ਪੰਨਾ:Alochana Magazine August 1964.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ 1 ਗ਼ਰੀਬਾਂ ਦੀ ਢੋਈ ਨਹੀਂ ਇਸ ਜਹਾਨ ਵਚ । ਗ਼ਰੀਬ ਕੋਈ ਨਾਂ ਹੋਵੇ । ਆਲਾ ਦੁਆਲਾ ਨਿਰਦਈ; ਦੁਨੀਆਂ ਬੇ-ਰਹਿਮ, ਅਤਿ ਕਹਰ ਘਟੀਆਪਨ ਬੱਲੇ ਮਾਇਆ ਰਹਿਤ ਮਨੁਖ ਤੇ ਖਾਸ ਕਰਕੇ ਅਲੂਆਂ ਬੱਚਾ ਪੀਸਿਆ ਜਾਂਦਾ ਹੈ । ਸ਼ਾਇਦ ਜੇ ਮੈਂ ਬਹੁਤਾ ਗ਼ਰੀਬ ਹੁੰਦਾ ਤਾਂ ਸਿਰ ਉਚਾ ਕਰਠ ਦਾ ਅਹਿਸਾਸ ਬਿਲਕੁਲ ਪੀਸਿਆ ਹੀ ਜਾਂਦਾ। ਪਰ ਅਸਲੋਂ ਗ਼ਰੀਬ ਨਹੀਂ ਸਾਂ ਅਸੀਂ । ਨੀਵੀਂ ਮਧ ਸ਼੍ਰੇਣੀ ਵਿਚ ਗਿਣੇ ਜਾ ਸਕਦੇ ਹਾਂ । ਅਨੇਕ ਹੋਰਨਾਂ ਜਮਾਤੀਆਂ ਨਾਲੋਂ ਮੇਂ ਚੰਗੇਰਾ ਸਾਂ, ਤੇ ਫਿਰ ਬਚਪਨ ਵਿਚ ਅਮੀਰੀ ਵੇਖੀ ਸੀ । ਸ਼ਾਇਦ ਸਿਰ ਉੱਚਾ ਕਰਨ ਤੇ ਅੱਗੇ ਵਧਣ ਦੇ ਅਹਿਸਾਸ ਨੇ ਮੈਨੂੰ ਕਵੀ ਦਰਬਾਰਾਂ ਵਲ ਪਰੇਰਿਆ ਹੋਵੇ । ਕੁਝ ਆਦਰ ਮਿਲਦਾ ਸੀ, ਬਾਕੀਆਂ ਨਾਲੋਂ ਨਿਖੜ ਕੇ ਖਲੋਂਦਾ ਸਾਂ । ਅਖ਼ਬਾਰਾਂ ਵਿਚ ਨਾਂ ਛਪਦਾ ਸੀ । ਵਸ਼ੇਸ਼ ਮੁੰਡਿਆਂ ਵਿਚ ਗਿਣਿਆ ਜਾਂਦਾ ਸਾਂ । ਘਟੀਆਪਨ ਵਧੀਆਪਨ ਵਿਚ ਵਟਦਾ ਸੀ । | ਸਕੂਲ ਵਿਚੋਂ ਕਾਲਿਜ ਆਇਆ । ਆਉਂਦਿਆਂ ਹੀ ਨਾਵਲ ਪਿਛੋਂ ਨਾਵਲ, ਜੀਵਨੀ ਪਿਛੋਂ ਜੀਵਨੀ ਪੜ੍ਹਨੀ ਸ਼ੁਰੂ ਕੀਤੀ । ਕਵਿਤਾ ਪੜ੍ਹੀ । ਲੇਖ ਪੜੇ । ਹਰ ਉਹ ਮਸ਼ਹੂਰ ਕਿਤਾਬ ਜਿਹੜੀ ਕਿਸੇ ਵੀ ਪ੍ਰੋਫ਼ੈਸਰ ਨੇ ਪੜ੍ਹਨ ਵਾਸਤੇ ਦ; ਪੜੀ । ਉਹਨਾਂ ਦਿਨਾਂ ਵਿਚ ਦਸਦੇ ਹੁੰਦੇ ਸਨ: ਹਾਂਊ : ਵਿੰਨ ਫ਼ਰੈਂਡਜ਼ ਐਂਡ ਇਨਫਲੂਐੱਸ ਪੀਪਲ, ਹਾਉ ਟ ਲਵ ਔਨ ਟਵੈਟਾਫ਼ਰ ਆਹਵਰਜ਼ ਏ ਡੇ; ਇਨ ਟੀਊਨ ਵਿੱਦ ਦਾ ਇਨਫਿਨਿਟ, ਇਤਿਆਦ । ਹੁਣ ਕਵਿਤਾ ਦੇ ਨਾਲ ਨਾਲ ਲੇਖ ਲਿਖਣ ਲਗਾ, ਤੇ ਅੰਤ 1941 ਵਿਚ ਡਿਕਨਜ਼ ਦੇ ਜ਼ੋਰਦਾਰ ਅਸਰ ਥੱਲੇ ਨਾਵਲ ਲਿਖਣ ਦੀ ਸੋਚੀ । ਕਿਉਂ ? ਇਹ ਚਾਅ ਸੀ ਸ਼ਾਇਦ ? ਕੋਈ ਸ਼ੋਕ ਸੀ ਸ਼ਾਇਦ । ਘਟੀਆਪਨ ਨੂੰ ਵਧੀਆਪਨ ਵਿਚ ਬਦਲਣ ਦੀ ਚੇਸ਼ਟਾ ਸੀ । ਸ਼ਾਇਦ ਦੇਸ਼ ਪਿਆਰ ਦੇ ਜਜ਼ਬੇ ਦਾ ਇਹਦੇ ਵਿਚ ਹਥ ਸੀ । ਸਕੂਲ ਵਿਚ ਹੀ ਇਕ ਵਾਰ ਮੈਂ ਮਾਸਟਰ ਦੇ ਹੁਕਮ ਦੇ ਵਿਰੁਧ ਨਹਿਰੂ ਦਾ ਭਾਸ਼ਨ ਸੁਣਨ ਚਲਾ ਗਿਆ ਸਾਂ । ਇਹ 1936 ਦੀ ਗਲ ਹੈ । ਨਹਿਰੁ ਜੜਾਂ ਵਾਲੇ ਆਇਆ ਸੀ । ਸਿਰਫ਼ ਪੰਜ ਮੁੰਡਿਆਂ ਨੇ ਹੀ ਇਹ ਜੇਰਾ ਕੀਤਾ | ਸੀ । ਜਮਾਨਾ ਹੋਇਆ ਤੇ ਰੁਲ ਪਏ ਸਨ । ਉਦੋਂ ਮੇਰੀਆਂ ਬਹੁਤੀਆਂ ਲਿਖਤਾਂ ਦੇਸ਼fਪਿਆਰ ਨਾਲ ਭਰਪੂਰ ਹੁੰਦੀਆਂ ਸਨ । ਜਾਂ ਪਹਿਲੇ ਪਹਿਲ ਮਜ਼ਬ fਪਆਰ ਨਾਲ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਪਿਆਰ ਨਾਲ । ਸਿਖੀ ਸਿਦਕ ਉਛਾਲਦਾ ਸੀ ਰਹ ਨੂੰ । ਮਸਤ ਕਰਦਾ ਸੀ ਮਨ ਨੂੰ । ਪਰ ਇਹ ਜਜ਼ਬਾ ਮੈਂ ਜਿਵੇਂ ਸਕੂਲ ਵਿਚ ਛਡ ਆਇਆ ਹੋਵਾਂ। ਕਾਲਿਜ ਦੇ ਦਿਨਾਂ ਵਿਚ ਮੈਂ ਬੇਮੁਖ ਸਾਂ । ਬਹੁਤਾ ਨਹੀਂ ! ਥੋੜਾ । ਇਹਦਾ ਭਾਵ ਕਿ ਲਿਖਣ ਦਾ ਚਾਅ ਮਜ਼ਬ ਵਿਚੋਂ ਨਹੀਂ ਸੀ ਉਗਮਿਆ । ਇਹ ੧