ਪੰਨਾ:Alochana Magazine December 1960.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸਤ੍ਰੀ ਰੂਪ ਵਿਚ ਅਪਣੇ ਪਤੀ ਪ੍ਰਮੇਸ਼ਰ ਨਾਲ ਅਪਨਾ ਸਬੰਧ ਇਉਂ ਦਸਦੇ ਹਨ : ਕੀਓ ਸ਼ਿੰਗਾਰੁ ਮਿਲਨ ਕੇ ਤਾਈ, ਹਰਿ ਨ ਮਿਲੇ ਜਗਜੀਵਨ ਗੁਸਾਈ ॥ ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ, ਰਾਮ ਬਡੇ ਮੈਂ ਤਨਕ ਲਹੁਰੀਆ ॥ ਧਨ ਪਿਰ ਏਕੈ ਸੰਗਿ ਬਸੇਰਾ, ਸੇਜ ਏਕ ਪੈ ਮਿਲਨੁ ਦੁਹੇਰਾ ॥ ਧੰਨਿ ਸੁਹਾਗਨਿ ਜੋ ਪੀਅ ਭਾਵੈ, ਕਹਿ ਕਬੀਰ ਫਿਰਿ ਜਨਮਿ ਨ ਆਵੈ 11੪੮੩ ਅਤੇ ਭਾਵੇਂ ਪਿਆਰੇ ਨਾਲ ਪ੍ਰੀਤ ਲਾਉਣ ਤੋਂ ਲੋਕ ਵਰਜਦੇ ਹਨ ਪਰ ਮੇਰੀ ਉਸ ਨਾਲੋਂ ਟੁਟਿਆਂ ਰਹਿ ਨਹੀਂ ਆਉਂਦੀ: ‘ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ ॥ ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥-੧੩੭੭ ਅਤੇ ਕਹਿੰਦੇ ਹਨ ਕਿ ਜੇ ਤ ਕਰਨੀ ਹੈ ਤਾਂ ਅਜਿਹੀ ਪ੍ਰੀਤ ਕਰੋ : “ਕਬੀਰ ਜੋ ਤੁਹਿ ਸਾਧ ਪਿਰ ਕੀ ਸੀਸੁ ਕਾਇ ਕਰ ਗੋਇ । ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥-੧੩੭੭ | ਆਪਣੀ ਪ੍ਰੀਤ ਮਸਤੀ ਨੂੰ ਇਉਂ ਦਸਦੇ ਹਨ ਕਿ ਜਦੋਂ ਦਾ ਮੈਂ ਇਹ ਰਸ ਚਖਿਆ ਹੈ ਬਜਾਏ ਬੇਹੋਸ਼ੀ ਦੇ ਮੈਨੂੰ ਤਿੰਨਾਂ ਭਵਨਾਂ ਦਾ ਚਾਨਣ ਹੋ ਗਇਆ ਹੈ । “ਅਉਧੂ ਮੇਰਾ ਮਨੁ ਮਤਵਾਰਾ, ਉਨਮਨ ਚਢਾ ਮਦਨ ਰਸੁ ਚਾਖਿਆ ਤ੍ਰਿਭਵਨ ਭਇਆ,ਉਜਿਆਰਾ ।੯੬੯ ਪ੍ਰ: “ਇਹੁ ਮਨੁ ਲੇ ਜਉ ਉਨਮਨਿ ਰਹੈ, ਤਉ ਤੀਨਿ ਲੋਕ ਕੀ ਬਾਤੈ ਕਹੈ ।’’-੩੪੨ ਪਰੰਤੂ ਇਸ ਉਨਮਨ ਦਸ਼ਾ ਦੀ ਪ੍ਰਾਪਤੀ ਲਈ ਸਚੇ ਮਾਇਕ ਰਸਾਂ ਵਲੋਂ ਮਨ ਨੂੰ ਬੇਰਸ ਕਰਨ ਦੀ ਲੋੜ ਹੈ : "ਚਾਰਾ ਰਸੁ ਨਿਰਸ ਕਰ ਜਾਨਿਆ, ਹੋਇ ਨਿਰਸ ਸੁ ਰਸੁ ਪਹਿਚਾਨਿਆ । ਇਹ ਰਸੁ ਛਾਡੇ ਉਹ ਰਸੁ ਆਵਾ, ਉਹ ਰਸੁ ਪੀਆ ਇਹ ਰਸ ਨਹੀ ਭਾਵਾ ।”- ੪੨ ਇਹ ਮਨ ਦਾ ਦੋ ਪਹਿਲੂਆ ਘੋਲ ਹੈ, ਇਕ ਵੰਨੇ ਦੁਨਿਆਵੀ ਸੁਆਦਾਂ ਤੋਂ ਉਪਰ ਉਠਨਾ ਹੈ ਤੇ ਦੂਜੇ ਪਾਸੇ ਮਨ ਦੇ ਪਿਆਰ ਰਾਹੀਂ ਸਚ ਦੇ ਰਸ ਅੰਦਰ ਖੀਵਾ ਹੋਣਾ ਹੈ : “ਲੇਲਾ ਐਸੇ ਲਿਵ ਮਨੁ ਲਾਵੈ, ਅਨਤ ਨ ਜਾਇ ਪਰਮ ਸਚੁ ਪਾਵੈ ॥ ਅਰ ਜਉ ਤਹਾ ਪ੍ਰੇਮ ਲਿਵ ਲਾਵੈ, ਤਉ ਅਲਹੁ ਲਹੈ ਲਹਿ ਚਰਨ ਸਮਾਵੈ ।’’ --੩੪੨