ਪੰਨਾ:Alochana Magazine August 1964.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਏ ਤਾਂ ਇਹ ਦੋਵੇਂ ਨਿਰਮਲ ਸਾਬਤ ਹੁੰਦੀਆਂ ਹਨ ਕਿਉਕਿ ਨਾਟਕ ਦਾ ਮੰਤਵ ਇੰਦਰ ਨੂੰ ਅੰਤ ਵਿਚ ਸਜ਼ਾ ਨਾ ਦੇਣ ਕਰਕੇ ਇੰਦਰ ਨਾਲ ਹਮਦਰਦੀ ਨਹੀਂ , ਸਗੋਂ ਇੰਦਰ ਨੂੰ ਤਾਂ ਲਿਆ ਹੀ ਨਾਟਕਕਾਰ ਨੇ ਵਿਅੰਗ ਨਾਲ ਹੈ । ਜਿਸ ਪੁਰਾਤਨ ਕਹਾਣੀ ਨੂੰ ਪਿਠਭੂਮੀ ਵਿਚ ਰਖਕੇ ਇਸ ਨਾਟਕ ਦੇ ਪਾਤਰ ਲਏ ਗਏ ਹਨ, ਉਥੇ ਇੰਦਰ ਦੇਵਤਾ ਹੁੰਦਾ ਹੋਇਆ ਵੇ ਮਹਾਂ ਨੀਚ ਅਤੇ ਮਲੀਨ ਕਰਮ ਕਰਦਾ ਹੈ । ਸੋ ਜਿਵੇਂ ਉਸ ਇੰਦਰ ਦੇ ਸਮਾਨ ਵਿੱਚ ਇਸ ਇੰਦਰ ਨੂੰ ਰਖਕੇ ਇਕ ਚਿੰਨ ਬਣਾਉਣ ਦਾ ਯਤਨ ਕੀਤਾ ਗਇਆ ਹੈ, ਉਥੋਂ ਸਪਸ਼ਟ ਹੈ ਕਿ ਇੰਦਰ ਨੂੰ ਨਾਟਕਕਾਰ ਨੇ ਵਿਅੰਗ ਨਾਲ ਚਿਤਰਿਆ ਹੈ । ਇਸ ਤੋਂ ਛੁਟ ਨਾਟਕ ਦੇ ਦੂਜੇ ਐਕਟ ਦੀ ਪਹਿਲੀ ਝਾਕੀ ਅਤੇ ਤੀਜੇ ਐਕਟ ਵਿਚ ਨਾਟਕਕਾਰ ਨੇ ਇੰਦਰ ਨੂੰ ਆਪ ਖੁਦ ਆਪਣੀਆਂ ਅੰਦਰ ਆਂ ਤੇ ਬਾਹਰਲੀਆਂ ਰੁਚੀਆਂ ਨੂੰ ਫ਼ਾਸ਼ ਕਰਨ ਦਾ ਮੌਕਾ ਦਿੱਤਾ ਹੈ । ਇਥੋਂ ਜਦ ਇੰਦਰ ਦੀਆਂ ਦੁਰਾਚਾਰੀ ਰੂਚੀਆਂ ਸਾਫ਼ ਉਘੜਦੀਆਂ ਹਨ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਨਾਟਕਕਾਰ ਇੰਦਰ ਦਾ ਪੱਖ ਹੈ ? ਇਸ ਤੋਂ ਬਾਅਦ ਸਵਾਲ ਰਿਹਾ ਇਦਰ ਨਾਲ ਕਾਵਿਕ ਨਿਆਂ ਕਰਨ ਦਾ । ਉਸ ਬਾਰੇ ਵੀ ਸਾਫ਼ ਹੈ ਕਿ ਅਜੋਕੀ ਸਮਾਜਿਕ ਸਥਿਤੀ ਅਨੁਸਾਰ ਸਨਾਤਨੀ ਢੰਰ ਦਾ ਧਾਰਨੀ ਬਣਾ ਕੇ ਜ਼ਰੂਰ ਸਜ਼ਾ ਦੇਣਾ ਕੋਈ ਜ਼ਰੂਰੀ ਨਹੀਂ । ਕਿਉਂਕਿ ਹੁਣ ਦੇ ਸਮਾਜ ਵਿਚ ਅਨੇਕਾਂ ਇੰਦਰ ਆਪਣੀ ਕਲਾ ਦਾ ਪੜਦਾ ਪਾਕੇ ਦੁਰਾਚਾਰ ਨੂੰ ਫੈਲਾ ਰਹੇ ਹਨ ਅਤੇ ਆਪਣੀਆਂ ਕਾਮ ਲਿਬੜੀਆਂ ਵਾਸ਼ਨਾਵਾਂ ਦਾ ਕਲਾ ਦੇ ਪਰਦੇ ਹੇਠਾਂ ਪੂਰਤ ਫ ਰ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ । ਇਸ ਲਈ ਇੱਥੇ ਸਜ਼ਾ ਨੂੰ ਦੇਣਾ ਵੀ ਆਧੁਨਿਕ ਸਮਾਜ ਉਤੇ ਇਕ ਵਿਅਗ ਹੈ ਜਿਥੇ ਭੈੜ ਦਾ ਨਿਰਣਾ ਕਰਨਾ ਹੀ ਕਠਨ ਹੈ । | ਹੁਣ ਦੂਜੀ ਗਲ ਰਹੀ ਅਹੱਲਿਆਂ ਦੀਆਂ ਦਲੀਲਾਂ ਤੋਂ ਗੋਤ ਦਾ ਪਭਾਵਿਕ ਹੋਣਾ । ਇਹ ਵੀ ਗਲਤ ਹੈ । ਗੌਤਮ ਅਹਿੱਲਿਆਂ ਦੀਆਂ ਦਲੀਲਾਂ ਨਾਲ ਜਦ ਉਹ ਸਿਧ ਕਰਨ ਦਾ ਯਤਨ ਕਰਦੀ ਹੈ ਕਿ ਨਗਨ ਜ਼ਰੂਰੀ ਹੈ ਅਤਲ ਨਹੀਂ ਨਾਲ ਸਿਧਾਂਤਕ ਤੌਰ ਤੇ ਕਾਇਲ ਨਹੀਂ ਹੁੰਦਾ , ਸਗੋਂ ਉਸ ਦੀਆਂ ਲਿਲਕੜੀਆਂ ਅਤੇ ਗਿੜਗੜਾਹਟਾਂ ਤੋਂ। ਇਸ ਲਈ ਇਹ ਦੋਵੇਂ ਦਲੀਲਾਂ ਜੋ ਨਗਨਵਾਦ ਨੂੰ ਇਸ ਨਾਟਕ ਦਾ ਵਿਸ਼ਾ ਬਿਧ ਕਰਨ ਦੇ ਹੱਕ ਵਿਚ ਪੇਸ਼ ਕੀਤੀਆਂ ਜਾਂਦੀਆਂ ਹਨ, ਕੋਈ ਖ਼ਾਸ ਨਹੀਂ ਰਖਦੀਆਂ । ਜੇ ਨਾਟਕਕਾਰ ਇਸਨੂੰ ਮੂਲ ਵਿਸ਼ਾ ਬਣਾਉਣਾ ਚਾਹੁੰਦਾ ਤਾਂ ਉਸ ਪੂਰਨ ਭਾਂਤ ਰੋਸ਼ਨੀ ਪਾਣੀ ਚਾਹੀਦੀ ਸੀ ਕਿ ਨਗਨ ਚਿਤ ਸਮਾਜ ਦੀ ਕੀ ਭਲਾਈ ਕਰ ਸਕਦੇ ਹਨ ਅਤੇ ਅਹਿੱਲਿਆ ਦੇ ਨਗਨ ਚਿਤ ਨੇ ਸਮਾਜ ਦੀ ਕਿਹੜੀ ਗੁੰਝਲ ਹਲ ਕੀਤੀ ਹੈ ? ਅਸਲ ਵਿਚ ਨਗਨ ਚਿਰ੍ਹਾਂ ਦੀ ਮਹੱਤਤਾ ਇਹੀ ਹੈ ਕਿ ਇਹ ਮਰਦ ਤੇ ਇਸਤਰੀ ਵਿਚਕਾਰ ਪਏ ਪਾੜ ਨੂੰ ਕਾਫ਼ੀ ਹੱਦ ਤਕ ਪੂਰਨ ਕਰਨ ਦੀ ਸਥਾ ਰਖਦੇ ਹਨ ਅਤੇ ਇਨ੍ਹਾਂ ਦੀ ਹੋਂਦ ਮਾਨਵਤਾ ਦੇ ਉਸ ਮਿਆਰ ਦਾ ਸੂਚਕ ਰਹੀ ਹੈ ਜਿਸਦੀ ਪ੍ਰਾਪਤੀ