ਪੰਨਾ:Alochana Magazine August 1964.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸਦਾ ਕੋਈ ਵਸ ਨਹੀਂ ਚਲਦਾ ਕਿਉਂਕਿ ਉਹ ਦੇਵਤਾ ਹੈ । ਇਹੀ ਹਾਲ ਚੰਦਰਮਾ ਦ ਸੀ । ਸਦਾ ਕਰਤਵ ਆਪਣੀ ਰੋਸ਼ਨੀ ਰਾਹੀਂ ਲੋਕਾਂ ਦੇ ਜੀਵਨ ਤੇ ਸੰਸਾਰ ਵਿਚ ਲੋਅ ਦੇਣਾ ਸੀ, ਪਰ ਉਹ ਉਲਟਾ ਹੀ ਇੰਦਰ ਦੇ ਢਹੇ ਚੜ੍ਹ ਕੇ ਕੁੱਕੜ ਦੇ ਰੂਪ ਵਿਚ ਕੁਕਰਮ ਕਰਦਾ ਹੈ ਜੋ ਕਿ ਉਸਦੇ ਮਾਨਸਿਕ ਉਲਾਰ ਦਾ ਸੂਚਕ ਹੈ । ਇਸੇ ਉਲਾਰ ਜਾਂ ਅਵੱਗਿਆ ਖਾਤਿਰ ਹੀ ਉਸਨੂੰ ਹਮੇਸ਼ਾ ਵਾਸਤੇ ਦਾਰੀ ਰਹਿਣਾ ਪੈਂਦਾ ਹੈ । ਇਸ਼ ਤਰਾਂ ਇਥੋਂ ਸ਼ਪਸ਼ਟ ਹੈ ਕਿ ਜੋ ਦਵੰਦ ਜਾਂ ਦੁਚਿਤੀ ਪੁਰਾਣਿਕ ਘਟਨਾ ਦੀ ਚੂਲ ਹੈ, ਉਹੀ ਇਸ ‘ਕਲਾਕਾਰ” ਨਾਟਕ ਦੀ । ਇਹ ਦਵੰਦ ਮੂਲ ਵਿਸ਼ਾ ਹੈ ਜਿਸਦੇ ਦੁਆਲੇ ਸਾਰੇ ਨਾਟਕ ਦੀਆਂ ਘਟਨਾਵਾਂ ਘੁੰਮਦੀਆਂ ਹਨ । ਰਣਧੀਰ ਐਮ. ਏ. ਅਰਸਤੂ ਦਾ ਕਾਵਿ-ਸਿਧਾਂਤ | ਪੁਨਰ ਜਾਤੀ ( Renaissance) ਦੇ ਜ਼ਮਾਨੇ ਤੋਂ ਲੈਕੇ ਹੁਣ ਤੱਕ 'ਅਰਸਤੂ ਦੇ ਕਾਵਿ ਸਿਧਾਂਤ ਬਾਰੇ ਇਤਨਾ ਕੁਝ ਲਿਖਿਆ ਜਾ ਚੁੱਕਿਆ ਹੈ ਕਿ ਹੋਰ ਕਿਸੇ ਮਹਾਨ ਤੇ ਮਹਾਨ ਧਾਰਮਿਕ ਗ੍ਰੰਥ ਬਾਰੇ ਵੀ ਇਤਨੀ ਵਿਚ 'ਰ-ਚਰਚਾ ਸਾਨੂੰ ਨਹੀਂ ਮਿਲਦੀ । ਵੱਖ ਵੱਖ ਸਮਿਆਂ ਅਤੇ ਸਥਾਨਾਂ ਅਨੁਸਾਰ ਵੱਖ ਵੱਖ ਸਮਾਲੋਚਕਾਂ ਨੇ ਇਸ ਸਿਧਾਂਤ ਦੇ ਭਿੰਨ ਭਿੰਨ ਅਰਥ ਕਢੇ ਹਨ । ਇਨ੍ਹਾਂ ਸਮਾਲੋਚਕਾਂ ਦੇ ਵਿਚਾਰਾਂ ਵਿੱਚ ਇਤਨਾ ਅੰਤਰ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਇਕ ਦੇ ਮਗਰ ਲਗਣਾ ਕੁਰਾਹੇ ਪੈਣ ਵਾਲੀ ਗੱਲ ਹੋਵੇਗੀ ਅਤੇ ਇਨ੍ਹਾਂ ਸਭ ਦੇ ਮਗਰ ਲੱਗਣ ਦਾ ਯਤਨ ਭੁੱਲ ਭੁਲਾਈਆਂ ਵਿੱਚ ਵੱਸਣ ਵਾਲੀ । ਇਥੇ ਹੀ ਬੱਸ ਨਹੀਂ, ਕਈ ਸਮਾਲੋਚਕਾਂ ਨੇ ਅਰਸਤੂ ਦੇ ਨਾਂ ਨਾਲ ਅਜਿਹੀਆਂ ਗੱਲਾ ਮੜ ਦਿਤੀਆਂ ਹਨ ਜਿਨ੍ਹਾਂ ਦਾ ਖੁਦ ਉਸਨੂੰ ਸ਼ਾਇਦ ਖਾਬ ਖ਼ਿਆਲ ਵੀ ਨਾ ਹੋਵੇ । ਮਿਸਾਲ ਵਜੋਂ ਕਈ ਸ਼ਾਸਤ੍ਰ (classical) ਆਲੋਚਕਾਂ ਨੇ ਦੁਖਾਂਤ (tragedy) ਵਿੱਚ ਸਮੇਂ ਅਤੇ ਸਥਾਨ ਦੀਆਂ ਏਕਤਾਵਾਂ ਅਰਸਤੂ ਦੇ ਨਾਂ ਨਾਲ ਮੜ੍ਹ ਦਿਤੀਆਂ ਹਨ, ਭਾਵੇਂ ਉਸਦੇ ਕਾਵਿ-ਸਿਧਾਂਤ ਦੇ ਖਰੜੇ ਵਿਚ ਇਨ੍ਹਾਂ ਏਕਤਾਵਾਂ ਦਾ ਕਿਤੇ ਥਹੁ ਨਿਸ਼ਾਨ ਵੀ ਨਹੀਂ ਮਿਲਦਾ । ਇਸ ਲਈ ਉਚਿਤ ਹੈ ਕਿ ਦੂਸਰਿਆਂ ਦੇ ਮਗਰ ਲਗਣ ਦੀ ਬਜਾਏ ਅਸੀਂ ਪਹਿਲਾਂ ਖੁਦ ਅਰਸਤੂ ਦੇ ਕਾਵਿ ਸਿਧਾਂਤ ਤੇ ਨਜ਼ਰ ਮਾਰ ਲਈਏ ਅਤੇ ਉਸਤੋਂ ੩