ਪੰਨਾ:Alochana Magazine August 1964.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਕਦੇ ਹਨ | ਮੈਂ ਭਰਪੂਰ ਜ਼ਿੰਦਗੀ ਦੇਖੀ ਹੈ ਤੇ ਰਜਵੀਂ ਜ਼ਿੰਦਗੀ ਜੀ ਵੀ ਰਿਹਾ ਹਾਂ । ਮੇਰੇ ਨਾਵਲਾਂ ਵਿੱਚ ਤੇ ਪਾਤਰਾਂ ਨੂੰ ਘੜਨ ਵਿੱਚ ਇਕ ਨਿਯਮ-ਬਧ ਤਾਂ ਹੈ । ਮੈਂ ਡਿਕਨਜ਼ ਵਾਂਗੂ ਅਪਣੇ ਰਚੇ ਪਾਤਰਾਂ ਦਾ ਚਾਹਵਾਨ ਪਿਤਾ ਨਹੀਂ । ਚੈਸਟਨਟਨ ਲਿਖਦਾ ਹੈ ‘ਡਿਕਨਜ਼ ਅਪਣੇ ਪਾਤਰਾਂ ਦਾ ਸਿਰਫ਼ ਇਕ ਚਾਹਵਾਨ ਪਿਤਾ ਹੀ ਨਹੀਂ ਸੀ, ਸਗੋਂ ਵਿਗਾੜੂ ਪਿਤਾ ਸੀ, ਉਹਦੀ ਕਲਪਨਾ ਦੇ ਬਚੇ ਵਿਗਾੜੇ ਹੋਏ ਬਚੇ ਹਨ । ਖਰੂਦ ਕਰ ਕੇ ਉਹ ਘਰ ਨੂੰ ਵੀ ਦਿੰਦੇ ਹਨ ! ਉਹ ਕਹਾਣੀ ਨੂੰ ਕੁਰਸੀਆਂ ਮੇਜ਼ਾਂ ਵਾਂਗ ਤੋੜ ਫੋੜ ਦਿੰਦੇ ਹਨ । ,ਮਾਨੋਂ ਕਿਸੇ ਸਕੂਲ ਦੇ ਮਛਰੇ ਹੋਏ ਵਿਦਿਆਰਥੀ ਹੋਣ । ਜਦੋਂ ਅਸੀਂ ਨਵੀਨ ਲਿਖਾਰੀ ਲਿਖਦੇ ਹਾਂ ਤਾਂ ਸਾਡੇ ਪਾਤਰਾਂ ਵਿੱਚ ਸੰਜਮ ਹੁੰਦਾ ਹੈ ।" ਪਰ ਕਈ ਅਜੋਕੇ ਲਿਖਾਰੀ ਵੀ ਲਾਪਰਵਾਹ ਹਨ । ਮੈਨੂੰ ਸ਼ੌਕਰ ਦੇ ਪਾਤਰ ਉਕਾ ਪਸੰਦ ਨਹੀਂ ਆਉਂਦੇ । ਮੈਂ ਉਹਦੇ ਨਾਵਲ ਕਦੀ ਪੂਰੇ ਨਹੀਂ ਪੜ੍ਹ ਸਕਦਾ, ਅੱਧ ਵਿਚਾਲੇ ਹੀ ਛਡ ਦਿੰਦਾ ਹਾਂ । ਸਾਰਤਰ, ਅਪਣੀ ਮਹਾਨ ਕਲਾ ਪ੍ਰਾਪਤੀ ਦੇ ਬਾਵਜੂਦ ਵੀ, ਅਪਣੇ ਪਾਤਰਾਂ ਉਤੇ ਕਾਬੂ ਗੁਆ ਬਹਿੰਦਾ ਹੈ । ਅਧੀਨ ਆਗੂਆਂ ਨੂੰ ਆਪ ਸੋਚਣ ਅਤੇ ਫੈਸਲੇ ਕਰਨ ਦੀ ਅ ਗਿਆ ਤਾਂ ਦੇਣੀ ਚਾਹੀਦੀ ਹੈ ਪਰ ਉਹਨਾਂ ਨੂੰ ਚੌਖਟੇ ਵਿਚੋਂ ਬਾਹਰ ਟਪਣ ਦੀ ਜੁਅਰਤ ਨਹੀਂ' ਹੋਣੀ ਚਾਹੀਦੀ। ਇਸਦੇ ਉਲਟ, ਫ਼ੌਜੀ ਅਫ਼ਸਰ ਹੋਣ ਦੀ ਹੈਸੀਅਤ ਵਿੱਚ ਵੀ ਮੈਂ ਆਖਣ ਦੀ ਖੁਲ ਲੈਂਦਾ ਹਾਂ ਕਿ ਸਿਪਾਹੀ ਨਿਰੀਆਂ ਮਸ਼ੀਨਾਂ ਜਾਂ ਕਠਪੁਤਲੀਆਂ ਹੀ ਬਣ ਕੇ ਨਹੀਂ ਰਹਿ ਜਾਣੇ ਚਾਹੀਦੇ । ਉਹਨਾਂ ਵਿਚ ਜਿੰਦ-ਜਾਨ ਹੋਣੀ ਜ਼ਰੂਰੀ ਹੈ । | ਇਥੇ ਮੈਂ ਆਪਣੇ ਇਤਿਹਾਸਕ ਨਾਵਲ ਦਾ ਖ਼ਾਸ ਜ਼ਿਕਰ ਕਰਨਾ ਚਾਹੁੰਦਾ ਹਾਂ । ਇਹ 1710 ਤੋਂ ਲੈਕੇ 1849 ਦੇ ਪੰਜਾਬ ਦੇ ਇਤਿਹਾਜ ਨਾਲ ਸਬੰਧਤ ਹਨ । ਕੁਲ ਚਾਰ ਨਾਵਲ ਹਨ । ਮੈਂ ਇਹ ਵਿਸ਼ਾ ਕਿਵੇਂ ਚੁਣਿਆ ? ਪ੍ਰਥਮ ਸਲਾਹ ਮੇਰੀ ਪਤਨੀ ਦੀ ਸੀ । ਇਸ ਤੋਂ ਪਹਿਲਾਂ ਮੈਂ ਸੈਨਾਪਤੀ ਤੇ ਉਨਤਾਲੀ ਵਰੇ ਦੋ ਕਾਲਪਨਿਕ ਇਤਹਾਸਕ ਨਾਵਲ ਲਿਖ ਚੁਕਾ ਸਾਂ । ਪ੍ਰਭਜੋਤ ਦਾ ਕਹਿਣਾ ਸੀ ਕਿ ਮੈਂ ਸਿਖ ਇਤਹਾਸ ਨੂੰ ਵਰਤਾਂ । ਇਹ ਕੰਮ ਮਿਹਨਤ ਮੰਗਦਾ ਸੀ । ਸਮਗਰੀ ਇਕਠੀ ਕਰਨੀ, ਪੜ੍ਹਨਾ, ਸਫ਼ਰ ਕਰਨਾ ਇਤਿ ਆਦਿ । ਮੇਰੇ ਕੋਲ ਐਨੇ ਵਡੇ ਕੰਮ ਲਈ ਸਮਾਂ ਨਹੀਂ ਸੀ, ਖ਼ਾਸ ਕਰਕੇ ਜਦੋਂ ਉਨ੍ਹਾਂ ਦਿਨਾਂ ਵਿੱਚ ਮੈਂ ਬਹੁਤ ਤੇਜ਼ੀ ਨਾਲ ਬਹੁਪੱਖੀ ਸਾਹਿਤ ਰਚਨ ਵਿੱਚ ਰੁੱਝਾ ਹੋਇਆ ਸਾਂ । ਤੇ ਫਿਰ ਮੇਰੀ ਪਤਨੀ ਨੇ ਜਾਣ ਬੁਝ ਕੇ ਇਸ ਵਿਸ਼ੇ ਉਤੇ ਕੰਮ ਕਰਨਾ ਸ਼ੁਰੂ ਕਰ ਦਿਤਾ। ਅਸੀਂ ਸਾਰੇ ਇਸਤਰੀ ਦੇ ਹੱਠ ਤੋਂ ਵਾਕਫ਼ ਹਾਂ । ਹਰ ਪੰਦਰਵੇਂ ਦਿਨ ਮੇਰੇ ਮੇਜ਼ ਉਤੇ ਸਿੱਖ ਰਾਜ ਨਾਲ ਸੰਬੰਧਤ ਕੋਈ ਕਿਤਾਬ ਪਈ ਹੁੰਦੀ । ਗਿਆਨ ਸਿੰਘ ਦਾ *ਪੰਥ ਪ੍ਰਕਾਸ਼” ਤੇ ਕੰਨਿਘਮ ਦੀ ਹਿਸਟਰੀ ਔਫ਼ ਦੀ ਸਿਖਸ" ਵਰਗੀਆਂ ਆਮ ਮਿਲ ਜਾਂਦੀਆਂ ਕਿਤਾਬਾਂ ਤੋਂ ਲੈ ਕੇ ਕਈ ਅਣਲਭ ਪੁਸਤਕਾਂ ਜਿਵੇਂ 'ਅਲੈਗਜ਼ੈਂਡਰ ਦੇ ਸਫ਼ਰਨਾਮੇ ਤੇ ਰੀਪਟਾਂ ਕਰਨਲ ਗਾਡਰ ਦੀਆਂ ਯਾਦਾਂ' ਸਰ ਹਉ ਗਫ਼ ਦੀਆਂ