ਪੰਨਾ:Alochana Magazine August 1964.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ੌਕ ਸਿਰਫ਼ ਅਕਾਲੀ ਲਹਿਰ, ਸਿਖੀ ਧਰਮ, ਸੇਵਾ ਭਾਵ, ਧਰਮੀ ਨਿਸ਼ਕਾਮਤਾ ਦਾ ਸ਼ੌਕ ਨਹੀਂ ਸੀ । ਕੁਝ ਹੋਰ ਚੀਜ਼ ਸੀ ਇਸ ਸ਼ੌਕ fuਛੇ । ਕੀ ? ੩. 1942 ਵਿਚ ਮੈਂ ਭਰਤੀ ਹੋ ਗਿਆ । ਅਫ਼ਸਰ ਬਣ ਗਿਆ । ਪੈਸੇ ਹੋ ਗਏ । ਸਭ ਤੋਂ ਪਹਿਲੀ ਭੁਖ ਜਿਹੜੀ ਮੈਂ ਪੈਸੇ ਨਾਲ ਲਾਹੀ ਉਹ ਈ ਕਿਤਾਬਾਂ ਖਰੀਦਣ ਦੀ । ਮੈਂ ਸਾਰਾ ਟੈਗੋਰ ਦਿਆਂ । ਸਾਰਾ ਵਿਕਟਰਹੀ ਉਗੋ ਤੇ ਸਾਰਾ ਟਾਲਸਟਾਏ ਖੁਦਿਆਂ । ਇਹੋ ਮੇਰਾ ਦੂਜਾ ਪੜਾ ਸੀ । ਵਰਡਜ਼ਵਰਥ, ਕੀਟਸ, ਸ਼ੈਲੇ, ਡਿਕਨਜ਼ ਤੇ ਥੈਕਰੇ ਤਾਂ ਮੈਂ ਇਹਨਾਂ ਖਾਰੀਆਂ ਤਕ ਪੁਜਾ | ਪੰਜਾਬੀ ਵਿਚ ਛਪਦੀਆਂ ਕਿਤਾਬਾਂ ਵੀ ਖਰੀਦੀਆਂ । ਪ੍ਰਭਜੋਤ ਦੀ ਵੀ ਇਕ ਪੁਸਤਕ ਖਰੀਦੀ । ਮੈਂ ਉਹਨੂੰ ਜਾਣਦਾ ਨਹੀਂ ਸਾਂ ਉਦੋਂ ? ਤੇ ਮੈਂ ਮਲਾਹ ਲਿਖਣਾ ਅਰੰਭ ਕੀਤਾ । 1943 ਵਿ , ਪਹਿਲੇ ਅੰਗਰੇਜ਼ੀ ਵਿਚ ਲਿਖਿਆ । fਸੀਪਲ ਨਿਰੰਜਨ ਸਿੰਘ ਦੇ ਆਖਣ ਉਤੇ ਪੰਜਾਬੀ ਵਿਚ ਉਲਥਾਇਆ । ਪ੍ਰੋਫ਼ੈਸਰ ਰਾਮ ਸਿੰਘ ਨੇ ਇਹਨੂੰ ਪੜ੍ਹਿਆ ਤੇ ਹੋਰ ਉਤਸ਼ਾਹ ਦਿਤਾ । ਪ੍ਰਿੰਸੀਪਲ ਨਿਰੰਜਨ ਸਿੰਘ ਨੇ ਕਿਹਾ ਕਿ ਕਵਿਤਾ ਵਿਚ ਵੀ ਪੰਜ ਬੀ ਵਲ ਮੁੜ ਆਵਾਂ । ਅੰਗਰੇਜ਼ੀ ਯੋਗ ਜ਼ਬਾਨ ਨਹੀਂ । ਪਤਾ ਨਹੀਂ ਚੰਗਾ ਹੋਇਆ ਕਿ ਨਾ । ਏਸੇ ਸਮੇਂ ਹੀ ਮੇਰੇ ਵਿਚ ਕਿਸੇ ਦੇ ਪਿਆਰ ਵਾਸਤੇ ਖੋਹ ਜਾਗੀ । ਮੈਂ ਚਾਹਾਂ ਮੈਨੂੰ ਕੋਈ ਪਿਆਰ ਕਰੇ । ਸਕੂਲ ਤੇ ਕਾਲਜ ਵਿਚ ਵੀ ਅਜਿਹੀ ਖੋਹ ਹੁੰਦੀ ਸੀ । ਬੜੇ ਮੰਡੇ ਮਿਤਾਂ ਨੂੰ ਮੈਂ ਪਿਆਰ ਕੀਤਾ ਤੇ ਕਈਆਂ ਨੇ ਮੈਨੂੰ । ਪਰ ਪਤੀ ਨਾ ਹੋਈ । ਸੰਨ 1942 ਦੇ ਅਖੀਰ ਵਿਚ ਮੈਂ ਮੁਲਤਾਨ ਸ-ਸੈਕੰਡ ਲੈਫਟੀਨੈਂਨਟ । ਹਾਕੀ ਖੇਡਦਿਆਂ ਗੋਡੇ ਉਤੇ ਸੱਟ ਲਗ ਰਾਈ । ਹਸਪਤਾਲ ਗਿਆ। ਇੱਕ ਨਰਸ ਮੈਨੂੰ ਚੰਗੀ ਲਗੀ । ਛੋਟੀ ਉਮਰ ਤੋਂ ਹੀ ਬੇਸ਼ਕ ਕੁੜੀਆਂ ਵਿਚ ਖੇਡਦਾ ਆਇਆ ਸਾਂ ਪਰ ਅਚ ਪਹਿਲੀ ਵਾਰੀ ਇਕ ਕੁੜੀ ਮੇਰੇ ਅੰਤਰ ਰਚੀ । ਪਿਆਰ ਦੀ ਖੰਹ ਫਿਰ ਦਿਨੋਂ ਦਿਨ ਵਧਦੀ ਗਈ । ਕਾਲਿਜ ਵਿਚ ਵੀ ਮੈਂ ਅੰਗਰੇਜ਼ੀ ਵਿਚ ਇਕ ਕਵਿਤਾ ਲਿਖੀ ਸੀ, “ਸਾਥੀਹਨ' । ਮੈਗਜ਼ੀਨ ਵਿਚ ਛਪੀ ਸੀ । ਹੁਣ ਦੀਆਂ ਕਵਿਤਾਵਾਂ ਦਾ ਵੀ ਇਹੋ ਧੁਰਾ ਸੀ । “ਮਲਾਹ ਵਿਚ ਵੀ ਪਿਆਰ ਹੀ ਪਿਆਰ ਹੈ । ਪਿਆਰ ਦੇ ਹੜ੍ਹ ਹਨ । ਇਕ ਗ਼ਰੀਬ ਆਦਮੀ ਦਾ ਮਤ ਅਮੀਰ ਹੈ । ਮੇਲ ਹੁੰਦਾ ਹੈ । ਰੰਜਨ ਵੀ ਅਮੀਰ ਹੁੰਦਾ ਹੈ । ਤੇ ਸਾਰੀ ਜ਼ਿੰਦਗੀ ਉਹਨੂੰ ਪਿਆਰ ਮਿਲਦਾ ਹੈ । ਨਾਵਲ ਦਾ ਹਰ ਪਾਤਰ ਉਹਨੂੰ ਪਿਆਰ ਕਰਦਾ ਹੈ, ਪਰ ਪਤੀ ਨਹੀਂ। ਸ਼ਇਦ ਇਹ ਮੇਰੀ ਪਿਆਰ ਵਸਤੇ ਭਖ ਦਾ ਪ੍ਰਤੀਬਿੰਬ ਸੀ । | ਪਰ *ਮ ਲਾਹ ਨਾਲ ਸੰਤੁਸ਼ਟ ਨਹੀਂ ਹੋਈ । ਸੈਨਾਪਤੀ ਤੇ ਉਨਤਾਲੀ ਵਰੇ ਲਿਖੇ । ਹੋਰ ਵੀ ਬੜਾ ਕੁਝ ਲਿਖਿਆ । ਕਿਨਾ ਕੁਝ ਅਜੇ ਤਕ ਅਣਛਪਿਆ ਮੇਰੇ ਕੋਲ ਪਿਆ ਹੈ । ਘਨੇਰਾ ਕੁਝ ਪਾਕਿਸਤਾਨ ਰਹਿ ਗਿਆ। ਜਿਵੇਂ ਸਮੁਚੇ ਟੈਗੋਰ ਦਾ ੧੯