ਪੰਨਾ:Alochana Magazine August 1964.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

...•••• ਵੀ ਵਖਰੀ ਚੀਜ਼ ਹੈ । ਜੇ ਭੂਤ ਕਿਸੇ ਨਿਰਣੇ ਦੀ ਪੂਰਤੀ ਕਰ ਸਕਦਾ ਹੈ ਤਾਂ ਪ੍ਰਤੱਖ ਹੈ ਕਿ ਇਵੇਂ ਹੀ ਮੇਰੀ ਜ਼ਿੰਦਗੀ ਬਦਲਦੀ ਜਾਏਗੀ। ਹਾਂ, ਬਦਲਦੀ ਜਾਏਗੀ । ਮੈਂ ਬਦਲਦਾ ਜਾਵਾਂਗਾ। ਮੇਰੇ ਨਜ਼ਰੀਏ ਬਦਲਦੇ ਜਾਣਗੇ । ਮੈਂ ਕਿਥੋਂ ਦਾ ਕਿਥੇ ਆ ਗਿਆ ਹਾਂ | ਕਿਥੋਂ ਤੇ ਕਿਥੇ ਚਲਾ ਜਾਵਾਂਗਾ.. ਪਰ ਹੁਣ ਤਕ ਲਿਖਤਾਂ ਮੇਰੇ ਜੀਵਨ ਦਾ ਆਧਾਰ ਹੈ । ਮੈਂ ਲਿਖਣ ਬਿਨਾਂ ਰਹਿ ਨਹੀਂ ਸਕਦਾ । ਜੋ ਵੀ ਚਾਹਿਆ ਸੀ, ਮਿਲ ਗਿਆ । ਹਾਂ ਜੋ ਚਾਹਿਆ ਸੀ, ਉਸ ਤੋਂ ਵੀ ਵਧ ਮਿਲ ਗਿਆ । ਪਰ ਫਿਰ ਵੀ......ਫਿਰ ਕੀ ਭਟਕਣ ਹੈ ਮੈਨੂੰ, ਕੀ ਤੋਟ ਹੈ ਮੇਰੇ ਵਿਚ ? ਮੈਂ ਕਿਉਂ ਲਿਖਦਾ ਹਾਂ । ੬ | ਕੀ ਮੇਰੇ ਕੋਲ ਕੋਈ ਪੈਗਾਮ ਹੈ ? ਕੀ ਮੇਰੇ ਕੋਲ ਕੋਈ ਸੁਨੇਹਾ ਹੈ ਜਿਹੜਾ ਮੈਂ ਆਪਣੇ ਆਪ ਵਿਚ ਸਮੋ ਕੇ ਨਹੀਂ ਰੱਖ ਸਕਦਾ ? ਹੁਣ ਤਾਂ ਭਲਾ ਮੈਂ ਆਸ਼ਾਵਾਦੀ ਹਾਂ । ਜਦ ਮੈਂ ਅੰਤਰਮੁਖੀ ਤੇ ਨਿਰਾਸ਼ਾਵਾਦੀ ਸਾਂ ਤਾਂ ਵੀ ਮੇਰੀਆਂ ਕ੍ਰਿਤਾਂ ਵਿਚ ਕਿਤੇ ਨਿਰਾਸ਼ਾ ਨਹੀਂ। ਨਿਰਾਸ਼ਾਵਾਦ ਨਹੀਂ । ਉਦਮ ਦਾ ਸੁਨੇਹਾ ਹੈ । ਅਗੇ ਵਧਣ ਦਾ ਸੁਨੇਹਾ ਹੈ । ਹੁਣ ਮੈਂ ਕਹਿੰਦਾ ਰਿਹਾ ਹਾਂ ਕਿ ਉਦਮ ਤੋਂ ਬਗੈਰ ਕਿਸੇ ਪਿੜ ਵਿਚ ਨਹੀਂ ਬਨਣੀ । ਅਗੇ ਵਧ ਦੀ ਕਰੰਟ ਹਰ ਕਵਿਤਾ ਵਿਚ, ਹਰ ਲੇਖ, ਹਰ ਨਾਵਲ ਵਿਚ ਹੈ । | ਕੀ ਮੈਂ ਸਮਝਾਂ ਕਿ ਮੇਰੇ ਕੋਲ ਸੁਨੇਹਾ ਹੈ, ਚੰਗੇਰੀ ਦੁਨੀਆਂ ਤੇ ਚੰਗੇਰੇ ਜੀਵਨ ਦਾ ? ਕੀ ਮੈਂ ਸਮਝਾਂ ਕਿ ਮਨੁੱਖਤਾ ਵਾਸਤੇ ਜਿਹੜਾ ਭਵਿਖਤ ਮੇਰੀ ਕਲਪਨਾ ਨੇ ਚੜਿਆ ਹੈ ਉਹ ਹੋਰ ਕਿਸੇ ਨੇ ਨਹੀਂ ਤਕਿਆ ? ਕੀ ਹਰ ਕਲਾਕਾਰ ਚੰਗੇਰੀ ਦੁਨੀਆਂ ਦੇ ਨਕਸ਼ ਨਹੀਂ ਘੜ ਰਿਹਾ। ਹਰ ਬੁਤਘਾੜਾ, ਹਰ ਕਵੀ, ਹਰ ਚਿਤਰਕਾਰ ਤੇ ਹਰ ਵਿਗਿਆਨਕ ਵੀ । ਕੀ ਕਿਸੇ ਲਾਲਚ ਵਾਸਤੇ ਵਿਗਿਆਨਕ ਪ੍ਰਯੋਗ ਕਰ ਰਿਹਾ ਹੈ ? ਸਫ਼ਲਤਾਂ ਬੜੀ ਦੂਰ ਹੈ । ਪਤਾ ਨਹੀਂ ਮਿਲਣੀ ਵੀ ਹੈ ਕਿ ਨਹੀਂ । ਪਤਾ ਨਹੀਂ ਕਿੰਨੇ ਵਰੇ ਲਗਣ । ਉਹਦੀ ਆਤਮਾਂ ਨੂੰ ਚੈਨ ਨਹੀਂ । ਸਭ ਸੁਖ ਹੋਣ, ਮਖਮਲੀ ਗਦੇਲੇ ਹੋਣ, ਹੁਸੀਨ ਤੋਂ ਹੁਸੀਨ ਤੀਵੀ ਗਲਵਕੜੀ ਵਿਚ ਹੋਣ, ਪਰ ਚੈਨ ਨਹੀਂ। ਮਨ ਦੀ ਤਾਰ ਕਿਤੇ ਹੋਰ ਹੈ । ਜ਼ਾਤੀ ਲੀਕ ਹੋਣ ਦੀ ਗੱਲ ਨਹੀਂ। ਜ਼ਾਤੀ ਵਡਿਆਈ ਦੀ ਭੁੱਖ ਵੀ ਨਹੀਂ, ਲਾਲਸਾ ਵੀ ਨਹੀਂ। ਇਹ ਚੰਗੇਰੀ ਦੁਨੀਆਂ ਦੀ ਭੁੱਖ ਹੈ, ਲਾਲਸਾ ਹੈ : | ਕੀ ਇਹ ਚੰਗੇਰੀ ਦੁਨੀਆਂ ਦਾ ਸੁਨੇਹਾ ਹੈ ਜਿਦੇ ਵਿਚ ਸਭ ਕਾਸੇ ਲਈ ਇਕੋ ਜਿਹੇ ਮੌਕੇ ਹਨ । ਸਭ ਕੋਈ ਜੇ ਚਾਹੇ ਤਾਂ ਟੈਨਿਸ ਖੇਡ ਸਕਦਾ ਹੈ, ਕੈਮਰੇ ਰਖ ਸਕਦਾ ਹੈ, ੨੩