ਪੰਜਾਬੀ ਉਲੱਥਾ । ਸੈਨਾਪਤੀ ਤੇ ਉਨਤਾਲੀ ਵਰੇ' ਤੋਂ ਇਲਾਵਾ ਇਸ ਸਮੇਂ ਦੀਆਂ ਲਿਖਤਾਂ ਹਨ, ਅਗੰਮੀ ਵਹਿਣ’ ਤੇ ‘ਦੇਸਾਂ ਦੇਸ਼ਾਂ ਵਿਚੋਂ ! 1945 ਵਿਚ ਮੈਂ ਬਦੇਸ ਚਲਾ ਗਿਆ । ਪਛਮੀ ਏਸ਼ੀਆ ਵਿਚ । ਦੋ ਸਾਲ ਰਿਹਾ । ਇਰਾਕ, ਈਰਾਨ, ਜਾਰਡਨ, ਸੰਰੀਆ, ਇਜ਼ਰਾਈਲ, ਮਿਸਰ ਮੈਂ ਆਪਣੀ ਤਲੀ ਦੀਆਂ ਲੀਕਾਂ ਵਾਂਗ ਜਾਣਦਾ ਸਾਂ । 1946 ਵਿਚ ਮੈਂ ਯੂਰਪ ਗਿਆ-ਸੈਰ । ਆਇਆ ਤੇ ਹੋਰ ਲਿਖਿਆ । | ਕੀ ਇਹ ਸਿਰਫ਼ ਸ਼ੌਕ ਸੀ ਲਿਖਣ ਦਾ ? ਆਪਣੇ ਸਾਥੀਆਂ ਵਿਚ ਬਰਤਰੀ ਖਾਣ ਦੀ ਚਾਹ ਪੂਰਨ ਹੋ ਗਈ ਸੀ । ਜੜਾਂਵਾਲੇ ਦੇ ਸਕੂਲ ਸਾਥੀਆਂ ਵਿਚੋਂ ਕੋਈ ਦਿੱਲੀ ਨਹੀਂ ਸੀ ਟਪਿਆ । ਕਾਲਜ ਦੇ ਸਾਥੀਆਂ ਵਿਚੋਂ ਬੰਬਈਓਂ ਪਾਰ ਕੋਈ ਨਹੀਂ ਸੀ ਆਇਆ । ਮਾਇਕ ਔਕੜ ਮੁਕ ਚੁਕੀ ਸੀ । ਦਸ ਕੁ ਸਾਲ ਦੀ ਔੜ ਪਿਛੋਂ ਬਹਾਰ ਤੇ ਆਈ ਸੀ । ਹਾਂ, ਮਾਇਕ ਥੋੜ ਦੀ ਪੀੜ ਹੁਣ ਪਰੇਰਨਾ ਨਾ ਰਹੀ । | ਪਰ ਮੈਂ ਲਿਖਦਾ ਸਾਂ । ਕਿਉਂ ? ਮੈਂ ਮਿਹਨਤ ਕਰਦਾ ਸਾਂ । ਕਿਉਂ ? ਮੈਨੂੰ ਚੈਨ ਨਹੀਂ ਸੀ, ਸ਼ਾਂਤੀ ਨਹੀਂ ਸੀ । ਕਿਉਂ ? ਮੈਂ ਤਾਵਲੇ ਤਾਵਲੇ ਹਰ ਕੰਮ ਕਰਦਾ । ਤਾਵਲੇ ਤਾਵਲੇ ਜਾਂਦਾ । ਕਿਉਂ ? ਕੀ ਇਹ ਪਿਆਰ ਦੀ ਭੁਖ ਸੀ । ਕਿਸੇ ਦੇ ਸਾਥ ਦੀ ਭੁਖ ? ਸ਼ਾਇਦ ॥ 10 ਅਪੈਲ 1954 ਨੂੰ ਮੇਰਾ ਵਿਆਹ ਹੋ ਗਿਆ । ਕੁੜੀਆਂ ਵਿਚੋਂ ਕੁੜੀ ਨਾਲ ਜਿਦੇ ਉਤੇ ਮੇਰੀ ਅੱਖ ਸੀ, ਓਹ ਕਲੀ ਮੇਰੀ ਝੋਲੀ ਆ ਪਈ । ਮੇਰਾ ਪਿਆਰ ਗਿਆ । ਮੇਰੀ ਆਤਮਾ ਨੂੰ ਡਿਪਤੀ ਮਿਲੀ । ਮੇਰੀ ਰੂਹ ਸੰਤੁਸ਼ਟ ਹੋਈ । ਮੈਂ ਸਿਰਫ਼ ਇਕ ਕੁੜੀ ਹੀ ਨਹੀਂ ਸਾਂ ਮੰਗਦਾ; ਇਕ ਸਾਥ ਮੰਗਦਾ ਸਾਂ । ਮੈਂ ਕੀ ਮੰਗਦਾ ਸਾਂ ? ਇਹਦੇ ਬਾਰੇ : ਨ ਲੇਖ ਲਿਖੇ ਸਨ । 1946 ਵਿਚ ਇਹ ਪੰਜਾਬੀ ਸਾਹਿਤ ਵਿਚ ਛਪੇ ਸਨ । ਮੈਂ ਇਕ ਬੁਧੀਮਾਨ ਸਾਥ ਮੰਗਦਾ ਹਾਂ । ਮੈਂ ਇਕ ਸਾਹਿਤਕ ਸਾਗਰ ਲੋੜਦਾਂ ਸਾਂ-ਸਾਹਿਤਕ ਤੇ ਬੁਧੀਮਾਨ ਸਾਗਰ ਜਿਦੇ ਵਿਚ ਮੈਂ ਆਪਣੀ ਨਿਗੂਣੀ ਸਾਹਿਤਕ ਤੇ ਧੀਮਾਨ ਭਟਕਣਾ ਗਵਾ ਸਕਾਂ । ਮੈਂ ਇਕ ਆਲ੍ਹਣਾ ਮੰਗਦਾ ਸਾਂ । ਉਡ ਉਡ ਕੇ ਮੇਰੇ ਪਰ ਥੱਕ ਚੁਕੇ ਸਨ । ਦੇਸ ਪ੍ਰਦੇਸ ਮੈਨੂੰ ਕਿਤੇ ਢੋਈ ਨਹੀਂ ਸੀ ਮਿਲੀ । ਇਸ ਆਲਣੇ ' ਵਿਚ ਸਾਰੀ ਉਮਰ ਸਸਤਾਨਾ ਚਾਹੁੰਦਾ ਸਾਂ । ਮੈਂ ਬਕ ਚੁਕਾ ਸਾਂ । ਮੇਰੀ ਡਾਇਰੀ ਦੇ ਪੰਨੇ ਮੈਨੂੰ ਕੋਸਦੇ ਸਨ । ਕਿਉਂ ਮਿਹਨਤ ਕਰਦਾ ਸਾਂ ਮੈਂ, ਕਿਉਂ ਫਾਲਤੂ ਤੇ ਬੇਲੋੜਾ ਕੰਮ ਕਰਦਾ ਸਾਂ । ਹਾਂ ਮੈਂ ਥਕ ਚੁਕਾ ਸਾਂ । ਮੇਰੀ ਨਸ਼ਾ ਹੋ ਚੁਕੀ ਸੀ, ਮੈਂ ਸਾਰੀ ਉਮਰ ਵਾਸਤੇ ਹੁਣ ਮਿਹਨਤ ਨਹੀਂ ਸਾਂ ਕਰਨਾ ਚਾਹੁੰਦਾ, ਤੇ ਮੈਨੂੰ ਮੇਰੀ ਮੂੰਹ ਮੰਗੀ ਮੁਰਾਦ ਮਿਲ ਗਈ । 20
ਪੰਨਾ:Alochana Magazine August 1964.pdf/22
ਦਿੱਖ