ਪੰਨਾ:Alochana Magazine August 1964.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਇਆ । ਮੈਂ ਕਿਹਾ, “ਮੈਂ ਤਾਂ ਤਕ ਤਕ ਥੱਕਾਂ ਨਾ ਦ੍ਰਿਸ਼ ਜਿਥੇ ਕਾਰਖਾਨੇ, ਫਾਊਂਡਰੀਆਂ, ਫੈਕਟਰੀਆਂ, ਪੁਲਾਂ ਬਣ ਰਹੀਆਂ ਹਨ । ਜਿਥੇ ਪੁਟੀਆਂ ਜਾ ਰਹੀਆਂ ਨਹਿਰਾਂ, ਬਣਦੇ ਜਾ ਰਹੇ ਬੰਦ ਉਸਾਰੀਆਂ ਜਾ ਰਹੀਆਂ ਬੰਦਰਗਾਹਾਂ, ਠੇਲੇ ਜਾ ਰਹੇ ਜਹਾਜ਼ ਵਿਚ ਸਾਗਰ ਦੇ । ਜਿਥੇ ਠਕ ਠਕ ਬਲੀ ਲੋਹਾਰ ਦੀ..........* ਮੈਂ fਪਿਛਾਂ-ਖਿੱਚੂ ਸਾਂ । ਔਰਤ ਬਾਰੇ, ਆਜ਼ਾਦੀ ਬਾਰੇ, ਆਰਥਕ ਸੰਕਟ ਬਾਰੇ, ਜੀਵਨ ਜਾਚ ਬਾਰੇ ਮੈਂ ਪਰੰਪਰਕ ਵਿਚਾਰ ਅਪਣਾਂਦਾ ਸਾਂ । ਬੇਸ਼ਕ ਮੇਰੇ ਸਾਰੇ ਨਾਵਲਾਂ ਵਿਚ ਇਕ ਅਗਰਗਾਮੀ ਜਜ਼ਬਾ ਸੀ ਪਰ ਮੈਨੂੰ ਹੁਣ ਪਤਾ ਲੱਗਾ ਹੈ ਕਿ ਮੇਰੇ ਅੰਦਾਜ਼ੇ ਤੇ ਮੇਰੀ ਛਾਣਬੀਣ ਗਲਤ ਸੀ । ਮੇਰੇ ਨਜ਼ਰੀਏ ਗਲਤ ਸਨ । ਪੁੰਨਿਆ ਨੂੰ ਮੈਂ ਮਸਿਆ ਸਮਝਿਆ, ਮਸਿਆ ਨੂੰ ਪੁੰਨਿਆਂ । ਮੇਰਾ ਆਖਰੀ ਨਾਵਲ “ਪੁੰਨਿਆ ਕਿ ਮਸਿਆਂ' ਹੈ । ਮੈਂ ਅੰਤਰ-ਮੁਖੀ ਸੀ । ਸ਼ਾਇਦ ਹਰ ਉਭਰਦਾ ਕਲਾਕਾਰ ਹੋਵੇਗਾ । ਮਿੱਤਰ ਬੜੇ ਥੜੇ ਬਣਾਂਦਾ। ਇਕ ਲਿਆਂ ਰਹਿੰਦਾ । ਗਲ ਗਲ ਉਤੇ ਰੋ ਪੈਣਾ। ਸਿਨਮਾ ਵੇਖਦਿਆਂ ਹੰਝੂਆਂ ਦੀ ਛਹਿਬਰ ਲਗ ਜਾਂਦੀ । ਹਰ ਗਲ ਦਿਲ ਨੂੰ ਲਾ ਲੇਣੀ । ਨਿਕੀ ਨਿਕੀ ਗਲ ਉਤੇ ਰੁਸਣਾ, ਔਖੇ ਹੋਣਾ ! ਐਵੇਂ ਹੀ ਗ਼ਲਤ ਮਤਲਬ ਪਏ ਕਢਣੇ । 1951-52 ਤੋਂ ਸ਼ਾਇਦ ਮੈਂ ਬਾਹਿਰ-ਮੁਖੀ ਹੋਣਾ ਸ਼ੁਰੂ ਹੋਇਆ। ਇਹ ਉਦੋਂ ਸੀ ਜਦੋਂ ਮੈਂ ਇਕ ਰਾਹ ਇਕ ਪੜਾ’, ‘ੜੀਆ ਜਾਲ', 'ਸ਼ਕਤੀ ਲਿਖਣੇ ਸ਼ੁਰੂ ਕੀਤੇ । ਤੇ ਸਮਾਂ ਆਇਆ ਜਦੋਂ ਰੋਣਾ ਚਾਹਾਂ ਤਾਂ ਹੰਝੂ ਨਾ ਆਉਣ | ਦਰਦੀਲੇ ਤੋਂ ਦਰਦੀਲਾ ਸੀਨ ਵੇਖ ਕੇ ਹਸ ਛਡਣਾ । ਰਰ ਆਈ ਨੂੰ ਸਿਰ ਉਤੇ ਹੱਥ ਫੇਰ ਕੇ ਛੰਡ ਵੰਡਣਾ । ਪੀਵਰਤਨ ਹਨ । ਇਨਕਲਾਬ ਹਨ ਇਹ । ਤੇ ਇਹ ਪ੍ਰੀਵਰਤਨ ਮੇਰੀਆਂ ਲਿਖਤਾਂ ਵਿਚ ਸਹੀ ਹੈ ਦੇ ਰਹੇ ਹਨ । ਹਰ ਨਾਵਲ ਦੂਜੇ ਨਾਲੋਂ ਭਿੰਨ ਹੈ; ਸਵਾਏ ਉਦੋਂ ਜਦੋਂ ਕਿ ਮੈਂ ਇਕੋ ਟੀਚੇ ਨੂੰ ਦੇ ਨਾਵਲਾਂ ਵਿਚ ਸਹੀ ਕਰਨਾ ਚਾਹਿਆ । ਹਰ ਲੇਖ ਭਿੰਨ ਵਿਸ਼ੇ ਉਤੇ ਹੈ । “ਅਗੰਮੀ ਵਹਿਣ' ਤੇ ਕਿੱਲ ਤੇ ਕਾਮੇ' ਵਿਸ਼ੇ ਦੇ ਪੱਖ ਇਕ ਕਵੀ ਦੇ ਕਦੀ ਨਾ ਲਗਣ । “ਇਕ ਰਾਹ ਇਕ ਪੜਾ ਸਭ ਹੋਰਨਾਂ ਨਾਵਲਾਂ ਨਾਲੋਂ ਭਿੰਨ ਹੈ । ਅਮਨ ਦੇ ਰਾਹ” ਬਾਕੀਆਂ ਨਾਲੋਂ ਭਿੰਨ ਹੈ । ਸਿਖ ਇਤਿਹਾਸਿਕ ਨਾਵਲ ਆਪਣੀ ਆਪ ਮਿਸਾਲ ਹਨ । ਨਿਆ ਕਿ ਮਸਿਆ” *ਕਿੱਲ ਤੇ ਕਾਮੇ ਵਿਚ ੨੨