ਪੰਨਾ:Alochana Magazine December 1960.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਸ ਰਸ ਅੰਦਰ ਖੀਵਾ ਹੋਣ ਦਾ ਸਾਧਨ ਆਪ ਇਉਂ ਦਸਦੇ ਹਨ : “ਵਵਾ ਬਾਰ ਬਾਰ ਬਿਸਨ ਸਮਾਰਿ, ਬਿਸਨ ਸੰਮਾਰਿ ਨਾ ਆਵੈ ਹਾਰਿ ॥’’ -੩੪੨ ਮਨ ਦੀ ਇਸ ਦਵੱਲੀ ਘਾਲ ਨੂੰ ਇਕ ਹੋਰ ਜਗਾ ਦੋ ਤੁਕਾਂ ਅੰਦਰ ਆਪ ਇਸ ਤਰ੍ਹਾਂ ਕਥਦੇ ਹਨ : “ਪ੍ਰੀਤਿ ਬਿਨਾ ਜੈਸੇ ਬਧੇ ਸਨੇਹੁ, ਜਬ ਲਗ ਰਸੁ ਤਬ ਲਗ ਨਹੀਂ ਨੇਹੁ ॥’- ੨੮ ਇਹੋ ਕਾਰਣ ਹੈ ਕਿ ਕਬੀਰ ਦੀ ਰਚਨਾ ਅੰਦਰ ਦੁਨਿਆਵੀ ਰਸਾਂ ਦੇ ਤਿਆਗ ਲਈ ਵਾਰ ਵਾਰ ਸੂਚਨਾ ਦਿੱਤੀ ਹੈ ਅਤੇ ਤਿਆਗ ਦ੍ਰਿੜ ਕਰਾਉਣ ਲਈ ਇਨ੍ਹਾਂ ਰਸਾਂ ਦੇ ਖਿਨ ਉਹਾਰ ਅਤੇ ਨਾਸਵੰਤ ਹੋਣ ਦੇ ਖਿਆਲ ਨੂੰ ਮੁੜ ਮੁੜ ਸਾਹਮਣੇ ਲਿਆਂਦਾ ਹੈ । ਪਰੰਤੂ ਇਨ੍ਹਾਂ ਦਾ ਤਿਆਗ ਘਰ ਬਾਹਰ ਛਡ ਜਾਣ ਤੋਂ ਨਹੀਂ ਆਉਂਦਾ ਕਿਉ ਕਿ : “ਹਿ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੁੰਦਾ ॥ ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥-੮੫੫ ਅਤੇ “ਬਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਵਿਕਾਰੁ ॥ ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ -੧੧੦੩ ਬਲਕਿ ਇਨ੍ਹਾਂ ਰਸਾਂ ਦਾ ਤਿਆਗ ‘ਅੰਤ ਤਊ ਮਰਨਾ’ ਦ੍ਰਿੜ ਹੋ ਜਾਣ ਵਿਚ ਹੈ । ਕਬੀਰ ਜੀ ਇਸ ਖਿਆਲ ਦੀ ਦਿੜਤਾ ਇਕ ਅਲੰਕਾਰ ਦੁਆਰਾ ਇਸ ਤਰ੍ਹਾਂ ਕਰਾਉਂਦੇ ਹਨ : ਇਹ ਸਰੀਰ ਇਕ ਪਿੰਡ ਦੀ ਨਿਆਈਂ ਹੈ, ਜਿਸ ਦਾ ਮਾਲਕ ਤਾਂ ਜੀਵ-ਆਤਮਾ ਹੈ। ਪਰੰਤ ਪਦ ਗਿਆਨ ਇੰਦਰੇ ਇਸ ਪਿੰਡ ਵਿਚ ਬਤੌਰ ਕਿਸਾਨ ਆਬਾਦ ਹਨ, ਜੋ ਪਿੰਡ ਦੇ ਮਾਲਕ ਦੇ ਕਹੇ ਤੋਂ ਬਾਹਰ ਹੋਏ ਹੋਏ ਹਨ ਅਤੇ ਕਾਰੀ ਹਾਲਾ ਭਰਨ ਤੋਂ ਇਨਕਾਰੀ ` ਹਨ, ਜੋ ਬਕਾਏ ਵਿਚ ਪਇਆ ਜੀਵ-ਆਤਮਾ ਦੇ ਨਾਮ ਲਿਖੀਦਾ ਜਾ ਰਹਿਆ ਹੈ । ਅਖੀਰ ਜਦੋਂ ਇਸ ਦਾ ਹਿਸਾਬ ਹੋਇਆ ਤਾਂ ਇਹ ਪੰਜੇ ਕਿਸਾਨ ਤਾਂ ਦੌੜ ਗਏ ਤੇ ਵਿਚਾਰੇ ਜੀਵਾਤਮਾ ਨੂੰ ਮਹਾਜਣਾਂ ਨੇ ਫੜ ਲਇਆ । ਜੀਵ ਦੀ ਇਸ ਹਾਲਤ ਦੀ ਪੁਕਾਰ ਕਬੀਰ ਜੀ ਅਤਿ ਵੈਰਾਗ ਅੰਦਰ ਆਪ ਨੇ ਮਾਲਕ ਪ੍ਰਭ ਅਗੇ ਕਰਦੇ ਹੋਏ ਕਹਿ ਹਨ ਕਿ ਇਸ ਜੀਵ ਦੇ ਨਾਮ ਲਗਦੇ ਬਕਾਏ ਦਾ ਲੇਖਾ ਇਸ ਸਰੀਰ ਦੇ ਗੁਦਾ ਹੁੰਦਿਆਂ ਹੀ ਨਿਬੇੜ ਲਵੇ; ਪਿਛੋਂ ਪਤਾ ਨਹੀਂ ਕੀ ਬਣੇਗਾ । ਜੋ ਕਮਾਲ ਆਪ ਇਸ ਖਿਆਲ ਨੂੰ ਅਲੰਕਾਰਕ ਜਾਮਾ ਪਹਿਨਾਉਣ ਵਿਚ ਵਿਖਾਇਆ ਹੈ, ਉਹ ਹੈ ਦੀ ਸਾਹਿਤਕ ਕਲਾ ਦੀ ਵਿਸ਼ੇਸ਼ਤਾ ਦਰਸਾਉਂਦਾ ਹੈ : “ਦੇਹੀ ਗਾਵਾ ਜੀਉ ਧਰ ਮਹੁ ਤਉ ਬਸਹਿ ਪੰਚ ਕਿਰਸਾਨਾ ! ਨੇ ਨਕਟੂ ਨੂ ਰਸਪਤਿ ਇੰਦੀ ਕਹਿਆ ੨ ਮਾਨਾ ।