ਪੰਨਾ:Alochana Magazine August 1964.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਿਠੀਆਂ, ਸ਼ਟੀਨਬੈਕ ਦਾ ( ਪੰਜ਼ਾਬ”. ਐਡਵਰਡ ਬੈਕਵੈਲ ਦੀ “ਸਿਖਾਂ ਦੀ ਦੂਜੀ ਜੰਗ' । , ਜਦੋਂ ਮੈਨੂੰ ਇਸ ਸ ਰੀ ਖੇਡ ਦਾ ਪਤਾ ਲਗਾ ਤਾਂ ਬਾਜ਼ੀ ਚੌਪਟ ਹੋ ਚੁਕੀ ਸੀ । ਮੈਂ ਜਾਲ ਵਿੱਚ ਫ਼ਸ ਚੁਕਾ ਸਾਂ । ਮੇਰੀ ਕਲਪਨਾ ਨੂੰ ਫੰਦਾ ਪੈ ਚੁਕਾ ਸੀ । ਫਿਰ ਮੈਂ ਉਸ ਹਰ ਥਾਂ ਦਾ ਦੌਰਾ ਕੀਤਾ ਜਿਸਦਾ ਜ਼ਿਕਰ ਮੈਂ ਇਹਨਾਂ ਨਾਵਲਾਂ ਵਿੱਚ ਕੀਤਾ ਹੈ । ਮੈਂ ਪਾਕਿਸਤਾਨ ਤੇ ਭਾਰਤ ਵਿਚ ਹਰ ਉਹ ਰਣ-ਭੂਮੀ ਤਕੀ ਜਿਹੜੀ ਇਸ ਸਮੇਂ ਨਾਲ ਸੰਬੰਧਤ ਹੈ । ਮੈਂ ਲੰਡਨ ਦੇ ਬਰਿਟਸ਼ ਮਿਊਜ਼ਮ ਵਿੱਚ ਅਜੇਹੀਆਂ ਹੱਥ-ਲਿਖਤਾਂ ਪੜੀਆਂ ਜੋ ਅਜੇ ਤਕ ਅਛੋਹ ਪਈਆਂ ਹਨ । ਮੈਂ ਬਰਤਾਨਵੀ ਜਰਨੈਲਾਂ ਅਤੇ ਅਫ਼ਸਰਾਂ ਦੇ ਡਿਸਪੈਚਜ਼ ਗੌਹ ਨਾਲ ਪੜੇ । ਪੂਰੇ ਛੇ ਸਾਲ ਸਮਗਰੀ ਇਕੱਠੀ ਕਰਦਿਆਂ ਲਗੇ ਤੇ ਚ'ਰ ਸਾਲ ਲਿਖਦਿਆਂ । ਪਹਿਲਾਂ ਮੈਂ ਸਿਰਫ਼ ਇਕ ਨਾਵਲ ਗੋਰਾ ਸਿੰਘ ਜੰਗਾਂ ਬਾਰੇ ਲਿਖਣਾ ਚਾਹੁੰਦਾ ਸੀ । ਪਰ ਸੱਚਦਿਆਂ, ਮੈਨੂੰ 17 10 ਤੋਂ ਲੈਕੇ 1849 ਤਕ ਦੇ ਸਾਰੇ ਸ਼ਮੇਂ ਨੇ ਪ੍ਰੇਰਿਆ ਤੇ ਚਾਰ ਨਾਵਲ ਲਿਖੇ ਗਏ । ਕੁਝ ਸਮਾਂ ਪਾ ਕੇ ਮੈਂ 1849 ਤੋਂ ਲੈਕੇ 1947 ਤਕ ਦਾ ਸਮਾਂ ਵੀ ਨਾਵਲ ਵਿੱਚ ਢਾਲਾਂਗਾ । ਕਵਿਤਾ, ਸਫ਼ਰਨਾਮੇ, ਲੇਖ ਅਤੇ ਫੁਟਕਲ ਲਿਖਤਾਂ ਨਾਵਲ ਮੇਰਾ ਧੁਰਾ ਹੈ । ਪਰ ਮੈਂ ਹੋਰ ਰੂਪਾਂ ਵਿੱਚ ਵੀ ਵਿਚਰਦਾ ਹਾਂ । ਨਾਵਲ ਰੂਪ ਮੈਨੂੰ ਨਦੀ ਵਾਂਗ ਜਾਪਦਾ ਹੈ ਤੇ ਬਾਕੀ ਰਚਨਾਵਾਂ ਕਈ ਉਪ-ਨਦੀਆਂ ਵਾਂਗ । ਨਦੀ ਸਦ-ਬਹਾਰੀ ਤੇ ਨਾਲੇ ਬਰਸਾਤੀ । | ਮੈਂ ਆਪਣਾ ਸਾਹਿਤਕ ਜੀਵਨ ਕਵਿਤਾ ਤੇ ਹੀ ਸ਼ੁਰੂ ਕੀਤਾ । ਦਸਾਂ ਜਾਂ ਯਾਰਾਂ ਸਾਲਾਂ ਦਾ ਹੋਵਾਂਗਾ ਉਦੋਂ । ਮੈ ਅਪਣੀ ਪਹਿਲੀ ਕਵਿਤਾ ਇਕ ਦਿਤੀ ਸਮਸਿਆ ਉਤੇ ਲਿਖੀ, ਜਿਵੇਂ ਕਿ ਓਦੋਂ ਰਵਾਜ ਸੀ । ਹਰਮਨ ਪਿਆਰੇ ਤਿਉਹਾਰ ਹੁੰਦੇ ਸਨ । ਗੁਰੂ ਨਾਨਕ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ । ਮੇਰੀ ਪਹਿਲੀ ਕਵਿਤਾ 'ਅਕਾਲੀ ਪੱਤ੍ਰਕਾ ਵਿੱਚ 1935 ਵਿੱਚ ਛਪੀ । ਕਾਲਜ ਆਉਣ ਤਕ ਮੇਰੀ ਸਾਰੀ ਦੀ ਸਾਰੀ ਕਵਿਤਾ ਧਾਰਮਕ ਹੋਇਆ ਕਰਦੀ ਸੀ । ਫਿਰ ਪੂਰਨ ਸਿੰਘ ਅਤੇ ਵਾਲਟ ਵਿਟਮੈਨ ਦੇ ਅਸਰ ਹੇਠਾਂ ਮੈਂ ਖੁਲੀ ਕਵਿਤਾ ਲਿਖਣੀ ਸ਼ੁਰੂ ਕੀਤੀ ਤੇ ਅਜੇ ਤਕ ਵੀ ਇਹੀ ਲਿਖਦਾ ਹਾਂ । ਮੈਂ ਕਵਿਤਾ ਕਿਵੇਂ ਲਿਖਦਾ ਹਾਂ ? ਜਦੋਂ ਮੈਂ ਇਕੱਲਾ ਹੁੰਦਾ ਹਾਂ ਤਦ । ਇਕਾਂਤ ਮੇਰੇ ਵਿੱਚ ਤੀਬਰ ਭਾਵ ਪੈਦਾ ਕਰਦੀ ਹੈ । ਖ਼ਾਸ ਕਰਕੇ ਜਦੋਂ ਇਸ ਇਕਾਂਤ ਵਿੱਚ ਕੁਦਰਤੀ ਸੁੰਦਰਤਾ ਵੀ ਹੋਵੇ । ਵਿਆਹ ਪਿਛੋਂ ਮੈਂ ਕਵਿਤਾ ਰਫ ਉਦੋਂ ਹੀ ਲਿਖੀ ਹੈ ਜਦ ਪਤਨੀ ਤੋਂ ਦੂਰ ਹੁੰਦਾ ਹਾਂ । ਤੇ ਅਜੇਹੇ ਸਮੇਂ ਘਟ ਆਏ ਹਨ ਤੇ ਏਹੀ ਕਾਰਨ ਹੈ ਕਿ ਮੈਂ ਬਹੁਤੀ ਕਵਿਤਾ ਵੀ ਨਹੀਂ ਲਿਖੀ । ੧ 3