ਪੰਨਾ:Alochana Magazine August 1964.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੂਰਨ ਤੌਰ ਉਤੇ ਨਹੀਂ ਕਰ ਸਕਿਆ-ਸ਼ਬਦ ਅਧੂਰੇ ਹਨ । ਉਹਨਾਂ ਵਿਚ ਕੋਈ ਘਾਟ ਹੈ ਕਿ ਚਿਤਰ ਪੂਰਾ ਨਹੀਂ ਉਘੜਦਾ । ਹਾਂ, ਕੁਝ ਉਂਗਲਾਂ ਵਿਚੋਂ ਕਿਰ ਜਾਂਦਾ ਹੈ । ਕਿਧਰੇ ਕੋਈ ਥੁੜ ਜ਼ਰੂਰ ਹੈ । ਪਰ ਓਥੇ ? | ਮੈਂ ਲਿਖਦਾ ਹਾਂ ਤੇ ਸੰਤੁਸ਼ਟ ਹਾਂ । ਇਕ ਖੁਸ਼ੀ ਅਤੇ ਪੂਰਤੀ ਦਾ ਅਹਿਸਾਸ ਹੈ । ਪਰ ਇਹ ਸੰਤੁਸ਼ਟਤਾ ਛਿਣਭੰਗਰੀ ਹੈ । ਤੇ ਦੂਜੇ ਹੀ ਪਲ ਇਕ ਅਧੂਰੇ ਪਨ ਦਾ ਅਹਿਸਾਸ ਹੋਣ ਲਗ ਪੈਂਦਾ ਹੈ । ਮੈਂ ਕਦੋਂ ਪੂਰਨ ਹੋਵਾਂਗਾ ? ਸ਼ਾਇਦ ਕਦੀ ਵੀ ਨਹੀਂ । ਇਸਦਾ ਉਤਰ “ਮੈਂ ਕਿਵੇਂ ਲਿਖਦਾ ਹਾਂ" ਵਿਚੋਂ ਨਹੀਂ ਪਰ ਮੈਂ ਕਿਉਂ ਲਿਖਦਾ ਹਾਂ' ਵਿਚੋਂ ਮਿਲਦਾ ਹੈ । ਮੈਂ ਕਿਉਂ ਲਿਖਦਾ ਹਾਂ ? ੧੯੪੮ ਵਿਚ ਮੇਰਾ ਨਾਵਲ ‘ਮਲਾਹ’ ਤੇ ਕਾਵਿ-ਸੰਗ੍ਰਹਿ "ਅਗੰਮੀ ਵਹਿਣ' ਛਪੇ । ਓਦੋਂ ਮੈਂ ਮੇਜਰ ਮਾਂ । ਚੰਗੀ ਖਾਸੀ ਤਨਖਾਹ ਸੀ । ਚੰਗਾ ਉੱਚਾ ਰੁਤਬਾ । ਕਿਸੇ ਸ਼ੈ ਦੀ ਤੋਟ ਨਹੀਂ ਸੀ ਜਾਪਦੀ । ਸਮਾਲੋਚਕਾਂ ਤੇ ਸਾਹਿਤ ਰਸੀਆਂ ਨੇ ਕਿਹਾ; ਐਵੇਂ ਸ਼ੌਕੀਆ ਲਿਖਦਾ ਹੈ, ਇਕ ਦੋ ਚਾਬਾਂ ਛਾਪ ਕੇ ਚਾਅ ਲਹਿ ਜਾਏਗਾ; ਸ਼ੋਕ ਮੁਕ ਜਾਏਗਾ। ਬਾਰਾਂ ਤੇਰਾਂ ਸਾਲ ਬੀਤ ਗਏ ਹਨ ਅਜ, ਪਰ ਮੈਂ ਹੁਣ ਵੀ ਲਿਖਦਾ ਹਾਂ । ਇਹਨਾਂ ਬਾਰਾਂ ਵਰਿਆਂ ਵਿਚ ਯਾਰਾਂ ਨਾਵਲ ਤੇ ਅਠ ਨੌਂ ਹੋਰ ਕਿਤਾਬਾਂ ਛਾਪ ਚੁਕਾ ਹਾਂ । ਉਲੱਥੇ ਮਿਲਾ ਕੇ ਕੁਲ ਗਿਣਤ1 ਦੇ ਦਰਜਨਾਂ ਤੋਂ ਉਪਰ ਹੈ । ਇਕ ਨਾਵਲ ਤੇ ਕੁਝ ਪੁਸਤਕਾਂ ਛਪ ਰਹੀਆਂ ਹਨ । ਕੁਝ ਹੋਰ ਲਿਖ ਰਿਹਾਂ ਹਾਂ ! ਅਜ ਮੈਂ ਕਰਨੈਲ ਹਾਂ । ਸੋਹਣਾ ਘਰ ਹੈ । ਵਧੀਆਂ ਮੋਟਰ ਹੈ । ਕੈਮਰੇ ਹਨ । ਫਰਿਜਰੇਟਰ ਹੈ । ਕਾਲੀਨ ਹਨ । ਘਰੇਲੂ ਸਹੂਲਤਾਂ ਲਈ ਸਭ ਸਾਮਾਨ ਹੈ । ਪਤਨੀ ਬਧੀਮਾਨ ਹੈ । ਕੋਈ ਮਾਨਸਕ ਤੇ ਸਰੀਰਕ ਭਟਕਣਾਂ ਨਾ ਉਹਨੂੰ ਹੈ ਨਾ ਮੈਨੂੰ । ਅਸੀਂ ਭਰਪੂਰ ਜ਼ਿੰਦਦੀ ਜਾਂਦੇ ਹਾਂ । ਹਰ ਲੀਹ ਤੇ ਪਿੜ ਵਿਚ ਸਾਡੇ ਮਿਤ੍ਰ ਹਨ । ਕਲੱਬਾਂ ਦੇ ਅਸੀ ਮੈਂਬਰ | ਨਾਚ ਕਰਦੇ ਹਾਂ । ਟੈਨਿਸ ਖੇਡਦੇ ਹਾਂ । ਘੋੜ ਅਸਵਾਰੀ ਲਈ ਜਾਂਦੇ ਹਾਂ । ਵਧੀਆ ਤੇ ਉਚੇਚੇ ਤਲਾਵਾਂ ਵਿਚ ਨਾਉਂਦੇ ਹਾਂ । ਪਾਰਟੀਆਂ ਖਾਂਦੇ ਹਾਂ, ਖੁਆਂਦੇ ਹਾਂ ! ਦੇਸ ਬਦੇਸ ਸੈਰਾਂ ਉਤੇ ਚੜ੍ਹਦੇ ਰਹੇ ਹਾਂ, ਤੇ ਫਿਰ ਵੀ ਅਸੀਂ ਲਿਖਦੇ ਹਾਂ । ਬਹੁਤ, ਹਾਂ, ਬਹੁਤ ਜ਼ਿਆਦਾ, ਤੇ ਫਿਰ ਵੀ ਅਸੀਂ ਬੇਓੜਕ ਮਿਹਨਤ ਕਰਦੇ ਹਾਂ । ਤੇ ਹਰ ਮਿਲਣੀ ਉਤੇ ਹਰ ਕੋਈ ਇਹ ਹੀ ਪ੍ਰਸ਼ਨ ਕਰਦਾ ਹੈ; ਅਸੀਂ ਕਿਉਂ ਲਿਖਦੇ ਹਾਂ ? ਕੀ ਇਹ ਸਿਰਫ਼ ਸ਼ੌਕ ਹੈ ? ਇਕ ਤਰ੍ਹਾਂ ਦਾ ਚਾਅ ? ਕੋਈ ਪੀੜ ਨਹੀਂ ਸਾਨੂੰ । ਕੋਈ ਤੋਟ ਨਹੀਂ । ਥੋਈ ਦੁਖ ਨਹੀਂ । ਪ੍ਰੇਮ ਵਿਚ ਹਾਰ ਨਹੀਂ। ਭਟਕਨ ਨਹੀਂ। ਫਿਹ ਕਿਉਂ ਲਿਖਦੇ ਹਾਂ ? ਕਿਵੇਂ ਲਿਖਦੇ ਹਾਂ ? | ੧੬