ਪੰਨਾ:Alochana Magazine August 1964.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਇਸ ਤੋਂ ਚੰਗੇਰਾ ਲਿਖ ਸਕਦਾ ਹਾਂ । ਤੇ ਏਹੀ ਕਾਰਨ ਹੈ ਕਿ ਮੈਂ ਜਲਦੀ ਹੀ ਲਿਖੇ ਨੂੰ ਭੁੱਲ ਜਾਂਦਾ ਹਾਂ । ਮੈਨੂੰ ਅਪਣੇ ਨਾਵਲਾਂ ਦੇ ਨਾਇਕ ਤੇ ਨਾਇਕਾਵਾਂ ਵੀ ਯਾਦ ਨਹੀਂ ਰਹਿੰਦੀਆਂ । ਹਾ ਪੰਜਾਬ ਬਾਰੇ ਲਿਖੇ ਇਤਿਹਾਸਕ ਨਾਵਲਾਂ ਦੀ ਗੱਲ ਕੁਝ ਵਖਰੀ ਹੈ । ਮੈਂ ਬੀਤ ਗਿਆ ਭੁਲ ਜਾਂਦਾ ਹਾਂ ਅਤੇ ਅਗੇ ਵਲ ਦੇਖਦਾ ਹਾਂ । ਜੇ ਕੋਈ ਧਿਆਨ ਨਾਲ ਪੜੇ ਤਾਂ ਉਹ ਜਾਣ ਜਾਵੇਗਾ ਕਿ ਮੇਰਾ ਕੋਈ ਨਾਵਲ ਵੀ ਠਪ ਖ਼ਤਮ ਨਹੀਂ ਹੁੰਦਾ। ਇਕ ਨਾਵਲ ਦੇ ਅੰਤ ਵਿਚ ਦੂਜੇ ਦੇ ਆਦਿ ਦੀ ਆਸ ਝਲਕਦੀ ਦਿਸ ਸਕਦੀ ਹੈ । ਮੇਰਾ ਨਾਵਲ ਮੁਕਦਾ ਹੈ ਪਰ ਫਿਰ ਵੀ ਮੁਕਦਾ ਨਹੀਂ। ਅਪਣੇ ਕਰਤ ਵਾਂਗ ਇਹ ਵੀ ਇਕ ਅਮੀਰ ਤੇ ਭਰਪੂਰ ਭਵਿਖਤ ਵਲ ਦੇਖਦਾ ਲਗਦਾ ਹੈ । ਮੈਨੂੰ ਇਹ ਵੀ ਜਾਪਦਾ ਹੈ ਕਿ ਮੇਰੀ ਵਿਦਿਆ ਅਜੇ ਪੂਰਨ ਨਹੀਂ ਹੋਈ । ਇਹ ਲਗਾਤਾਰ ਜਾਰੀ ਹੈ | ਅਜੇ ਕਿੰਨਾ ਕੁਝ ਲਿਖਣ ਤੇ ਸੋਚਣ ਵਾਲਾ ਪਿਆ ਹੈ ! ਕਿੰਨੇ ਹੀ ਮਸਲਿਆਂ ਦਾ ਹੱਲ ਅਜੇ ਲਭਣਾ ਹੈ । ਮੈਨੂੰ ਇਹ ਵੀ ਅਹਿਸਾਸ ਹੈ ਕਿ ਮੇਰੀ ਕਲਾ ਕਿਰਤੀ ਵਿੱਚ ਲਗਾਤਾਰ ਸੁਧਾਰ ਹੁੰਦਾ ਜਾਣਾ ਚਾਹੀਦਾ ਹੈ । ਮੇਰੀ ਲਿਖਤ ਉਕਤੀ ਪੂਰਵਕ ਹੁੰਦੀ ਸੀ, ਪਰ ਮੈਂ ਸੰਖੇਪ ਅਤੇ ਅਸਰ ਭਰਪੂਰ ਹੋਣਾ ਲੋੜਦਾ ਹਾਂ । ਜਿਵੇਂ ਕਿ ਮਾਰਕ ਟਵੇਨ ਨੇ ਕਿਹਾ ਹੈ, ਮੈਂ ਹਰ ਵਸ਼ੋਸ਼ਣ ਕਟ ਦਿਆਂਗਾ।”” ਵਿਚਾਰ ਮੇਰੇ ਅੰਦਰ ਠਾਠਾਂ ਮਾਰਦੇ ਉਠਦੇ ਹਨ । ਮੈਂ ਉਹਨਾਂ ਉਤੇ ਕਾਬੂ ਪਾ ਕੇ, ਉਨਾਂ ਨੂੰ ਰਾਹੇ ਲਾਣਾ ਹੈ । ਮੈਨੂੰ ਸ਼ਬਦ ਵੀ ਚੋਣਵੇਂ ਚਾਹੀਦੇ ਹਨ, ਜਿਵੇਂ ਮਾਲੀ ਨੂੰ ਗੁਲਦਸਤਾ ਬਨਾਣ ਲਈ ਚੋਣਵੇਂ ਫੁੱਲਾਂ ਦੀ ਲੋੜ ਹੁੰਦੀ ਹੈ । ਮੈਂ ਵਰਤਮਾਨ ਯੁਗ ਦੇ ਜੀਵਨ ਦੀ ਅੰਤਰੀਵ ਧਾਰਾ ਤੇ ਇਹਦੀ ਰੂਹ ਨੂੰ ਸਮਝਣਾ ਹੈ । ਮੈਂ ਮਨੁਖ ਦੀਆਂ ਬੁਨਿਆਦੀ ਲੋੜਾਂ ਉਤੇ fਧ ਮਾਨ ਧਰਨਾ ਹੈ । ਜੀਵਨ ਦੇ ਸ਼ਕਤੀਸ਼ਾਲੀ ਪਹਿਲੂ ਸਾਡੇ ਅੰਦਰ ਹਨ, ਬਾਹਿਰ ਨਹੀਂ। ਇਸ ‘ਆਪੇ ਨੂੰ ਹੀ ਵੇਖਣ ਤੇ ਪਕੜਨ ਦੀ ਲੋੜ ਹੈ । ਅਗਿਆਤ ਦੇ ਭੇਦ ਲਭਣੇ ਹਨ । ਮਨੁਖ ਸ਼ਰੀਰ ਹੈ ਕਪੜੇ ਹਨ, ਸਾਜ਼ ਸ਼ਿੰਗਾਰ ਤੇ ਗਿਆਨ ਹੈ, ਪਰ ਮਨੁਖ ਆਤਮਾ ਵੀ ਹੈ । ਆਤਮਾ, ਜਿਸਨੂੰ ਇਕ ਕਲਾਕਾਰ ਹੀ ਸਮਝ ਸਕਦਾ ਹੈ । ਜਿਵੇਂ ਅਸੀਂ ਚੰਨ ਤਾਰਿਆਂ ਦੇ ਦੇਸ਼ ਉਤੇ ਵਿਜੈ ਪਾ ਰਹੇ ਹਾਂ, ਉਸੇ ਤਰ੍ਹਾਂ ਸਾਨੂੰ ਅਪਣੇ ਅੰਦਰ ਦੀ ਦੁਨੀਆਂ ਵੀ ਜਿਤ ਲੈਣੀ ਬਣਦੀ ਹੈ । ਇਕ ਕਲਾਕਾਰ ਜਾਂ ਲੇਖਕ ਨੇ ਹੀ ਉਹ ਕਮਤਾਂ ਆਂਕਣਨੀਆਂ ਹਨ ਜਿਨਾਂ ਨਾਲ ਮਨੁੱਖਤਾ ਤੇ ਮਨੁਖਾਮਨ ਨੇ ਅਜੇ ਤਕ ਦਵੈਤ ਭਾਵ ਤੋਂ ਖਲਾਸੀ ਨਹੀਂ ਪਾਈ । ਪੁਰਾ ਸਭਿਅਕ ਮਨੁਖ ਅਜੇ ਵਿਕਸਤ ਨਹੀਂ ਹੋਇਆ । ਲੇਖਕਾਂ ਦਾ ਕਰਤਵ ਇਸ ਮੰਤਵ ਵਲ ਦ੍ਰਿਸ਼ਟੀ ਲਾਣਾ ਹੈ । ਮਾਨੁਖਤਾ ਦਾ ਸਿਖਰ, ਜੋ ਅਜੇ ਅਸਾਂ ਤਕਣਾ ਹੈ, ਸਾਡੇ ਅੰਦਰ ਹੈ । ਸਾਡੇ ਮਨਾਂ ਅੰਦਰ । ਲੇਖਕ ਨੇ ਹੀ ਉਸਨੂੰ ਪਰਗਟਾਣਾ ਹੈ । ਪਰ ਮੈਂ ਅਸਫ਼ਲ ਹਾਂ । ਰੂਪ ਮੇਰੇ ਅੰਦਰ ਹੈ ਪਰ ਮੈਂ ਉਸਦੀ ਵਿਆਖਿਆ