਦੇ ਹਜ਼ਾਰਾਂ ਰੁਪਏ ਪ੍ਰਕਾਸ਼ਕਾਂ ਵਲ ਬਣਦੇ ਹਨ ।ਉਹ ਦੰਦੇ ਨਹੀਂ ਤੇ ਮੈਂ ਇਹ ਗੱਲ ਭਲਾ ਨਹੀਂ ਸਕਦਾ । ਅਜੇਹੀ ਹਾਲਤ ਉਤਸ਼ਾਹ ਨੂੰ ਠੰਢਾ ਪਾ ਦਿੰਦੀ ਹੈ । ਇਸਦਾ ਇਕ ਹੋਰ ਕਾਰਨ ਮੇਤੇ ਬਰਕਾਰੀ ਰੁਝੇਵੇਂ ਹਨ । ਖ਼ੈਰ ਹਰ ਹਾਲਤ ਵਿੱਚ ਇਉਂ ਪਹਿਲਾਂ ਨਾਲੋਂ ਚੰਗੇਰਾ ਹੀ ਹੈ । 1961 ਤੋਂ ਪਹਿਲਾਂ, ਜਿਸ ਸਮੇਂ ਮੇਰੇ ਅੰਦਰ ਨਾਵਲ ਪਲ ਰਿਹਾ ਹੁੰਦਾ ਸੀ । ਤਾਂ ਮੈਂ ਬਹੁਤ ਪੜਿਆ ਕਰਦਾ ਸਾਂ, ਤੇ ਇਕਾ-ਦੁੱਕਾ ਨਿੱਕੀ ਰਚਨਾ ਨਹੀਂ ਜਾਂ ਕਰਦਾ । ਅਤੇ ਜਦੋਂ ਇਕ ਵਾਰ ਨਾਵਲ ਲਿਖਣਾ ਸ਼ੁਰੂ ਕਰ ਲੈਂਦਾ ਤਾਂ ਪੜ੍ਹਨਾ ਉੱਕਾ ਹੀ ਬੰਦ ਕਰ ਦੇਂਦਾ ਸਾਂ । ਮੈਂ ਸਿਰਫ਼ ਲਿਖਣ ਵਿਚੋਂ ਹੀ ਸ਼ਾਂਤੀ ਪਾਂਦਾ । ਪਰ ਹੁਣ ਹਥਲਾ ਨਾਵਲ ਲਿਖਦਿਆਂ, ਇਕ ਤੇ ਦੂਜੇ ਚੈਪਟਰ ਵਿਚਾਲੇ ਅਟੱਲ ਪੈਂਦੀ ਵਿਥ ਵਿੱਚ ਮੈਂ ਕਾਫ਼ੀ ਪੜ੍ਹਦਾ ਹਾਂ । ਮੇਰੇ ਪਾਤਰ ਕਿਥੋਂ ਆਉਂਦੇ ਹਨ । ਜੀਵਨ ਵਿਚੋਂ । ਪਰ ਹਰ ਕੋਈ ਆਪਣੇ ਪਾਤਰ ਜੀਵਨ ਵਿਚੋਂ ਹੀ ਲੈਂਦਾ ਹੈ । ਅੰਤਰ ਹੁੰਦਾ ਹੈ ਤਾਂ ਉਹਨਾਂ ਨੂੰ ਤਰਾਸ਼ਨ ਵਿਚ, ਉਹਨਾਂ ਨੂੰ ਕਲਾਕਾਰ ਵਾਲੀ ਅੰਤਮ ਛੋਹ ਲਾ ਕੇ ਪੇਸ਼ ਕਰਨ ਵਿੱਚ । ਹਾਰਡੀ ਦੇ ਕਥਨ ਅਨੁਸਾਰ ਉਸਦੇ ਪਾਤਰ ਅਸਲ ਨਾਲੋਂ ਵੀ ਵਧੇਰੇ ਅਸਲ ਹੁੰਦੇ ਸਨ । ਇਕ ਸਮਾਂ ਸੀ ਕਿ ਮੈਂ ਜਾਣ ਬੁਝ ਕੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਘੋਖਦਾ ਰਹਿੰਦਾ ਸਾਂ, ਕਿ ਇਹਨਾਂ ਕੋਲੋਂ ਕੁਝ ਮਿਲੇ | ਮੈ" ਉਹਨਾਂ ਨਾਲ ਤਜਰਬਾ ਕਰਨ ਲਈ ਉਹਨਾਂ ਨੂੰ ਮਾਰ ਕੇ ਨਵੇਂ ਪਾਤਰ ਸਿਰਜ ਲੈਂਦਾ ਸੀ, ਪਰ ਹੁਣ ਨਹੀਂ। ਹੁਣ ਮੈਂ ਇਸ ਪੱਖ ਵਲ ਉਚੇਚਾ ਯਤਨ ਨਹੀਂ ਕਰਦਾ । ਹੁਣ ਜੋ ਵੀ ਸਾਹਮਣੇ ਜਾਂ ਆਲੇ ਦੁਆਲੇ ਵਾਪਰਦਾ ਹੈ, ਮੇਰੇ ਮਨ ਵਿੱਚ ਅੰਕਿਤ ਹੋ ਜਾਂਦਾ ਹੈ । ਮੈਂ ਸ਼ਾਇਦ ਉਹ ਕੁਝ ਤਕਦਾ ਹਾਂ ਜੋ ਮੈਂ ਤਕਣਾ ਨਹੀਂ ਸੀ ਚਾਹੁੰਦਾ । ਮੈਂ ਹੁਣ ਪਾਤਰਾਂ ਦੀ ਪਉਂਦੇ ਨਹੀਂ ਲਾਉਂਦਾ--ਮੈ' ਨਵੇਂ ਪਾਤਰ ਸਿਰਜਦਾਂ ਹਾਂ । ਸਿਰਜਣਾ ਇਕ ਖੁਸ਼ੀ ਹੈ । ਮੇਰੇ ਨਾਵਲਾਂ ਦਾ ਸਭ ਤੋਂ ਮਹਤਵ ਪਰ ਮੈਂ ਆਪ ਹਾਂ । ਫਲਬੈਰਟ ਨੇ ਕਿਹਾ ਜੋ ਮਨੂੰ ਮੇਰੇ ਨਾਵਲਾਂ ਵਿਚੋਂ ਮਿਣੇ । ਜਿਹੜੇ ਮੈਨੂੰ ਜਾਣਦੇ ਹਨ ਉਹ ਮੈਨੂੰ ਮੇਰੇ ਨਾਵਲਾਂ ਵਿੱਚ ਪਛਾਣ ਸਕਦੇ ਹਨ । ਉਹ ਮੇਰੇ ਆਚਰਨ ਦੇ ਵਖਰੇ ਵਖਰੇ ਪਖਾ ਨੂੰ, ਵਨ ਦੇ ਪਿਛੋਕੜ ਨੂੰ, ਮੇਰੀਆਂ ਕਮਜ਼ੋਰੀਆਂ ਤੇ ਤਾਂ ਨੂੰ ਚੰਗੀ ਤਰ੍ਹਾਂ ਪਰਖ ਮੇਰੇ ਜੀਵਨ ੧੧