ਪੰਨਾ:Alochana Magazine August 1964.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

• : 0¢ · the purgation of such emotions. (ਦੁਖਾਂਤ ਗੰਭੀਰ, ਸੰਪੂਰਨ ਅਤੇ ਵਿਸਤਰਤ ਕਿਰਿਆ ਦੀ ਨਕਲ ਹੈ, ਇਸਦੇ ਹਰ ਭਾਗ ਦੀ ਬੋਲੀ ਵਿੱਚ ਹਰ ਤਰਾਂ ਦੀ fਪੱਠਤ ਭਰੀ ਹੁੰਦੀ ਹੈ । ਇਸਦਾ ਮਾਧਿਅਪ ਵਾਰਤਾ ਦੀ ਬਜਾਇ ਕਾਰਜ ਹੈ । ਇਸ ਵਿੱਚ ਕਰੁਣਾ ਅਤੇ ਭੈ ਦੇ ਗੁਣ ਹੁੰਦੇ ਹਨ ਅਤੇ ਇਨ੍ਹਾਂ ਦੁਆਰਾ ਇਨਸਾਨ ਦੇ ਭੇ-ਭਰਪੂਰ ਦਿਲ ਨੂੰ ਧੋੜਾ ਅਤੇ ਸਾਫ ਕੀਤਾ ਜਾਂਦਾ ਹੈ । ਦੁਖਾਂਤ ਲਈ ਝਾਕੀਆਂ ਦੀ ਤਰਤੀਬ, ਸੰਗੀਤ ਅਤੇ ਸ਼ਬਦਾਂ’ ਤੋਂ ਉਪਰੰਤ ਪਾਤਰ, “ਵਿਚਾਰ ਅਤੇ ਪਲਾਟ ਜਾਂ ਕਹਾਣੀ ਲੜੀਦੇ ਹਨ । ਇਨ੍ਹਾਂ ਵਿਚੋਂ ਸਭ ਤੋਂ ਵੱਧ ਮਹੱਤਤਾ-ਪੂਰਣ ਅਰਸਤੁ ਪਲਾਟ ਨੂੰ ਸਮਝਦਾ ਹੈ । ਜਿਸਨੂੰ ਉਹ ਘਟਨਾਵਾਂ ਦੀ ਸਜੋੜਤਾ ਦਾ ਨਾਂ ਦਿੰਦਾ ਹੈ । ਉਸਦੇ ਖ਼ਿਆਲ ਅਨੁਸਾਰ ਪਾਤਰਾਂ ਦਾ ਸਥਾਨ ਪਲਾਟ ਤੋਂ ਦੂਜੇ ਦਰਜੇ ਤੇ ਹੈ । ਉਹ ਬੜੇ ਜ਼ੋਰ ਨਾਲ ਕਹਿੰਦਾ ਹੈ ਕਿ ਕਾਰਜ (action) ਤੋਂ ਬਿਨਾਂ ਦੁਖਾਂਤ ਅਸੰਭਵ ਹੈ, ਪਾਤਰਾਂ ਤੋਂ ਬਿਨਾਂ ਸੰਭਵ । ਭਾਵਕ ਉਤਸੁਕਤਾ ਦੇ ਸਭ ਤੋਂ ਮਹਾਨ ਤੱਤ ਜਿਨ੍ਹਾਂ ਦੁਆਰਾ ਦੁਖਾਂਤ ਆਤਮਾਂ ਦੀ ਅਗਵਾਈ ਕਰਦਾ ਹੈ, ਹਾਲਾਤ ਦਾ ਬਦਲ-ਢੇਰ ਅਤੇ ਪਹਿਚਾਣ ਹਨ, ਅਤੇ ਇਹ ਦੋਵੇਂ ਹੀ ਪਲਾਟ ਦੇ ਭਰਾ ਹਨ । ਸਿਖਾਂਦਰੂਆਂ (novices) ਦੀ ਸ਼ਬਦਾਵਲੀ (diction) ਅਤੇ ਪਾਤਰ ਚੰਗੇ ਹੋ ਸਕਦੇ ਹਨ; ਪਲਾਟ ਨਹੀਂ। ਫੇਰ ਵੀ ਪਾਤਰਾਂ ਦਾ ਸਥਾਨ ਦਸ ਹੈ । ਵਿਚਾਰ' ਦਾ ਸਥਾਨ ਤੀਸਰਾ ਅਤੇ ਸ਼ਬਦਾਵਲੀ ਦਾ ਘਟੀਆ ਜਿਹਾ ਚੌਥr. ਸੰਗੀਤ ਕੇਵਲ ਸ਼ਿੰਗਾਰ ਦਾ ਕੰਮ ਕਰਦਾ ਹੈ । ਸੀਨਰੀ ਦਾ ਸਥਾਨ ਸਭ ਤੋਂ ਥੱਲੇ ਹੈ . fਉਂ ਜੋ ਭਾਵੇਂ ਆਤਮਾ ਨੂੰ ਪ੍ਰਭਾਵਿਤ ਕਰਦੀ ਹੈ, ਇਹ ਕਲਾਹੀਣ ਹੈ ਅਤੇ ਕਾਵਿ ਦੇ ਘੇਰੇ ਤੋਂ ਬਾਹਰ । ਇਸ ਵਿਚਾਰ ਚਰਚਾ ਤੋਂ ਬਾਅਦ ਉਹ ਦੁਖਾਂਤ ਦੇ ਸਭ ਤੋਂ ਮਹਾਨ ਅੰਗ ਪਲਾਟ, ਵੱਲ ਧਿਆਨ ਦਿੰਦਾ ਹੈ । ਇਹ ਸੰਪੂਰਨ, ਵਿਸ਼ੇਸ਼ · ਵਿਸਤਾਰ ਵਾਲਾ ਅਤੇ ਮੁੱਢ ਮੱਧ ਅਤੇ ਅੰਤ ਵਾਲਾ ਹੋਣਾ ਚਾਹੀਦਾ ਹੈ । ਬਹੁਤ · ਨਿੱਕਾ ਜੀਵ ਸੁਨੱਖਾ ਨਹੀਂ ਹੋ ਸਕਦਾ ਅਤੇ ਨਾ ਹੀ ਦੱਸ ਹਜ਼ਾਰ ਮੀਲ ਲੰਮਾ ਜੀਵਾ, ਇਸਤੋਂ ਉਪਰੰਤ ਉਹ ਏਕਤਾ ਦਾ ਵਿਸ਼ਾ ਛੁਹਦਾ ਹੈ । ਇਸਤੋਂ ਉਸਦਾ ਭਾਵ ਹੈ ਕਿ ਪਲਾਟ ਸੰਪੂਰਨ ਇਕਾਈ ਕਲ ਤਰਾਂ ਬਣਦਾ ਹੈ । ਇਕ ਨਾਇਕ ਦਾ · ਹੋਣਾ ਪਲਾਟ ਦੀ ਏਕਤਾ ਲਈ ਕਾਫ਼ੀ ਨਹੀਂ। ਜੀਵਨ ਇਤਨਾ ਪੇਚਦਾਰ ਹੈ ਕਿ ਇਹ ਪੂਰਾ ਤਾਂ ਕੀ ਇਸਦਾ ਇਕ ਭਾਗ ਵੀ ਏਕਤਾ ਦੇ ਘੇਰੇ ਵਿੱਚ ਲਿਆਉਣਾ ਬਹੁਤ ਕਠਨ ਹੈ । ਸਾਡੇ ਕੋਲ ਕੇਵਲ ਇਤਨੀ ਕ ਸਾਮਗਰੀ ਹੋਣੀ ਚਾਹੀਦੀ ਹੈ ਕਿ ਕਈ ਵੀ ਨਾ ਰਹੇ, ਪਰੰਤ ਕਈ ਸ਼ੇ ਵਾਧੂ ਵੀ ਨਾ ਹੋਵੇ । ਕਵੀ ਨੂੰ ਤਵਾਰੀਖੀ ਘਟਨਾਵਾਂ ਜਾਂ ਨਿਸf੯ਤ ਘਟਨਾਵਾਂ ਦੀ ਹੁ ਬਹੁ ਨਕਲ ਕਰਨ ਦੀ ਲੋੜ ਨਹੀਂ-ਉਸਦਾ ਕੰਮ ਅਤਲੀ ਵਾਪਰੀਆਂ ਘਟਨਾਵਾਂ ਦੇਣਾ ਨਹੀਂ, ਸਗੋਂ ਅਜਿਹੀਆਂ ਘਟਨਾਵਾਂ ਪੇਸ਼ ਕਰਨਾ ਹੈ ਜਨਾਂ ਦੇ ਵਾਪਰਨ ਦੀ ਬਹੁਤੀ ਛਾ' ਵਨ' ਹੋਵੇ । ਸੰਭਾਵਨਾ ਦੇ ਅਰੂਲ ਨੂੰ ਮੁੱਖ ਰੱਖ ਕੇ ਜੇ ਉਹ ਚਾਹੇ ਸਾਰੀਆਂ ਦੀਆਂ ੩੭