ਪੰਨਾ:Alochana Magazine August 1964.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਗੁਝੇ ਭੇਤਾਂ ਨੂੰ ਕਲਾਕਾਰ ਦੇ ਅਮਲੀ ਵਿਵਹਾਰ ਰਾਹੀਂ ਪ੍ਰਗਟ ਕਰਨਾ ਹੈ । ਪਤੇ ਅਸਲ ਵਿਚ ਇਹ ਗਲ ਠੀਕ ਨਹੀਂ। ਮੈਂ ਇਹ ਮੰਨਦਾ ਹਾਂ ਕਿ "ਕਲਾਕਾਰ ਵਿੱਚ ! ਨਾਟਕਕਾਰ ਨੇ ਕਲਾ ਦੇ ਸਰੂਪ ਬਾਰੇ ਵਿਚਾਰ ਕਰਕੇ ਉਸਦੀ ਅਸਲੀਅਤ ਬਾਰੇ ਨਿਰਣਾ ਕੀਤਾ ਹੈ ਕਿ ਕਲਾ ਕੀ ਹੈ ? ਮੁੱਢ ਤੋਂ ਲੈ ਕੇ ਹੁਣ ਤਕ ਕਲਾ ਕੀ ਰਹੀ ਹੈ । ਅਤੇ ਸਮਾਜਵਾਦੀ ਸਮਾਜ ਵਿਚ ਇਸ ਦਾ ਕੀ ਸਥਾਨ ਹੋਵੇਗਾ ? ਪਰ ਕੀ ਇਹ ਹੀ ਨਾਟਕ ਦਾ ਮੁੱਖ ਮਨੋਰਥ ਹੈ ? ਮੇਰੇ ਖਿਆਲ ਵਿਚ ਕਦਾਚਿਤ ਨਹੀਂ । ਜੇ ਇਸਦਾ ਮਨੋਰਥ ਨਿਰੋਲ ਕਲਾ ਦੇ ਸਰੂਪ ਤੇ ਉਸਦੀ ਅਸਲੀਅਤ ਦਾ ਨਿਰਣਾ ਕਰਕੇ ਹੀ ਦਸਣਾ ਹੁੰਦਾ ਤਾਂ ਉਹ ਫਿਰ ਜਿਸ ਭਾਂਤ ਕਲਾ ਦਾ ਨਿਰਣਾ ਕੀਤਾ ਹੈ, ਉਸਨੂੰ ਕਲਾਕਾਰ ਦੇ ਅਮਲੀ ਵਿਵਹਾਰ ਰਾਹੀਂ ਪ੍ਰਗਟ ਕੀਤਾ ਹੁੰਦਾ । ਇਥੇ ਕਲਾ ਬਾਰੇ ਵਿਚਾਰ ਜ਼ਰੂਰ ਹੈ, ਪਰ ਉਸਨੂੰ ਕਲਾਕਾਰ ਕਰਮ ਦੇ ਰਾਹੀਂ ਨਹੀਂ ਉਘਾੜਿਆ । ਇਥੇ ਇੰਦਰ ਦੇ ਕਰਮ | ਵਿਚੋਂ ਨਿਖਰੀ ਕਲਾ ਜੋ ਕਿ ਆਪਣੀ ਨਿੱਜੀ ਲੋਚਾ ਨੂੰ ਕਲਾ ਦੇ ਪਰਦੇ ਪਿਛੇ ਲੁਕਾਕੇ ਕਲਾ ਨੂੰ ਜਨਮ ਦਿੰਦਾ ਹੈ, ਉਹ ਕਲਾ ਦੇ ਸਹੀ ਰੂਪ ਦੀ ਥਾਂ ਕਲਾ ਦੇ ਡਿਗੇ ਹੋਏ ਰੂਪ ਨੂੰ ਪੇਸ਼ ਕਰਦਾ ਹੈ । ਇਸ ਲਈ ਉਪ੍ਰੋਕਤ ਦਲੀਲ ਇਸ ਕਸਵਟੀ ਤੇ ਕਾਟੋ ਨਹੀਂ ਕਰਦੀ । ਸੋ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਥੇ ਕਲਾ ਸੰਬੰਧੀ ਵਿਚਾਰ ਜ਼ਰੂਰ ਹੈ , ਪਰ ਉਹ ਕਲਾਕਾਰ ਦੇ ਅਸਲੀ ਵਿਵਹਾਰ ਜਾਂ ਕਰਮ ਰਾਹੀਂ ਪ੍ਰਗਟ ਨਾ ਹੋਣ ਕਰਕੇ ਮੁੱਖ ਵਿਸ਼ਾ ਨਹੀਂ ਬਣ ਸਕੀ । ਸਗੋਂ ਮੂਲ ਸਮfਆਂ ਨੂੰ ਨਿਖਾਰਨ ਲਈ ਇਹ ਇਕ ਉਪ-ਵਿਸ਼ਾ ਜ਼ਰੂਰ ਹੈ । ਇਸ ਤਰ੍ਹਾਂ ਹੀ ਦੂਜਾ ਵਿਚਾਰ ਕਿ ਕਲਾਕਾਰ ਦਾ ਮਲ ਵਿਸ਼ਾ ਨਗਨਵਾਦ ਦੀ ਵਿਆਖਿਆ ਹੈ ਵੀ ਕੋਈ ਢੁਕਦਾ ਨਹੀਂ। ਇਤਨਾ ਤਾਂ ਮੰਨਿਆ ਜਾ ਸਕਦਾ ਹੈ , ਕਿ ਨਗਨ ਚਿਤਾਂ ਰਾਹੀਂ ਨਗਨਵਾਦ ਦੀ ਇਤਨੀ ਕੁ ਸਿਧਾਂਤਕ ਵਿਆਖਿਆ ਇਸ ਵਿਚ ਜ਼ਰੂਰ ਹੈ ਕਿ ਨਗਨਚਿਤ ਅਸ਼ਲੀਲ ਨਹੀਂ; ਵਿਸ਼ੇਸ਼ ਕਰਕੇ fਚਤਰਕਾਰੀ ਤੇ ਕਵਿਤਾ ਵਿਚ । ਜਦ ਕਵਿਤਾ ਤੇ ਚਿਤਰਕਾਰੀ ਮਨੁੱਖ ਨੂੰ ਆਪਣਾ ' ਵਿਸ਼ਾ ਬਣਾਉਂਦੇ ਹਨ ਤੇ ਪੇਮ ਵਾਕਰ ਸਭ ਪਰਦੇ ਉਠਾਕੇ ਰਹਿੰਦੇ ਹਨ ! ਜੇ ਪ੍ਰੇਮ ਵਿਚ ਨਗਨਤਾ ਭਲੀ ਤੇ ਦ0 ਹੈ ਤਾਂ ਕਵਿਤਾ ਤੇ ਚਿਤਰਕਾਰੀ ਵਿਚ ਕਿਵੇਂ ਨਿੰਦਨੀ ਹੋ ਸਕਦੀ ਹੈ ? ਇਸ ਤੋਂ fਲਾਵਾ ਇਹ ਵੀ ਸਪਸ਼ਟ ਹੈ ਕਿ ਇਸ ਨਾਟਕ ਵਿਚ ਮੁੱਢਲੀ ਝਲ ਹੀ ਅਹੱਲਾ" ਦੇ ਨਗਨ ਚ ਖਿਚਵਾਣ ਦੀ ਖਾਹਿਰ ਹੀ ਪੈਂਦੀ ਹੈ । ਪਰ ਇਤਨਾ ਕੁ ਹੋਣ ਨਾਲ ਹੀ ਇਸਨੂੰ ਨਾਟਕ ਦਾ ਮੂਲ ਵਿਸ਼ਾ ਕਹਿ ਦੇਣਾ ਵੀ ਠੀਕ ਨਹੀਂ। ਭਾਵੇਂ ਇਸ ਵਿਚਾਰ ਦੀ ਪੁਸ਼ਟੀ ਲਈ ਸਾਰਾ ਤਾਣ ਲਾ ਕੇ ਕਿਹਾ ਜਾਂਦਾ ਹੈ ਕਿ ਨਾਟਕਕਾਰ ਦਾ ਇੰਦਰ ਵਰਗੇ ਦੋਸ਼ੀ ਨਾਲ ਅੰਤ ਵਿਚ ਕਾਵਿਕ ਨਿਆਂ ਨਾ ਕਰਨਾ ਅਤੇ ਗੌਤਮ ਨੂੰ ਅਹਲ" ਦੀ ਪੇਸ਼ ਕੀਤੀ ਦਲੀਲ ਜਿਸ ਵਿਚੋਂ ਉਹ ਸਿਧ ਕਰਦੀ ਹੈ ਕਿ ਨਗਨਵਾਦ ਅਸ਼ਲੀਲ ਨਹੀਂ ਅਗੇ ਝੁਕਾਣਾ ਹੈ | ਪਰ ਜੇ ਜ਼ਰਾ ਇਨ੍ਹਾਂ ਦਲੀਲਾਂ ਨੂੰ ਗਹੁ ਨਾਲ ਆ ਕi ੨੬