ਪੰਨਾ:Alochana Magazine August 1964.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਮਨੁੱਖਤਾ ਦਾ ਇੱਛਕ ਰਹੀ ਹੈ । ਇਸੇ ਕਰਕੇ ਅਸੀਂ ਵੇਖਦੇ ਹਾਂ ਕਿ ਯੂਨਾਨ, ਯੂਰਪ ਤੇ ਭਾਰਤ ਦੀ ਪ੍ਰਾਚੀਨ ਕਲਾ ਵਿਚ ਹੋਰ ਪੱਖਾਂ ਦੇ ਨਾਲ ਨਗਨ ਚਿਤਾਂ ਦਾ ਸਰੂਪ ਕੰਧਰਾਂ ਅਤੇ ਮੰਦਰਾਂ ਵਿਚ ਕਾਫ਼ੀ ਮਿਲਦਾ ਹੈ । ਇਥੋਂ ਤਕ ਕਿ ਭਾਰਤ ਦੇ ਪ੍ਰਾਚੀਨ ਧਰਮ ਅਸਥਾਨਾਂ, ਜਿਵੇਂ ਭੁਵਨੇਸ਼ਵਰ, ਪੂਰੀ, ਬਨਾਰਸ, ਦੱਖਣ ਦੇ ਬਹੁਤ ਮੰਦਰਾਂ ਅਤੇ ਐਲੋਰਾ ਤੇ ਅਜੰਤਾ ਵਿਚ ਵੀ ਨਗਨ (ਚਤ ਕ ਫ਼ੀ ਮਿਲਦੇ ਹਨ । ਪਰ ਕੀ ਇਹ ਮਿਆਰ ਇੰਦਰ ਦੀ ਕਲਾ ਤੋਂ ਉਘੜਦਾ ਹੈ-ਬਿਲਕੁਲ ਨਹੀਂ । ਕ ਕਿ ਜੇ ਕਲਾਕਾਰ ਦੇ ਮਨ ਵਿਚ ਸੁਚੇਤ ਤੌਰ ਤੇ ਕੋਈ ਲੋਚਾ ਕੰਮ ਕਰ ਰਹੀ ਹੋਵੇ ਅਤੇ ਉਹ ਉਪਰੋਂ ਮੀਸਣਾ ਬਣਕੇ ਲੱਚਾ ਦੀ ਪੂਰਤੀ ਕਰਦਾ ਕਲਾ ਨੂੰ ਜਨਮ ਦੇ ਰਿਹਾ ਹੋਵੇ ਤਾਂ ਉਸ ਕਲਾ ਵਿਚ ਸ਼ੁਧਤਾ ਅਤੇ ਪਵਿਤਰਤਾ ਅਭਾਵ ਹੋ ਜਾਦੀ ਹੈ । ਸੋ ਜਦ ਇਥੇ ਨਗਨ ਚਿਤਾਂ ਦੀ ਕੋਈ ਸੰਪੂਰਨ ਵਿਆਖਿਆ ਨਹੀਂ ਮਿਲਦੀ ਐਵੇਂ ਹੀ ਨਗਨਵਾਦ ਨੂੰ ਇਸਦਾ ਮੂਲ ਵਿਸ਼ਾ ਕਹਿ ਦੇਣਾ ਵੀ ਕੋਈ ਜਚਦਾ ਨਹੀਂ । ਇਤਨਾ ਜ਼ਰੂਰ ਹੈ । ਕਿ ਨਾਟਕ ਦੀ ਗੁੰਝਲ ਦਾ ਇਹ ਇਕ ਪੱਖ ਹੈ । ਅਸਲ ਗੁੰਝਲ ਕੋਈ ਹੋਰ ਹੈ ਅਤੇ ਇਹ ਉਸਦੇ ਸਰੂਪ ਨੂੰ ਸਪਸ਼ਟ ਕਰਨ ਵਾਸਤੇ ਲਿਆ ਗਿਆ ਇਕ ਪੱਖ ਹੈ । | ਹੁਣ ਪ੍ਰਸ਼ਨ ਉਠਦ' ਹੈ ਕਿ ਕੀ ਇਥੇ ਕਲਾਕਾਰ ਦੀ ਸ਼ਖਸੀਅਤ ਦਾ ਅਧਿਅਨ ਹੈ ਜਿਵੇਂ ਕਿ ਕਈ ਸਮਾਲੋਚਕਾਂ ਦਾ ਵਿਚਾਰ ਹੈ ? ਉਨਾਂ ਦੇ ਇਸ ਵਿਚਾਰ ਨੂੰ 'ਕਲਾਕਾਰ' ਤੇ ਲਾਗੂ ਕਰਕੇ ਇਹੀ ਪਤਾ ਲਗਦਾ ਹੈ ਕਿ ਅਜਿਹੇ ਸਮਾਲੋਚਕਾਂ ਦਾ ਵਿਚਾਰ ਕੋਈ ਜਚਣ ਵਾਲਾ ਨਹੀਂ। ਇਹ ਕਹਿਣਾ ਕਿ ਇੰਦਰ ਕਲਾਕਾਰ ਦੀ ਸ਼ਖਸੀਅਤ ਦਾ ਇਸ ਵਿਚ ਅਧਿਐਨ ਹੈ, ਤਾਂ ਇਹ ਨਹੀਂ ਸਮਝ ਆਉਂਦੀ ਕਿ ਕੀ ਉਹ ਏਦਾਰ ਨੂੰ ਇਕ ਮਹਾਨ ਕਲਾਕਾਰ ਮੰਨਦੇ ਹਨ । ਕਿਉਂਕਿ ਕਿਸੇ ਮਹਾਨ ਵਿਅਕਤੀ ਦੀ ਹੀ ਕੋਈ ਸ਼ਖਸੀਅਤ ਹੋ ਸਕਦੀ ਹੈ । ਇਕ ਉਚੇ ਕਲਾਕਾਰ ਦੀ ਸ਼ਖਸੀਅਤ ਹੀ ਹੁੰਦੀ ਹੈ ਜੋ ਕਈਆਂ ਨੂੰ ਜੀਵਨ ਮਾਰਗ ਤੇ ਚਲਣ ਦੀ ਰਾਹ ਦਿਖਾ ਸਕਦੀ ਹੈ । ਪਰ ਉਨ ਕਲਾਕਾਰ ਦੀ ਕਲਾ ਤੇ ਅਮਲ ਇਵੇਂ ਇਕ-ਰ ਹੋਏ ਹੁੰਦੇ ਹਨ ਕਿ ਜਿਨ੍ਹਾਂ ਦਾ ਟੁਣਕਾਰ ਇਕ ਵੇਰਾਂ ਮਨੁੱਖੀ ਹਿਰਦੇ ਨੂੰ ਧੂਹ ਪਾ ਦਿੰਦੀ ਹੈ । ਪਰ ਇਥੇ ਇੰਦਰ ਵਿਚ ਵਿਰੋਧ ਹੈ । ਸਿਧਾਂਤਕ ਤੌਰ ਤੇ ਕਲਾ ਦੇ ਖੇਤਰ ਵਿਚ ਸਮਾਜਵਾਦੀ ਹੈ ਕਿਉਂਕਿ ਉਸਦੀ ਕਲਾ ਰੰਗ ਮਹਲ ਨੂੰ ਛਡਕੇ, ਮੰਦਰਾਂ ਨੂੰ ਛਡਕੇ ਜੰਤਾ ਦੇ ਜੀਵਨ ਵਿਚ ਪ੍ਰਵੇਸ਼ ਕਰ ਰਹੀ ਹੈ । ਪਰ ਕੀ ਇਹ ਕਰਤਵ ਉਸਦੇ ਅਮਲ ਰਾਹੀਂ ਵੀ ਉਘੜਦਾ ਹੈ : ਇਸਦਾ ਉਤਰ ਨਾਂਹ ਵਿਚ ਹੈ । ਉਹ ਅਮਲੀ ਤੌਰ ਤੇ ਕਾਮਵਾਸ਼ਨਾ ਦੇ ਵਸ ਰਕ ਲੋਚਾ ਦੇ ਫੰਦੇ ਵਿਚ ਇਤਨਾ ਗfਸਆ ਹੋਇਆ ਹੈ ਕਿ ਉਹ ਕਲਾਂ ਦੇ ਪਵਿਤਰ ਕਿਰਦਾਰ ਨੂੰ ਹੀ ਭੁਲ ਜਾਂਦਾ ਹੈ । ਕੀ ਸੇਖੋਂ ਸਾਹਿਬ ਨੇ ਵੀ ਅਜਿਹੀ ਸ਼ਖਸੀਅਤ ਦਾ ਉਹੀ ਅਧਿਐਨ ਕਰਨ ਲਈ ਇਸ ਨਾਟਕ ਨੂੰ ਲਿਖਿਆ ਹੈ ? ਜੇ ਆਪ ਦਾ ਮਤਾ ਕਲਾਕਾਰ ਦੀ ਸ਼ਖਸੀਅਤ ਪ੍ਰਗਟ ਕਰਨਾ ਹੁੰਦਾ ਤਾਂ ਉਹ ਇੰਦਰ ਨੂੰ ਇਕ ਸੋਚ