ਪੰਨਾ:Alochana Magazine August 1964.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਟ ਕੇ ਸੁਟ ਪਾਵਾਂ ਤੇ ਸਮਾਜ ਨਵਾਂ ਨਰੋਆ ਹੈ ਵਿਗਸੇ । ਮੇਰੇ ਵਾਂਗ ਹੋਰ ਵੀ ਬਥੇਰੇ ਲੇਖਕਾਂ ਦਾ ਟੀਚਾ ਵੀ ਇਹੋ ਹੀ ਸੀ । ਤੇ ਸ਼ਾਇਦ ਉਸ ਸਮੇਂ ਸਾਡੀ ਲੋੜ ਵੀ ਇਹੋ ਸੀ, ਹਰ ਸਾਹਿਤ ਬਚਪਨ ਤੇ ਫਿਰ ਚੜਦੀ ਜਵਾਨੀ ਦੀਆਂ ਪੀੜਾਂ ਸਹਿ ਕੇ ਸਿਆਣਾ ਬਣਦਾ ਹੈ । ਸਾਡੇ ਦੁਆਲੇ ਇਕ ਪੈਟਰਨ ਸੀ । ਰ ਗੱਲ ਮਣੀ ਵਿਉਂਤੀ ਸੀ । ਅਸੀਂ ਆਪਣੇ ਪਾਤਰ ਅਪਣੇ ਆਲੇ ਦੁਆਲੇ ਤੇ ਮਿਤਰਾਂ ਵਿਚੋਂ ਹੀ ਚੁਣਦੇ ਸਾਂ । ਅਸੀਂ ਉਹਨਾਂ ਦੇ ਨਾਂ ਬਦਲ ਕੇ ਤੇ ਵੰਨ-ਸੁਵੰਨੇ ਕਪੜੇ ਪਹਿਨਾ ਦੇਦੇ, ਤੇ ਫਿਰ ਦੂਰ ਦੁਰਾਡੇ ਦੀਆਂ ਥਾਵਾਂ ਘੁੰਮਾਂਦੇ ਫਿਰਾਂਦੇ ਉਹਨਾਂ ਨੂੰ ਜਾਂ ਤਾਂ ਮਹਾਨ ਪੁਰਖ ਤੇ ਜ ਫਿਰ ਅਸਲੋਂ ਨੀਚ ਮਨੁਖ ਦਰਸਾ ਕੇ ਉਹਨਾਂ ਕੋਲੋਂ ਗੱਲਾਂ ਕਰਵਾਂਦੇ । ਸਾਡੇ ਵਿੱਚ ਅੰਤਾਂ ਦਾ ਦਰਦ, ਜਾਂ ਅੰਤਾਂ ਦਾ ਹਾਸਾ ਭਰਿਆ ਹੁੰਦਾ । ਜਿਹੜਾ ਜਜ਼ਬਾ ਵੀ ਅਸੀਂ ਪਰਗਟੁੱਦੇ, ਟੀਸੀ ਉਤੇ ਲੈ ਜਾਂਦੇ । ਜੇ ਇਉਂ ਨਾ ਹੁੰਦਾ ਤਾਂ ਰਚਨਾ ਕੱਚੀ ਮੰਨੀ ਜਾਂਦੀ ਸੀ । | ਮੈਂ ਇਸ ਲਹਿਰ ਨਾਲ ਥੋੜੀ ਦੂਰ ਚਲਿਆ ਪਰ ਛੇਤੀ ਹੀ ਰੁਕ ਗਇਆ । ਥੋੜਾ ਏਧਰ ਓਧਰ ਭਟਕ ਕੇ ਮੈਨੂੰ ਜਾਪਿਆ ਜਿਵੇਂ ਮੇਰਾ ਸਭ ਤੋਂ ਉਘ ਪਾਠਕ ਮੇਰਾ ਆਪਾ ਹੈ ਤੇ ਸਭ ਤੋਂ ਵਧ ਮੈਨੂੰ ਆਪਣੇ ਆਪ ਲਈ ਲਿਖਣਾ ਚਾਹੀਦਾ ਹੈ । ਸਮੇਂ ਦੇ ਨਾਲ ਨਾਲ ਆਪਣੀ ਲਿਖਤ ਦਾ ਸਭ ਤੋਂ ਕੌੜਾ ਅਲੋਂ ਚਕ ਮੈਂ ਆਪ ਬਣ ਗਿਆ ਹਾਂ ਤੇ ਜਿੰਨਾ ਮੈਨੂੰ ਆਪਣੀਆਂ ਘਾਟਾਂ ਦਾ ਗਿਆਨ ਤੜਪਾਂਦਾ ਹੈ ਕੋਈ ਸਖ਼ਤ ਤੋਂ ਸਖ਼ਤ ਅਲੋਚਨਾ ਵੀ ਨਹੀਂ ਪਾ ਸਕਦੀ । | ਸਾਡਾ ਸਮਾਜ ਤੇ ਸਾਡਾ ਜੀਵਨ ਗੁੰਝਲਦਾਰ ਬਣ ਗਇਆ ਹੈ । ਅਸੀਂ ਆਪਣੇ ਅਪਣੇ ਵਿਤ ਅਨੁਸਾਰ ਹੀ ਬਾਹਰਲੇ ਪ੍ਰਭਾਵਾਂ ਨੂੰ ਗ੍ਰਹਿਣ ਕਰਦੇ ਜਾਂ ਤੱਜਦੇ ਹਾਂ । ਹਰ ਇਕ ਮਨੁੱਖ ਦਾ ਪ੍ਰਕਰਮ ਆਪਣਾ ਨਿੱਜੀ ਹੁੰਦਾ ਹੈ । ਅਤੇ ਇਹ ਪ੍ਰਤੀਕਰਮ ਉਸਦੇ ਪਾਲਣਸਣ ਅਰ ਗਿਆਨ ਉਤੇ ਨਿਰਭਰ ਹੁੰਦਾ ਹੈ । ਉਸ ਸਵਾਦ ਵਾਸਤੇ ਤੁਸੀਂ ਕਿਵੇਂ ਲਿਖ ਸਕਦੇ ਹੋ ਜਿਹੜਾ ਹਰ ਮਨੁਖ ਲਈ ਵਖੋ ਵਖਰਾ ਮਿਠਾ ਜਾਂ ਕੌੜਾ ਹੋ ਨਿਬੜਨਾ ਹੋਵੇ ? ਦੁਨੀਆਂ ਵਿੱਚ ਸਭ ਕੀਮਤਾਂ ਅਸਥਿਰ ਹਨ । ਇਸ ਬਦਲਦੀ ਦੁਨੀਆਂ ਵਿੱਚ ਜੇ ਕੋਈ ਸ਼ੈ ਸਥਾਈ ਹੈ, ਤਾਂ ਉਹ (self) ਆਪਾ ਹੈ । ਉਪਨਿਸ਼ਦ ਦਾ ਕਥਨ ਹੈ 'ਆਪਾ ਪਛਾਣ, ਆਪਾ ਖੋਜੋ ਤੇ ਆਪਾ ਹੀ ਪਰਗਟਓ, ਅਤੇ ਲੇਖਕ ਕੋਲ ਇਹ ਆਪਾ ਪਛਾਣਨ, ਖੋਜਣ ਅਤੇ ਪਰਗਟਾਉਣ ਦੀ ਦਾਤ ਹੈ । ਇਸ ਮਿਥਿਆ ਸੰਸਾਰ ਵਿੱਚ ਇਕ ਆਪਾ ਹੀ ਤੱਥ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਇਸੇ ਭੈਣੀ ਦੇ ਦਫਲੇ ਘੁੰਮਦੀਆਂ ਹਨ । ਇਹ ਆਪਾ ਕਦੀ ਪੁਰਾਣਾ ਨਹੀਂ ਹੁੰਦਾ ਅਤੇ ਨਾ ਹੀ ਸਮੇਂ ਤੋਂ ਪਛੜਦਾ ਹੈ । ਇਹ ਆਪਾ ਕਦੀ ਵੀ ਵਖਰਿਆਂ ਜਾਂ ਨਿਹੱਥਾ ਨਹੀਂ ਕੀਤਾ ਜਾ ਸਕਦਾ । ਇਹ ਇਥੇ ਹੈ ਉਥੇ ਹੈ, ਹਰ ਥਾਂ ਹੈ। ਤੇ ਹਮੇਸ਼ਾ ਇਵੇਂ ਰਹੇਗਾ । ਸਾਨੂੰ ਸਭ ਤੋਂ ਪਹਿਲਾਂ ਅਪਣੇ ਆਪ ਨਾਲ ਵਫ਼ਾਦਾਰ ਅਤੇ ਦਿਆਨਤਦਾਰ