ਪੰਨਾ:Alochana Magazine August 1964.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ......... ਪਰ ਵਿਆਹ ਨੂੰ ਅਜੇ ਇਕ ਮਹੀਨਾ ਹੀ ਹੋਇਆ ਸੀ ਕਿ ਮੈਂ ਪਿਛਲੇ ਸਾਰੇ ਵਰਿਆਂ ਦੀ ਤੇ ਖਾਸ ਕਰ ਕੇ ਪਿਛਲੇ ਪੰਜਾਂ ਵਰਿਆਂ ਦੀ ਸਾਹਿਤਕ ਕਮਾਈ ਪ੍ਰਭਜੋਤ ਅਗੇ ਖਲ ਬੈਠਾ ! ਹਰ ਸ਼ਾਮ ਘੰਟਿਆਂ ਬੱਧੀ ਬੇ-ਬਹਾ ਖਿਲਾਰੇ ਵਿਚੋਂ ਅਸੀਂ ਕੁਝ ਮੁਲਦਾਰ ਤੇ ਵਜ਼ਨਦਾਰ ਚੀਜ਼ਾਂ ਚੁਣਦੇ ਰਹਿੰਦੇ । ਸਭ ਤੋਂ ਪਹਿਲੇ ਅਗੰਮੀ ਵਹਿਣ ਨੂੰ ਤਰਤੀਬ ਦਿਤੀ । ਫਿਰ ਮੈਂ ਕਸ਼ਮੀਰ ਲੜਾਈ ਵਿਚ ਚਲਾ ਗਿਆ । ਉਥੇ ਸੈਨਾਪਤੀ ਮੁੜ ਕੇ ਲਿਖਿਆ । ਪਹਿਲਾ ਖਰੜਾ ਪਾਕਿਸਤਾਨ ਰਹਿ ਗਿਆ ਸੀ । ਫਿਰ “ਉਨਤਾਲੀ ਵਰੇ ਮੁੜ ਕੇ ਲਿਖਿਆ । ਦੇਸਾਂ ਦੇਸ਼ਾਂ ਵਿਚੋਂ ਛਪਵਾਈ । 1951 ਤਕ ਇਹ ਸਭ ਪੁਸਤਕਾਂ ਛਪ ਗਈਆਂ ਤੇ ਮੈਂ ਨਵਾਂ ਕੰਮ ਕਰਨ ਲਈ ਤਿਆਰ ਸਾਂ। ਛਾਪੇ ਵਿਚ ਆਉਣ ਦੀ ਪਹਿਲੀ ਤੇ ਸਭ ਤੋਂ ਤਕੜੀ ਲੜਾਈ ਮੈਂ ਜਿਤ ਚੁਕਾ ਸੀ ! ਚਾਅ ਸੀ ਜਾਂ ਸ਼ੌਕ--ਪਰ ਹਰ ਹਾਲਤ ਵਿਚ ਮੈਨੂੰ ਪ੍ਰਕਾਸ਼ਕ ਮਿਲ ਗਏ । ਤੇ 1952 ਤੋਂ ਮੈਂ ਨਵੀਆਂ ਰਚਨਾਵਾਂ ਲਿਖਣ ਲਈ ਤਿਆਰ ਸਾਂ । ਉਦੋਂ ਤੋਂ ਲੈ ਕੇ ਹੁਣ ਤਕ ਮੈਂ ਇਕ ਸਾਲ ਵਿਚ ਘਟੋ ਘਟ ਦੋ ਜਾਂ ਤਿੰਨ ਕਿਤਾਬਾਂ ਲਿਖਦਾ ਹਾਂ । ਇਕ ਨਾਵਲ ਹੁੰਦਾ ਹੈ । ਇਕ ਲੇਖਾਂ ਜਾਂ ਕਵਿਤਾਵਾਂ ਦਾ ਸੰਗ੍ਰਹਿ । ਕਦੀ ਕੋਈ ਸਫ਼ਰਨਾਮਾ । ਕਦੀ ਕੋਈ ਫ਼ੌਜੀ ਵਿਗਿਆਨ ਉਤੇ ਅੰਗਰੇਜ਼ੀ ਵਿਚ ਪੁਸਤਕਾਂ । ਤੇ ਸਰ ਪਰ ਸਾਲ ਦੀ ਡਾਇਰੀ ਵਿਚ ਮੈਂ ਅਜ ਤਕ ਆਪਣੇ ਆਪ ਉਤੇ ਖਿਝਦਾ ਹਾਂ । ਕਿਉਂ......ਕਿਉਂ ਇਹ ਕੰਮ । ਕਿਉਂ ਇਹ ਮਿਹਨਤ ! | ਕੀ ਇਹ ਪਿਆਰ ਦੀ ਭੁਖ ਹੈ ? ਕੀ ਇਹ ਚੰਗੇ ਜੀਵਨ ਦੀ ਤਮੰਨਾ ਹੈ ? ਕੀ ਟੈਨਿਸ, ਘੋੜ ਸਵਾਰੀ, ਨਾਚ, ਸ਼ਰਾਬ, ਪਾਰਟੀਆਂ, ਐਸ਼ ਦੀ ਲਾਲਸਾ ਹੈ ? ਹੁਣ ਕੀ ਹੈ ਜੋ ਮੇਰੇ ਕੋਲ ਨਹੀਂ। ਕੀ ਅਜੇ ਤਕ ਵੀ ਇਹ ਇਕ ਸ਼ੌਕ ਹੈ । ਸਿਰਫ ਇਕ ਚਾਅ । ਮੈਂ ਕਿਉਂ ਲਿਖਦਾ ਹਾਂ ਇਹ ਸਭ ਪੁਛਦੇ ਹਨ, ਇਹ ਮੇਰਾ ਪ੍ਰਨ ਹੈ । ੫. ਮੈਂ ਉਹ ਨਹੀਂ ਜੋ ਜਵਾਲੇ ਸਾਂ । ਉਹ ਵੀ ਨਹੀਂ ਜੋ ਲਾਹੌਰ ਸਾਂ, ਕਾਲਿਜ ਵਿਚ | ਉਸ ਤੋਂ ਪਿਛੋਂ ਵੀ ਬਦਲਦਾ ਆਇਆ ਹਾਂ । ਪ੍ਰਵਿਰਤੀ ਪਿਛੋਂ ਪ੍ਰਵਿਰਤੀ ਆਈ ਹੈ ਮੇਰੇ ਵਿਚ । ਪਹਿਲੇ ਪਹਿਲ ਧਰਮ ਲਈ ਮੇਰੇ ਵਿਚ ਅੰਧ-ਵਿਸ਼ਵਾਸ ਹੀ । ਫਿਰ ਮੈਂ ਵਿਮੁਖ ਹੋ ਗਿਆ। ਫਿਰ ਧਰਮ ਨਾਲ ਕੀਲਿਆ ਗਿਆ । ਫਿਰ ਨਾਸਤਕ ਹੋ ਗਿਆ । ਨਾਸਤਕ ਹੋ ਗਿਆ ਪਰ ਮਨ ਮੇਰਾ ਬੀਤੇ ਵਿਚ ਹੀ ਵਿਚਰਦਾ ਰਿਹਾ। ਮੈਂ ਪੇਡੂ ਜ਼ਿੰਦਗੀ ਨੂੰ ਅਸਲੀ ਜ਼ਿੰਦਗੀ ਸਮਝਦਾ । ਹਲ ਤੇ ਦਾੜ੍ਹੀ ਨੂੰ ਹੀ ਅਸਲੀ ਹਥਿਆਰ ਸਮਝਦਾ । ਸ਼ਹਿਰਾਂ ਤੋਂ ਮੇਰਾ ਜੀ ਦਲਦਾ। ਮਸ਼ੀਨਾਂ ਤੋਂ ਮੈਨੂੰ ਨਫ਼ਰਤ । ਪਰ ਫਿਰ ਉਹ ਸਮਾਂ ว า