ਪੰਨਾ:Alochana Magazine August 1964.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

: - ਨੇ ਦਾਅਵਾ ਕੀਤਾ ਹੈ ਤਾਂ ਇਹ ਦੋਸ਼ ਵੀ ਸਹੀ ਹੈ ਕਿ ਇਹ ਸਥਿਤੀ ਪੂਰਨ ਭਾਂਤ ਤੇ ਹਨ, ਉਘੜ ਨਹੀਂ ਸਕੀ । ਇਥੋਂ ਤਕ ਕਿ ਜਿਸ ਭਾਂਤ ਦੇ ਰਿਸ਼ਤੇ ਇਥੇ ਪ੍ਰਜਟ ਉਹ ਕਿਸੇ ਵੀ ਸਮਾਜਿਕ ਸਥਿਤੀ ਅਨੁਕੂਲ ਨਹੀਂ । ਪਹਿਲਾ ਰਿਸ਼ਤਾ ਗੋ ਤਮ ਤੇ ਅਹਿੱਲਿਆਂ ਦਾ ਹੀ ਲਓ । ਗੌਤਮ ਨੂੰ ਭੈੜਾ ਸਕੇ ਕਿ ਉਹ ਆਹੱਲਿਆਂ ਦੇ ਇੰਦਰ ਪਾਲੋਂ ਨਗਨ ਚਿੜ ਖਿਚਵਾਣ ਤੇ ਉਸਨੂੰ ਕੋਸਦਾ ਹੈ, ਕਾਰਨ ਅਹਿੱਲਿਆ ਨਾਲ ਕੁਝ ਹਮਦਰਦੀ ਜਗਾਣ ਦਾ ਯਤਨ ਕੀਤਾ ਹੈ । ਪਰ ਅਸਲ ਵਿਚ ਅਹੱਲਿਆ ਨਾਲ ਪੂਰਨ ਭਾਂਤ ਇਹ ਹਮਦਰਦੀ ਜਾਗਦੀ ਨਹੀਂ, ਕਿਉਂਕਿ ਉਹ ਇਕ ਕਾਮਵੱਸ ਹੋਏ ਕਲਾਕਾਰ ਦੀ ਵਾਸ਼ਨਾ ਦਾ ਸ਼ਿਕਾਰ ਬਣਦੀ ਹੈ । ਇਸਦੇ ਨਾਲ ਹੀ ਸਿਰਫ ਇੰਦਰ ਦੀ ਰਚੀ ਹੀ ਉਸਨੂੰ ਨਹੀਂ ਦੀ, ਸਗੋਂ ਉਸਦੀ ਆਪ ਤੇ ਵੀ ਖਾਹਿਸ਼ ਪ੍ਰਗਟ ਹੁੰਦੀ ਹੈ ਜਿਵੇਂ fਖ ਉਹ ਪੰਜਵੇਂ ਐਕਟ ਵਿਚ ਅਪਣੀ ਸੂਛਤਾ ਸੰਬੰਧੀ ਦਲੀਲਾਂ ਦਿੰਦੀ ਗੌਤਮ ਨੂੰ ਕਹਿੰਦੀ ਹੈ ਕਿ ਲੋੜ ਪੈਣ ਵੇਲੇ ਡਾਕਟਰ ਤੇ ਰਿਸ਼ਤੇਦਾਰ ਵੀ ਤਾਂ ਸਰੀਰ ਦੀ ਸੁੰਦਰਤਾ ਨੂੰ ਮਾਣ ਲੈਂਦੇ ਹਨ । ਇਥੇ ਉਹ ਇੰਦਰ ਦੇ ਕਰਮ ਨੂੰ ਠੀਕ ਸਮਝਦੀ ਹੈ ਤੇ ਜੇ ਇੰਦਰ ਨੇ ਉਸਦਾ ਰੂਪ ਮਾਣ ਵੀ ਲਿਆ ਹੈ ਤਾਂ ਉਸਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਹੋਇਆਂ । ਇਸ ਤੋਂ ਇਲਾਵਾ ਜਦ ਇਸੇ ਐਕਟ ਵਿਚ ਪਤਾ ਲਗਦਾ ਹੈ ਕਿ ਉਹ ਆਪਣੇ ਨਗਨ ਚਤ ਦੀ ਖਾਤਿਰ ਪੂਰੇ ਦੋ ਮਹੀਨੇ ਇੰਦਰ ਦੇ ਸਾਹਮਣੇ ਨੰਗੀ ਬੈਠਦੀ ਰਹੀ ਹੈ ਤਾਂ ਇਕ ਹੋਰ ਸ਼ੰਕਾ ਉਪਜਦਾ ਹੈ ਕਿ ਜੇ ਇੰਦਰ ਭੰਗਣ ਦਾ ਚਿਤ ਚਾਰ ਦਿਨ ਵਿਚ ਅਤੇ ਚੰਦਰਮਾ ਦਾ ਚਿਤ ਬਸ ਉਸਦੇ ਸ਼ਿੰਗਾਰ ਕਰਦੇ ਕਰਦੇ ਹੀ ਖਿਚ ਸਕਦਾ ਹੈ ਤਾਂ ਉਸਨੇ ਅਹਿੱਲਿਆ ਦੇ ਚਿਤ ਲਈ ਦੋ ਮਹੀਨੇ ਕਿਉਂ ਲਏ ਸਨ ? (ਇਥੇ ਸਪਸ਼ਟ ਹੈ ਕਿ ਇਕ ਤਾਂ ਉਸਦੀ ਆਪਣੀ ਭੈੜੀ ਰੂਚੀ ਇਥੇ ਕੰਮ ਕਰ ਰਹੀ ਸੀ ਅਤੇ ਦੂਜਾ ਅਹਿੱਲਿਆਂ ਨੇ ਉਸ ਨੂੰ ਇਸ ਗਲ ਦੀ ਇਜਾਜ਼ਤ ਦਿੱਤੀ ਹੋਈ ਸੀ । ਇਸ ਤਰ੍ਹਾਂ ਅਹਿੱਲਿਆਂ ਦੇ ਚਲਨ ਵਿਚ ਵੀ ਕੁਝ ਸ਼ੰਕਾ ਸ਼ਰੂਰ ਉਪਜਦਾ ਹੈ । ਇਸੇ ਕਾਰਨ ਸਾਡੀ ਹਮਦਰਦੀ ਪੂਰਨ ਭਾਂਤ • ਹਿੱਲਿਆ ਵਲ ਵਲਨਹੀਂ ਜਾਗਦੀ। ਅਹਿੱਲਿਆ ਨਾਲ ਪੂਰੀ ਹਮਦਰਦੀ ਤਾਂ ਹੀ ਜਾਰੀ ਸਕਦੀ ਸੀ ਜੇ ਉਹ ਬਿਲਕੁਲ ਨਿਰਦੋਸ਼ ਹੁੰਦੀ । ਇਸ ਦੀ ਸੰਭਾਵਨਾ ਇਥੇ ਹੋਰ ਵੀ ਸੀ ਕਿਉਕਿ ਜਿਥੇ ਪੁਰਾਣਿਕ ਅਹਿੱਲਿਆ, ਸਰਫ ਇੰਦਰ ਦੀ ਜ਼ਬਰਦਸਤੀ ਦਾ ਸ਼ਿਕਾਰ ਬਣਦਾ ਹੈ, ਇਥੇ ਅਹਿੱਲਿਆ ਸਮਾਜ ਦੇ ਦੋਹਾਂ ਪਾਸਿਆਂ ਤੋਂ ਵਲੰਦਰੀ ਦਿਖਾਈ ਜਾ ਸਕਦੀ ਸੀ । ਇਕ ਇੰਦਰ ਦੇ ਹਥੋਂ ਜੋ ਕਲਾ ਦੇ ਨਾਤੇ ਆਪਣੇ ਹਕ ਜਮਾ ਰਿਹਾ ਹੈ ਅਤੇ ਦੂਜਾ ਗh ਦੇ ਹਥ ਜਿਸਨੂੰ ਸਮਾਜ ਨੇ ਪੂਰਨ ਅਧਿਕਾਰ ਦਿਤਾ ਹੈ । ਪਰ ਅਜਿਹਾ ਚਿਤ ਅਹਿਮ ਦਾ ਖਿਚਿਆ ਨਹੀਂ ਗਿਆ। ਹੁਣ ਵੇਖਣਾ ਹੈ ਕਿ ਜਿਸ ਰੂਪ ਵਿਚ ਅਹਿੱਲਿਆ ਉਘੜਦਾ ਹੈ ਕਿ ਇਸਤੀ ਇਕ ਮਰਦ ਦੀ ਪਤਨੀ ਬਣਕੇ ਵੀ ਕਿਸੇ ਹੋਰ ਪੁਰਸ਼ ਦੀ ਲਿੰਗੀ ਕਾਮਨਾ ਵੀ ਆਪਣੀ ਮਰਜ਼ੀ ਨਾਲ ਪੂਰੀ ਕਰੇ , ਹੁਣ ਦੇ ਸਮਾਜ ਦੇ ਯੋਗ ਨਹੀਂ । ਕੀ ਇਹ ਰਿਸਤਾ ਠੀਕ ਹੈ ? ਇਹੋ ਜਿਹਾ ਰਿਸ਼ਤਾ ਮਨੁਖਤਾ ਹੀਣ ਸਮਾਜ ਵਿਚ ਤਾਂ ਭਾਵ ੩0