ਪੰਨਾ:Alochana Magazine August 1964.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

2 ਵਿਚਾਰ ਵਿਚ ਇਤਨਾ ਗੁਸੇ ਜਾਣਾ ਕਿ ਕਲਾ ਦਾ ਪਰਦਾ ਖੜਾ ਕਰਕੇ ਅਹਿੱਲਿਆ ਦਾ ਨਗਨ ਚਿਤ ਖਿਚਕੇ ਉਸਦੇ ਰੂਪ ਨੂੰ ਮਾਣਨਾ ਕੁਝ ਸੋਭਦਾ ਨਹੀਂ। ਇਵੇਂ ਇੰਦਰ ਦੇ ਕਲਾ ਦੇ ਅਸਲੀ ਕਰਤਵ ਵਿਚ ਇਕ ਦਵੰਦ ਤੇ ਭੇਦ ਹੈ । ਗੌਤਮ ਵੀ ਪੁਰਾਣੀ ਸ਼੍ਰੇਣੀ ਨਾਲੋਂ ਕੁਝ ਅਗਾਂਹਵਧੂ ਰੁਚੀਆਂ ਰਖਦਾ ਹੈ । ਪਿਆਰ ਵਿਵਾਹ ਅਤੇ ਅਹੱਲਿਆ ਨੂੰ ਇਤਨੀ ਖੁਲ ਦੇਣੀ ਕਿ ਜਿਥੇ ਉਸਦਾ ਜੀ ਚਾਹਵੇ ਆ ਜਾ ਸਕਦਾ ਹੈ, ਉਸਦੇ ਇਕ ਪੱਖ ਨੂੰ ਉਘਾੜ ਦੇ ਹਨ । ਕਿਉਕਿ ਜਾਗੀਰਦਾਰੀ ਸਮਾਜ ਵਿਚ ਇਹ ਦੇਵੇਂ ਗਲ ਵਿਵਰਜਤ ਹਨ । ਫ਼ਰ ਉਹ ਪੜਿਆ ਲਿਖਿਆ · ਫ਼ੈਸਰ ਹੋਣ ਦੇ ਕਾਰਨ ਵੀ ਕੁਝ ਖੁਲਾ ਜਿਹਾ ਹੈ ਅਤੇ ਚੰਦਰਮਾ ਨਾਲ ਕੁਝ ਖੁਲ਼ ਲੈਕੇ ਵਿਅੰਗਮਈ ਢੰਗ ਨਾਲ ਗਲਾਂ ਬਾਤਾਂ ਰਾਹੀਂ ਸਵਾਦ ਲੈ ਲੈਂਦਾ ਹੈ । ਉਹ ਉਸਦਾ ਅਰਧ-ਨਗਨ ਚਿਤ ਵੇਖਕੇ ਉਸਦਾ ਪੂਰਾ ਚਿਤ ਵੇਖਣ ਦੀ ਲੋਚਾ ਰਖਦਾ ਹੈ । ਪਰ ਜਦੋਂ ਉਸਨੂੰ ਇਹ ਪਤਾ ਲਗਦਾ ਹੈ ਕਿ ਅਹਲਿਆ ਨੇ ਇੰਦਰ ਪਾਸ ਨਗਨ ਚਿੜ ਖਿਚਵਾਇਆ ਹੈ ਜਿਸਨੂੰ ਉਹ ਆਪਣਾ ਵਿਰੋਧੀ ਸਮਝਦਾ ਹੈ ਤਾਂ ਉਹ ਵੀ ਇਕ ਪੁਰਾਣੀਆਂ ਰੁਚੀਆਂ ਰੱਖਣ ਵਾਲੇ ਜਗੀਰਦਰਾਨਾ ਸਮਾਜ ਦੀ ਪ੍ਰਤੀਨਿਧਤਾ ਕਰਦਾ ਹੈ । ਉਹ ਕਿਸੇ ਦੂਜੇ ਦਾ ਨਗਨ ਚਿਤ ਵੇਖਣ ਨੂੰ ਤਾਂ ਲੋਚਦਾ ਹੈ, ਪਰ ਆਪਣੀ ਪਤਨੀ ਦਾ ਨਗਨ ਚਿਤ ਬਣਿਆਂ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ। ਥੇ ਉਸਦੇ ਜੀਵਨ ਵਿਚ ਵੀ ਦਵੰਦ ਜਾਂ ਮਿਸ ਯੁੱਖ ਜ਼ਾਹਿਰ ਹੋ ਜਾਂਦੀ ਹੈ । ਜੇ ਉਹ ਅਹਿੱਲਿਆਂ ਨੂੰ ਆਪਣੀ ਇਸ ਸਮਝਦਾ ਹੈ ਤੇ ਉਹਦੇ ਨਗਨ ਚਿਤ ਨੂੰ ਰਬਾ ਸਮਝਦਾ ਹੈ ਤਾਂ ਉਹ ਚੰਦਰਮਾ ਦਾ ਚਿਤ ਵੇਖਕੇ ਕਿਉਂ ਰ. ਮਾਣਦਾ ਹੈ ? ਜੇ ਉਹ ਪਤਨੀ ਦੀ ਇਸ ਖੁਲ ਨੂੰ ਸਵੀਕਾਰ ਨਹੀਂ ਕਰਦਾ ਤਾਂ ਉਹ ਪਹਿਲੇ ਪਤਨੀ ਨੂੰ ਇਤਨੀ ਖੁਲ ਹੀ ਕਿਉਂ ਦਿੰਦਾ ਹੈ ਕਿ ਉਹ ਅਜਿਹਾ ਕਰਮ ਕਰੇ ਜਿਸਤੋਂ ਉਸਨੂੰ ਨਫ਼ਰਤ ਹੈ ? ਇਵੇਂ ਹੀ ਚੰਦਰਮਾ ਤੇ ਅਹਿੱਲਿਆਂ ਦਾ ਚਿਤ ਹੈ । ਅਹਿੱਲਿਆ ਕੁਝਕ ਆਧੁਨਿਕ ਜ਼ਮਾਨੇ ਦੀ ਨਵੀਂ ਹਵਾ ਅਨੁਕੂਲ ਚਲਦੀ ਹੈ । ਉਸਦਾ ਗੌਤਮ ਨਾਲ ਪੀਤ-ਵਿਵਾਹ ਹੁੰਦਾ ਹੈ ਤੇ ਕਲਾ ਦਾ ਰਸੀਆ ਹੋਣ ਕਰਕੇ ਇੰਦਰ ਕਲਾਕਾਰ ਦੀ ਵੀ ਸ਼ਰਧਾਲ ਹੈ । ਪਰ ਜਦ ਉਹ ਨਗਨ ਚਿ ਬਣ ਲੈਂਦੀ ਹੈ ਤਾਂ ਉਥੇ ਉਸਦਾ ਅਗਾਂਹਵਧੂ ਪੁਣਾ ਖਤਮ ਹੋ ਜਾਂਦਾ ਹੈ | ਪਹਿਲ ਤਾਂ ਪਤੀ ਨੂੰ ਚਿਤ ਦਸਣੇ ਹੀ ਝਿਜਕਦੀ ਹੈ ਤੇ ਜਦ ਦਸ ਵੀ ਦਿੰਦੀ ਹੈ ਤਾਂ ਪਤੀ ਦੇ ਕਰੰਪ ਅਗੇ ਸ਼ਰਮਿੰਦਗੀ ਮਹਿਸੂਸ ਕਰਦੀ ਹੈ । ਉਹ ਰੋ ਰੋ ਕੇ ਮੁਆਫ਼ੀ Jਗਦੀ ਹੈ ਤੇ ਕਹਿੰਦੀ ਹੈ ਕਿ ਨਗਨ ਚਿਤ ' ਬੇਵਕੂਫ਼ੀ' ਨਾਲ ਬਣਵਾਇਆ ਹੈ । ਇਥੋਂ ਸਪਸ਼ਟ ਹੈ ਕਿ ਉਸਦੇ ਜੀਵਨ ਵਿਚ ਵੀ ਦਵੰਦ ਹੈ । ਜੋ ਕਰਮ ਉਹ ਕਰਦੀ ਹੈ, ਉਸ ਬਾਰੇ ਉਸਨੂੰ ਯਕੀਨ ਨਹੀਂ ਹੈ । ਅਜਿਹੀ ਹਾਲਤ ਵਿਚ ਉਸਨੂੰ ਜਾਂ ਤਾਂ ਨਗਨੇ ਚਿਤ ਖਿਚਵਾਣਾ ਹੀ ਨਹੀਂ ਚਾਹੁੰਦਾ ਸੀ ਜੋ ਕਿ ਸਮਾਜਿਕ ਤੌਰ ਤੇ ਹਾਲੀ ਉਸਦੇ ਪਤੀ ਦੀਆਂ ਨਜ਼ਰਾਂ ਵਿਚ ਪ੍ਰਵਾਨ ਨਹੀਂ ਹੈ । ਜੇ ਉਹ ਠੀਕ ਸਮਝ ਕੇ ਬਣਵਾ ਵੀ ਲੈਂਦੀ ਹੈ ਤਾਂ ਉਹ · ੧੬