ਪੰਨਾ:Alochana Magazine August 1964.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੋਲਾਕਾਰ ਦੇ ਰੂਪ ਵਿਚ ਪੇਸ਼ ਕਰਦੇ । ਉਸ ਕਲਾਕਾਰ ਨੂੰ ਉਹ ਸਮਾਜਿਕ, ਆਰਥਿਕ ਤੇ ਕਲਾਕਾਰਕ ਬੰਧ ਵਿਚ ਰੱਖਕੇ ਚਿਦੇ। ਹੁਣ ਸਿਰਫ਼ ਇੰਦਰ ਦੀ ਲੋਚਾ ਦਾ ਹੀ ਪੱਖ ਲਿਆ ਹੈ ਕਿ ਉਹ ਕਿਵੇਂ ਇਸਦੇ ਵਸ ਹੋਇਆ ਕਲਾ ਦੇ ਬੁਰਕੇ ਹੇਠ ਉਹਦੀ ਪੂਰਤੀ ਚਾਹੁੰਦਾ ਹੈ । ਇਸ ਲਈ ਇਹ ਕਲਾਕਾਰ ਦਾ ਮੁੱਖ ਵਿਸ਼ਾ ਨਹੀਂ, ਸਗੋਂ ਇਕ ਡਿਗੇ ਹੋਏ ਕਲਾਕਾਰ ਦਾ ਸਰੂਪ ਹੈ ਜਿਸਦਾ ਸੰਬੰਧ ਮੁਖ ਵਿਸ਼ੇ ਨੂੰ ਉਘਾੜਨ ਵਿਚ ਹੈ । | ਇਸ ਤੋਂ ਬਾਅਦ ਵੇਖਣਾ ਹੈ ਕਿ ਕੀ ਕਲਾਕਾਰ' ਵਿੱਚ ਇਸ ਮਰਦ ਦਾ ਪ੍ਰਸਪਰ ਸੰਬੰਧ ਸਮਾਜਿਕ ਸਥਿਤੀ ਵਿਚ ਰਖਕੇ ਵੇਖਿਆ ਗਿਆ ਹੈ ? ਇਹ ਸੰਬੰਧ ਪੁਰਾਤਨ ਸਮੇਂ ਵਿਚ ਕਿਵੇਂ ਸਨ ਤੇ ਹੁਣ ਕੀ ਹਨ ? ਇਹ ਠੀਕ ਹੈ ਕਿ ਪ੍ਰਾਚੀਨ ਮਿਥਿਹਾਸਕ ਕਥਾ ਨੂੰ ਮੁਖ ਰਖੀਏ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਹੁਣ ਦੇ ਮਨੁੱਖ ਵਿਚ ਕਾਫ਼ੀ ਤਬਦੀਲੀ ਆ ਗਈ ਹੈ । ਉਹ ਹੁਣ ਗੌਤਮ ਦੇ ਰੂਪ ਵਿਚ ਪੁਰਾਤਨ ਮਰਦ ਵਾਂਗ ਅਹਿੱਲਿਆਂ ਵਰਗ ਇਸ ਨੂੰ ਇਕ-ਦਮ ਸਰਾਪ ਨਹੀਂ ਦੇ ਦਿੰਦ', ਸਗੋਂ ਇਸਤੀ ਦੀ ਦਲੀਲ ਨੂੰ ਵੀ ਬਣਦਾ ਹੈ ਅਤੇ ਜੇ ਉਸ ਵਿਚ ਕਈ ਵਜ਼ਨ ਹੋਵੇ ਤਾਂ ਉਸਨੂੰ ਸਵੀਕਾਰ ਵੀ ਕਰ ਲੈਂਦਾ ਹੈ । ਇਵੇਂ ਇਸ ਦੀ ਸਮਾਜਕ ਅਵਸਥਾ ਕੁਝ ਕੁ ਉਘੜਦੀ ਹੈ ਮਨੁਖ ਸੁਣਦਾ ਹੈ ਪਰ ਸੁਣਨ ਤੋਂ ਪਹਿਲੇ ਉਹਦੀ ਵੀ ਮਾਨਸਿਕ ਅਵਸਥਾ ਪੁਰਾਣੇ ਗੋਤਮ ਵਰਗੀ ਹੀ ਹੁੰਦੀ ਹੈ ਭਾਵੇਂ ਉਸਦੀ ਜ਼ਾਤ ਦਾ ਭਾਈ ਅਜਿਹੀ ਅਵਸਥਾ ਨੂੰ ਪੈਦਾ ਕਰਨ ਦਾ ਜ਼ਿੰਮੇਵਾਰ ਹੈ । ਹੁਣ ਇਸ ਪ੍ਰਸ਼ਨ ਦਾ ਹਲ ਵੀ ਤਾਂ ਲਭਿਆ ਜਾ ਸਕਦਾ ਹੈ ਜੇ ਇਸ ਦਾਅਵੇ ਤੇ ਵਿਚਾਰ ਕੀਤੀ ਜਾਵੇ । ਇਹ ਹੋ ਸਕਦਾ ਹੈ ਜਿਵੇਂ ਕਿ ਸੇਖੋਂ ਸਾਹਿਬ ਨੇ ਆਪ ਹੀ ਕਿਹਾ ਹੈ ਕਿ 'fਸ ਨਾਟਕ ਦੀ ਇਕ ਸਮਸਿਆ ਹੈ ਇਸਤ੍ਰੀ ਪੁਰਖ ਸਬੰਧੀ ਸਮਾਜਿਕ ਸਥਿਤੀ ਅਤੇ ਇਹ ਸਥਿਤੀ ਇਤਿਹਾਸਕ ਪਿਛੋਕੜ ਵਿਚ ਰਖਕੇ ਦਰਸਾਈ ਗਈ ਹੈ ਨੂੰ ਪੇਸ਼ ਕਰਨ ਦਾ ਮਨੋਰਥ ਰਖਦੇ ਹੋਣ, ਪਰ ਹੁਣ ਜਿਸ ਰੂਪ ਵਿਚ ਇਹ ਸਮਸਿਆ ਇਸ ਨਾਟਕ ਰਾਹੀਂ ਉਘੜਦੀ ਹੈ, ਉਥੋਂ ਇਹ ਗਲ ਨਿਖਰਦੀ ਨਹੀਂ । ਇਥੇ ਵੀ ਇਹ ਸੰਭਵ ਹੋ ਸਕਦਾ ਹੈ ਕਿ ਜਿਵੇਂ ਕਈ ਵੇਰਾਂ ਕਲਾਕਾਰ ਕੁਝ ਦਸਣਾ ਚਾਹੁੰਦਾ ਹੈ ਪਰ ਉਸਦੀ ਲਿਖਤ ਵਿਚੋਂ ਕੁਝ ਹੋਰ ਹੀ ਨਿਕਲਦਾ ਹੈ, ਉਹੀ ਗਲ ਹੋਵੇ । ਪੁਰਾਤਨ ਕਹਾਣੀ ਦੀ ਸਥਿਤੀ ਵੀ ਸਪਸ਼ਟ ਹੈ ਤੇ ਉਸਦੇ ਪਾਤਰਾਂ ਦੇ ਰਿਸ਼ਤੇ ਵੀ ਪੂਰੀ ਤਰ੍ਹਾਂ ਸਪਸ਼ਟ ਹਨ । ਕਵੇਂ ਕਾਮਵਸ ਇੰਦਰ ਦੇਵਤਾ ਆਪਣੇ ਵਲ ਖਿਚੀ ਹੋਈ ਗੌਤਮ ਦੀ ਪਤਨੀ ਅਹਿੱਲਿਆ ਨਾਲ ਚੰਦਰਮਾ ਦੀ ਸਹਾਇਤਾ ਨਾਲ ਲਿੰਗ ਕਾਮਨਾ ਪੂਰੀ ਕਰਦਾ ਹੈ ਅਤੇ ਇਸਦੇ ਕਰਮ ਵਜੋਂ ਉਹ ਤਾਂ ਦੇਵਤਾ ਹੋਣ ਦੇ ਨਾਤੇ ਬਚ ਜਾਂਦਾ ਹੈ, ਪਰ ਚੰਦਰਮਾ ਅਤੇ ਲਿਆ ਸਰਾਪੇ ਜਾਂਦੇ ਹਨ । ਇਸਦੇ ਇਸ ਨਾਟਕ ਵਿਚ ਸਭ ਤੋਂ ਪਹਿਲੇ ਤਾਂ ਉਸ ਜਕ ਸਥਿਤੀ ਦਾ ਹੀ ਅਨੁਭਵ ਨਹੀਂ ਹੁੰਦਾ ਜਿਸ ਵਿਚ ਰਖਕ ਇਹ ਪਾਤਰ ਚਿਤਰੇ ਹਨ । ਜੋ ਅਜ ਦੀ ਸਮਾਜਿਕ ਸਥਿਤੀ ਨੂੰ ਪ੍ਰਗਟ ਕੀਤਾ ਹੈ ਜਿਸਦਾ ਕਿ ਲਿਖਾਰੀ ਸਮਾਜਿ ਗਏ । ੨੬