ਪੰਨਾ:Alochana Magazine December 1960.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਆਂ ਹੈ । ਉਸ ਦਾ ਇਹ ਪੁਛ ਲੈਣਾ ਹੀ ਸਚੇ ਆਸ਼ਕਾਂ ਲਈ ਕਾਫੀ ਹੈ । ਕਬੀਰ ਜੀ ਪ੍ਰੀਤਮ ਦੀ ਯਾਦ ਅੰਦਰ ਵਸਣ ਦੀ ਇਉਂ ਸੂਚਨਾ ਦੇਂਦੇ ਹਨ : ‘ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਆਸਾਰ । ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ ॥-੧੩੭੬ ਅਤੇ ਇਸ ਤਰ੍ਹਾਂ ਕੂਕਦਾ ਰਹੇਗਾ ਤਾਂ : “ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ।। ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂੰ ।-੧੩੭੫ ਮੌਤ ਦੇ ਖਿਆਲ ਵਿਚੋਂ ਡਰ ਤੇ ਢਹਿੰਦੀ ਕਲਾ ਦੀ ਅੰਸ ਨੂੰ ਦੂਰ ਕਰਨ ਲਈ ਕਬੀਰ ਜੀ ‘ਪੂਰਨੁ ਪਰਮਾਨੰਦ ਦੀ ਪ੍ਰਾਪਤੀ ‘ਮਰਨੇ ਹੀ ਤੇ ਪਾਈਐ' ਤੋਂ ਕਹਿੰਦੇ ਹਨ । ਜਦੋਂ ਮਨੁਖ ਆਪਾ ਭਾਵ ਵਲੋਂ ਮਰ ਜਾਏ ਤਾਂ ਉਸ ਲਈ ਗ਼ਮੀ ਖੁਸ਼ੀ ਤਥਾ ਮਰਨ ਜੀਉਣ ਇਕ ਸਮਾਨ ਹੋ ਜਾਂਦੇ ਹਨ ਤਾਂ ਫਿਰ ਮੌਤ ਦਾ ਡਰ ਕਿਸ ਨੂੰ ਵਾਪਰੇਗਾ । ਜਦੋਂ ਭੈ ਮੰਨਣ ਵਾਲੀ ਹੱਦ ਹੀ ਅਭੈ ਅੰਦਰ ਟਿਕ ਗਈ ਹੈ ਤਾਂ ਡਰੇਗਾ ਕੌਣ । ਇਸ ਵਿਚਾਰ ਨੂੰ ਆਪ ਇਕ ਹੋਰ ਜਗਾ ਇਸ ਤਰ੍ਹਾਂ ਆਖਦੇ ਹਨ : “ਰਾਜਾ ਰਾਮ ਨੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ || ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮਹਹੁ ਹਮ ਨਾਹੀ ॥ ਅਬ ਹਮ ਤੁਮ ਏਕ ਭਏ ਹਰਿ ਏਕੈ ਦੇਖਤ ਮਨੁ ਪਤਿਆਹੀ ॥ ਜਬ ਬੁਧਿ ਹੋਤੀ ਤਬ ਬਲੁ ਕੈਸਾ ਅਬ ਬੁਧਿ ਬਲੁ ਨ ਖਪਈ ! ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ 11- ੩੯ ਇਸ ਅਵਸਥਾ ਦੀ ਪ੍ਰਾਪਤੀ ਲਈ ਆਪ ਇਹ ਸੂਚਨਾ ਦੇਂਦੇ ਹਨ ਕਿ : “ਬੰਦੇ ਬੰਦਗੀ ਇਕਤੀਆਰ, ਸਾਹਿਬੁ ਸੁ ਧਰਉ ਕਿ ਪਿਆਰੁ 11 ਅਤੇ ਮਨ ਨੂੰ ਸਿਧਾ ਹੋ ਤੁਰਨ ਲਈ ਇਉਂ ਸਮਝਾਉਂਦੇ ਹਨ : “ਡਗ ਮਗ ਛਾਡਿ ਰੇ ਮਨ ਬਉਰਾ ॥ ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥" ੩੩੮ ਬੰਦਗੀ ਵਿਚ ਜੁੜਨ ਦਾ ਤਰੀਕਾ ਕੀ ਹੈ : ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਿਜ ਬਿਲੋਵਹੁ ਜੈਸੇ ਤਤੁ ਨ ਜਾਈ ॥ ਅਤੇ “ਹਰਿ ਕਾ ਬਿਲੋਵਨਾ- ਮਨ ਕਾ ਬੀਚਾਰਾ ॥--੪੭੮ ਜੁੜਨਾ ਹੈ ਮਨ ਦੀ ਵੀਚਾਰ ਦੁਆਰਾ ਅਤੇ ਸਹਿਜ ਭਾ ਵਿਚ ਟਿਕ ਕੇ, " ਟਿਕ ਕੇ, ਮਨ ਦੀ