ਪੰਨਾ:Alochana Magazine August 1964.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੇ ਦੂਜਾ ਕੰਮ ਵੀ ਇਕ ਜਿੰਨੀ ਲਗਨ ਨਾਲ ਛੋਹ ਸਕਦਾ ਹਾਂ । ਇਸ ਵਿੱਚ ਮੈਨੂੰ ਕੋਈ ਔਕੜ ਨਹੀਂ ਆਉਂਦੀ । fਨ ਵੇਲੇ ਲਿਖਣ ਦਾ ਸਮਾਂ ਮੈਨੂੰ ਬਹੁਤ ਘਟ ਮਿਲਦਾ ਹੈ । ਵਧੇਰੇ ਕਰਕੇ ਰਾਤੀ ਹੀ ਲਿਖਦਾ ਹਾਂ। ਮੇਰਾ ਵਿਸ਼ਵਾਸ਼ ਹੈ ਕਿ ਮਨੁਖ ਬਹੁਤ ਛੇਤੀ ਥੋੜੀ ਨੀਂਦ ਨਾਲ ਸਾਰ ਸਕਦਾ ਹੈ । ਮੇਰੀ ਧੀ ਨਰੂਪਮਾ ਛੇ ਵਰੇ ਦੀ ਉਮਰ ਤਕ ਕਦੀ ਅੱਠ ਘੰਟੇ ਤੋਂ ਵਧ ਨਹੀਂ ਸੀ ਸੁੱਤੀ ਤੇ ਹੁਣ ਉਸਤੋਂ ਵੀ ਘਟ ਸੌਂਦੀ ਹੈ । ਉਸਤੋਂ ਛੋਟੀ ਅਨੁਪਮਾ ਸੁੱਤੀ ਹੀ ਰਹਿੰਦੀ ਹੈ । ਕਦੀ ਹੀ ਭਾਵੇਂ ਦਸਾਂ ਘੰਟਿਆਂ ਤੋਂ ਘੱਟ ਸੌਂਦੀ ਹੋਵੇ । ਪਰ ਦੋਹਾਂ ਦੀ ਸਿਹਤ ਜਾਂ ਸਤੀ ਵਿੱਚ ਕੋਈ ਫ਼ਰਕ ਨਹੀਂ । ਦੋਵੇਂ ਇਕੋ ਜਹੀਆਂ ਤੰਦੁਰੁਸਤ ਤੇ ਹੁਸ਼ਿਆਰ ਹਨ। ਮੈਨੂੰ ਲਿਖਦਿਆਂ, ਜਾਂ ਉਸਤੋਂ ਪਹਿਲਾਂ ਤੇ ਪਿਛੋਂ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ । ਨਾ ਚਾਹ, ਨਾ ਕਾਫ਼ੀ, ਨਾ ਦਾਰੂ । ਜਗਰਾਤੇ ਮੈਨੂੰ ਕਦੇ ਨਹੀਂ ਥਕਦੇ, ਲਿਖਦਿਆਂ ਮੈਂ ਆਪਣੇ ਆਪ ਨੂੰ ਖੁਸ਼ ਤੇ ਹੋਲਾ ਮਹਿਸੂਸ ਕਰਦਾ ਹਾਂ । | ਲਿਖਤ ਵਿੱਚ ਮਨ ਦਾ ਭਾਗ ਮੈਂ ਮਨ ਦੀ ਵਿਆਖਿਆ ਬਾਰੇ ਉਤਪੰਨ ਹੁੰਦੇ ਗੁੰਝਲਦਾਰ ਮਸਲਿਆਂ ਵਿੱਚ ਨਹੀਂ ਉਲਝਾਂਗਾ। ਮਨ ਕੀ ਹੈ ? ਇਹਦਾ ਗਿਆਨ ਤੇ ਆਤਮਾ ਨਾਲ ਕੀ ਸੰਬੰਧ ਹੈ ? ਕੀ ਇਹ ਮਨ ਹੈ ਜਾਂ ਦਿਮਾਗ਼ ਜਿਹੜਾ ਕਿ ਹਰ ਕਿਰਿਆ ਦਾ ਅਸਲ ਸੰਚਾਲਕ ਹੈ ? ਇਹਨਾਂ ਸੁਆਲਾਂ ਦਾ ਉੱਤਰ ਏਥੇ ਬੇਲੋੜਾ ਹੈ । ਮੇਰੇ ਵਿਚਾਰ ਅਨੁਸਾਰ ਮਨ ਜਮਾਂਦਰ ਰਚੀਆਂ, ਗਿਆਨ, ਤੇ ਬਾਹਰਲੇ ਪ੍ਰਭਾਵਾਂ ਦਾ ਜੜਾਂ ਜੋੜ ਹੈ । ਗਿਆਨ, ਸੁਣੇ ਉਹਨਾਂ ਪ੍ਰਭਾਵਾਂ ਦੇ ਜੋ ਮਨੁਖੀ ਕਰਮਾਂ ਤੇ ਪ੍ਰਤੀਕਰਮਾਂ ਦੇ ਸੰਚਾਲ ਹੁੰਦੇ ਹਨ । ਮੈਂ ਤਕਰੀਬਨ ਇਸ ਵਿਸ਼ਵਾਸ਼ ਦਾ ਹਾਮੀ ਹਾਂ ਕਿ ਮਨੁਖ ਵਿੱਚ ਜਾਂ ਤਾਂ ਜਮਾਂਦਰੂ ਹੀ ਲਿਖਣ ਦੀ ਪ੍ਰਤਿਭਾ ਹੈ ਤੇ ਜਾਂ ਉੱਕੀ ਨਹੀਂ । ਨਿਰੀ ਮਿਹਨਤ, ਅਕੀਦੇ ਤੇ ਸਿਖਲਾਈ ਨਾਲ ਲੇਖਕ ਬਣ ਸਕਣਾ ਅਨਹੋਣੀ ਗਲ ਨਹੀਂ, ਪਰ ਮੇਰੀ ਜਾਚੇ ਐਨੀ ਘਾਲਣਾ, ਜਿਸ ਵਿਚੋਂ ਬਹੁਤੀ ਅਜਾਈਂ ਚਲੀ ਜਾਵੇ, ਕਿਸ ਕੰਮ ! ਸੈਮੂਅਲ ਜਾਨਸਨ ਦੇ ਕਹਿਣ ਅਨੁਸਾਰ ਢੀਠ ਹੋ ਕੇ ਬੰਦਾ ਕਿਸੇ ਵੇਲੇ ਵੀ ਲਿਖ ਲਵੇ, ਪਰ ਅਜੇਹੀ ਰਚਨਾ ਦੇ ਗੁਣਾਂ ਉਤੇ ਮੈਨੂੰ ਕੋਈ ਭਰੋਸਾ ਨਹੀਂ ” ਖ਼ੈਰ, ਸਾਡੇ ਦੇਸ਼ ਵਿੱਚ ਲੇਖਕਾਂ ਨੂੰ ਇਉਂ ਸਿਖਲਾਈ ਦੇਣ ਦਾ ਤਾਂ ਅਜੇ ਕੋਈ ਸਵਾਲ ਹੀ ਨਹੀਂ ਉਠਦਾ । ਇਥੇ ਲਿਖਣ ਵਿਚੋਂ ਮਿਲਦਾ ਹੀ ਕੀ ਹੈ ? ਇਸ ਲਈ ਅਸੀਂ, ਇਸ ਦੇਸ਼ ਵਿਚ, ਕੁਦਰਤ ਦੇ ਉਪਜਾਏ ਹੋਏ ਲੇਖਕ ਤੇ ਕਵੀ ਹੀ ਹਾਂ । ਤੇ ਇਹ ਵੀ ਇਕ ਕਾਰਨ ਹੈ ਕਿ ਸਾਡੀਆਂ ਰਚਨਾਵਾਂ ਬਹੁਤ ਵਧੀਆ ਨਹੀਂ ਹੋ ਸਕਦੀਆਂ, ਦਰਮਿਆਨੇ ਜਹੇ ਪੱਧਰ ਦੀਆਂ ਹੀ ਰਹਿੰਦੀਆਂ ਹਨ । ਜਮਾਂਦਰੂ ਗੁਣ ਨੂੰ ਵਿਗਸਾਣ ਲਈ ਅਸੀਂ ਘਾਲਣਾ ਨਹੀਂ 3