ਪੰਨਾ:Alochana Magazine August 1964.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਰੰਤ ਹੀ ਕਿਸੇ ਚਰਚਾ ਵਿੱਚ ਪੈਣ ਦਾ ਵਿਚਾਰ ਕਰੀਏ । | ਮੁੱਢ ਵਿੱਚ ਅਰਸਤੂ ਕਹਿੰਦਾ ਹੈ ਕਿ ਉਹ ਕਵਿਤਾ, ਇਸਦੀਆਂ ਕਿਸਮਾਂ ਅਤੇ ਉਨ੍ਹਾਂ ਦੇ ਵਿਸ਼ੇਸ਼ ਗੁਣਾਂ ਦਾ ਵਿਸ਼ਾ ਛੁਹਣਾ ਚਾਹੁੰਦਾ ਹੈ । ਉਹ ਇਨ੍ਹਾਂ ਵਿਭਿੰਨ ਸ.ਹਿੱਤਰੂਪਾਂ ਦੀ ਪਲਾਟ ਬਣਤਰ, ਭਾਗ ਵੰਡ ਅਤੇ ਬਾਕੀ ਕਾਵਿਕ ਢੰਗਾਂ ਬਾਰੇ ਦੱਸਣਾ, ਦੁਖਾਂਤ, ਚਾਹੁੰਦਾ ਹੈ । ਫ਼ਿਰ ਉਹ ਦਸਦਾ ਹੈ ਕਿ ਮਹਾਂਕਾਵਿ, ਸੁਖਾਂਤ ਅਤੇ ਭਜਨ ਆਦਿ (Epic, Tragedy, Comedy and Dithyrambic and Nomic poetry) ਸਾਰੇ ਹੀ ਜੀਵਨ ਦੇ ਪ੍ਰਤੀਬਿੰਬ ਹਨ , ਪਰੰਤੂ ਇਹ ਨਕਲ ਦੇ ਮਾਧਿਅਮ, ਉਦੇਸ਼ ਅਤੇ ਢੰਗ ਦੀ ਵਿਭਿੰਨਤਾ ਦੇ ਕਾਰਨ ਇਕ ਦੁਸਰੇ ਤੋਂ ਵੱਖਰੇ ਹਨ ਗੈਰ-ਸਾਹਿਤ ਕਲਾਵਾਂ ਸੰਗਤ ਅਤੇ ਚਿਤਕਾਰੀ (Music and Painting) ਤੇ ਸਰਸਰੀ ਝਾਤ ਮਾਰਨ ਤੋਂ ਉਪਰੰਤ ਉਹ ਉਸ ਕਲਾ ਨੂੰ ਲੈਂਦਾ ਹੈ ਜੋ ਭਾਸ਼ਾ ਦੁਆਰਾ ਜੀਵਨ ਦੀ ਨਕਲ ਉਤਾਰਦੀ ਹੈ । ਉਹ ਇਸ ਵਿਚਾਰ ਦੀ ਕਰੜੀ ਨਿੰਦਾ ਕਰਦਾ ਹੈ ਕਿ ਛੰਦਾ-ਬੰਦੀ ਦੀ ਵਰਤੋਂ ਕਰਨ ਵਾਲਾ ਹੀ ਕਵ ਹੁੰਦਾ ਹੈ । ਉਹ ਕਈ ਸਾਲਾਂ ਵਿੱਚੋਂ ਇਕ ਵਿਸ਼ੇਸ਼ ਮਿਸਾਲ ਐਮਪੀਡੋਕਲੀਜ਼ (Empedocles) ਦੀ ਦਿੰਦਾ ਹੈ । ਮਾਧਿਅਮ, ਸਰ, ਤਾਲ, ਛੰਦ ਆਦਿ ਦੀ ਚਰਚਾ ਤੋਂ ਬਾਅਦ ਉਹ ਉਦੇਸ਼ ਤੇ ਝਾਤ ਮਾਰਦਾ ਹੈ । ਅਨੁਕਰਣ ਦਾ ਉਦੇਸ਼ ਤ੍ਰਿਆਸ਼ੀਲ ਪੁਰਸ਼ (men in action ) ਹਨ । ਇਹ ਅਸਲ ਤੋਂ ਚੰਗੇਰੀ ਭਾਂਤਿ ਦੇ, ਅਸਲ ਅਨੁਸਾਰ ਜਾਂ ਅਸਲ ਤੋਂ ਮੰਦੇਰੀ ਭਾਂਤ ਦੇ ਹੋ ਸਕਦੇ ਹਨ । ਫਿਰ ਉਹ ਕਾਵ ਦੇ ਢੰਗ ਵੱਲ ਮੁੜਦਾ ਹੈ । ਇਥੇ ਉਸਨੂੰ ਦੋ ਹੀ ਵਿਲੱਖਣਤਾ ਵਾਲੀਆਂ ਗੱਲਾਂ ਆ ਹਨ-ਵਾਰਤਾ ਅਤੇ ਨਾਟਕੀ ਢੰਗ | ਇਸ ਤੋਂ ਬਾਅਦ ਉ ਜ਼ਰਾ ਕੁ ਸਾਹਿੱਤ ਦੇ ਇਤਿਹਾਸ ਤੇ ਝਾਤ ਮਾਰਦਾ ਹੈ । ਫ਼ਿਰ ਉਹ ਦਰਸ਼ਨ(Philosophy)ਵਿੱਚ ਪੈ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਕਵਿਤਾ ਦੀ ਹੋਂਦ ਦੇ ਦੋ ਕਾਰਣ ਹਨ-ਸਾਡੀ ਨਕਲ ਕਰਨ ਦੀ ਜਮਾਂਦਰੂ ਰੁਚੀ ਅਤੇ ਸ਼ਰਤਾ ਤੋਂ ਆਨੰਦ ਲੈਣ ਦੀ ਪ੍ਰਕ੍ਰਿਤਕ ਰੁਚੀ । ਫ਼ਿਰ ਉਹ ਯੂਨਾਨੀ ਸਾਹਿੱਤ ਦਾ ਇਤਿਹਾਸ ਫਰੋਲਦਾ ਹੈ, ਹੋਰ ਐਸ਼ੀਲਸ ਤੇ ਸਫੋਕਲਜ਼ (Homer, Aeschylus) Sophocles) ਦੀ ਦੇਣ ਅਤੇ ਕਾਵਿ ਦੇ ਵਿਕਾਸ ਦੀ ਚਰਚਾ ਕਰਦਾ ਹੈ । ਅਰਸਤ ਸੁਖਾਂਤ ਨੂੰ ਛੇਤੀ ਹੀ ਗਲੋਂ ਲਾਹ ਕੇ, ਮਹਾਂਕਾਵਿ ਅਤੇ ਦੁਖਾਂਤ ਦਾ ਰਖ ਕਰਦਾ ਹੈ ਅਤੇ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਦੁਖਾਂਤ ਨੂੰ ਹੀ ਲੈ ਲੈਣਾ ਚਾਹੀਦਾ A fਫਿਰ ਉਹ ਦੁਖਾਂਤ ਦੀ ਪਰਿਭਾਸ਼ਾ ਦਿੰਦਾ ਹੈ:-'An imitation of a action, serious, complete and possessing magnitude, in language sweetened with each kind of sweetening in the several paits, col.veyed by action and not recital: possessing pity and terror, accomplishing ੩ ੫।