ਪੰਨਾ:Alochana Magazine December 1960.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦਸਿਆ ਹੈ ਕਿ ਬਚਪਨ ਵਿਚ ਬਾਲਕ ਕਹਾਣੀ ਜਾਂ ਵਾਰਤਾ ਸੁਣਨ ਦੇ ਲਈ ਆਪਣੇ ਪਰਵਾਰ ਦੇ ਬਜ਼ੁਰਗਾਂ ਦੀ ਗੋਦੀ ਵਿਚ ਕੁਦ ਪੈਂਦਾ ਹੈ ਅਤੇ ਕਹਾਣੀ ਸੁਣਦਾ ਸੁਣਦਾ ਹੀ ਨੀਂਦਰ ਦੀ ਗੋਦੀ ਵਿਚ ਹੁਲਾਰੇ ਖਾਂਦਾ ਹੋਇਆ ਸੁਫਨਿਆਂ ਦੀ ਦੁਨੀਆਂ ਵਿਚ ਗੁਆਚ ਜਾਂਦਾ ਹੈ । ਦੇਖਣ ਵਿਚ ਆਉਂਦਾ ਹੈ ਕਿ ਇਕ ਦੂਜੇ ਦੇ ਵਾਰਤਾਲਾਪ ਜਾਂ ਗਲਾਂ ਬਾਤਾਂ ਨਾਲ ਹੀ ਕਹਾਣੀ ਦਾ ਬੂਟਾ ਉਗਮਦਾ ਹੈ । | ਅਸਲ ਵਿਚ ਕਹਾਣੀ ਦਾ ਪ੍ਰਕਿਰਤੀ ਨਾਲ ਬੜਾ ਡੂੰਘਾ ਸੰਬੰਧ ਹੈ । ਕਹਾਣੀ ਵੀ ਪ੍ਰਕਿਰਤੀ ਨਾਲ ਹੀ ਉਗਮੀ ਹੋਈ ਪ੍ਰਤੀਤ ਹੁੰਦੀ ਹੈ । ਜਿਉਂ ਜਿਉਂ ਸਮਾਂ ਬੀਤਦਾ ਗਇਆ ਅਤੇ ਬੀਤੇ ਹੋਏ ਸਮੇਂ ਵਿਚ ਜੋ ਭੀ ਵਾਧੇ ਘਾਟੇ ਹੁੰਦੇ ਗਏ ਉਹ ਸਾਰੇ ਹੀ ਆਉਣ ਵਾਲੇ ਯੁਗ ਲਈ ਕਹਾਣੀ ਬਣ ਗਏ । ਨਿਸਚੇ ਤੌਰ ਤੇ ਇਹ ਕੋਈ ਨਹੀਂ ਕਹਿ ਸਕਦਾ ਕਿ ਕਹਾਣੀ ਸੁਣਾਉਣ ਦੀ ਚਾਲ ਮਨੁਖ ਵਿਚ ਕਦੋਂ ਉਤਪੰਨ ਹੋਈ । ਨਾ ਇਹ ਹੀ ਕਹਿਆ ਜਾ ਸਕਦਾ ਹੈ ਕਿ ਵਿਸ਼ਵ ਵਿਚ ਸਭ ਤੋਂ ਪਹਿਲੀ ਕਹਾਣੀ ਕਿਹੜੀ ਸੀ ਜਾਂ ਕਿਸ ਪ੍ਰਕਾਰ ਕਿਸ ਨੇ ਕਿਸ ਨੂੰ ਸੁਣਾਈ ਸੀ । ਪਰ ਇਹ ਗਲ ਨਿਸਚੈ ਹੀ ਹੈ ਕਿ ਜਦੋਂ ਆਦਮ ਪੁਰਖ (ਮੁਢਲੇ ਮਨੁਖ) ਨੂੰ ਬੋਲਣ ਲਈ ਭਾਸ਼ਾ, ਪ੍ਰਗਟ ਕਰਨ ਲਈ ਭਾਂਓ, ਘਟਨਾਵਾਂ ਨੂੰ ਯਾਦ ਕਰਨ ਲਈ ਸਿਮਰਣ ਸ਼ਕਤੀ ਅਤੇ ਦੇਖ ਕੇ ਵਿਚਾਰ ਕਰਨ ਲਈ ਵਿਚਾਰ-ਸ਼ਕਤੀ ਮਿਲੀ ਤਦੋਂ ਹੀ ਉਸ ਨੇ ਕਹਾਣੀ ਜਾਂ ਵਾਰਤਾ ਕਹਿਣ ਦੀ ਚਾਲ ਨੂੰ ਜਨਮ ਦਿਤਾ । ਉਹ ਹੀ ਵਿਸ਼ਵ ਦੀ ਪ੍ਰੇਮ ਕਹਾਣੀ ਬਣ ਕੇ ਸਹਿਜ ਸੁਭਾ ਹੀ ਉਸ ਦੇ ਬੁਲਾਂ 'ਚੋਂ ਫੁਟ ਪਈ । ਭਾਵੇਂ ਪਾਰੰਭਕ ਕਹਾਣੀਆਂ ਆਧੁਨਿਕ ਸਾਹਿਤ ਨੂੰ ਪਰਖਣ ਦੀ ਕਸਵੱਟੀ ਉਤੇ ਨਾ ਚੜਦੀਆਂ ਹੋਣ, ਪਰ ਇਹ ਨਿਸਚੈ ਸਚ ਹੈ ਕਿ ਜਿਉਂ ਜਿਉਂ ਮਨੁੱਖ ਦਾ ਜੀਵਨ ਵਿਗਿਆਨਕ ਅਤੇ ਕਲਾਤਮਿਕ ਹੁੰਦਾ ਗਇਆ । ਤਿਉਂ lਤ ਹੀ ਉਹ ਆਪਣੇ ਪਿਛਲੇ ਜੀਵਨ ਦੀ ਕਹਾਣੀ ਵਧੇਰੇ ਸੁੰਦਰ ਢੰਗ ਨਾਲ ਘੜਨ ਲਗ ਪਇਆ । ਇਕ ਸਮਾਂ ਸੀ, ਜਦੋਂ ਉਹ ਬਿਰਛਾਂ ਦੇ ਪੱਤੇ ਅਤੇ ਛਿਲ ਪਾਂਦਾ ਸੀ, ਉਹਨਾਂ ਨਾਲ ਹੀ ਉਹ ਆਪਣੇ ਸਰੀਰ ਨੂੰ ਕਜਦਾ ਸੀ । ਇਕ ਸਮਾਂ ਆਇਆ ਜਦੋਂ ਉਹ ਪਸ਼ੂ ਪੰਛੀਆਂ ਦਾ ਸ਼ਿਕਾਰ ਕਰਨ ਲਗ ਪਇਆ ਅਤੇ ਉਹਨਾਂ ਦੀ ਖਲ ਨਾਲ ਹੀ ਆਪਣੇ ਆਪ ਨੂੰ ਕਜਣ ਲਗਾ । ਕੁਝ ਸਮੇਂ ਪਿਛੋਂ ਉਸ ਨੇ ਪਸ਼ੂ ਪੰਛੀਆਂ ਦੀ ਸ਼੍ਰੇਣੀ ਦੀ ਵਡੇ ਕੀਤੀ ਅਤੇ ਉਹਨਾਂ ਵਿਚੋਂ ਕੁਝ ਕੁ ਦਾ ਸ਼ਿਕਾਰ ਕਰਨ ਲਗ ਪਇਆ ਅਤੇ ਕੁਝ ਪਸ਼ੂ ਪੰਛੀਆਂ ਕੋਲੋਂ ਆਪਣੇ ਦੂਜੇ ਕੰਮਾਂ ਵਿਚ ਮਦਦ ਲੈਣ ਲੱਗਾ । ਹੌਲੀ ਹੌਲੀ ਉਹ ਕੁਝ ਪਸ਼ੂ ਪੰਛੀਆਂ ਦਾ ਮਾਲਕ ਬਣ ਗਇਆ । ਸ਼ਿਕਾਰ ਕਰਨ ਲਈ ਉਸ ਨੂੰ ਜੋ ਅਕੜਾ ਝਲਣੀਆਂ ਪੈਂਦੀਆਂ ਸਨ, ਜਾਂ ਔਕੜਾਂ ਨੂੰ ਦੂਰ ਕਰਨ ਲਈ ਸਾਧਨ ਵਰਤਣੇ ਪੈਂਦੇ ਸਨ, ਉਹ ਹੀ ਉਸ ਦੀਆਂ ਕਹਾਣੀਆਂ ਬਣ ਜਾਂਦੀਆਂ ਸਨ । ਮੇਰਾ ਵਿਸ਼ਵਾਸ ਹੈ ਕਿ ਵਿਸ਼ਵ ਦੀ ਪ੍ਰਥਮ ਲੋਕ-ਕਹਾਣੀ ਨਿਸਚੈ ਹੀ ਮਨੁਖ ਦੇ ਉੱਨਤ ਉਦਮਾਂ ਦੀ ੧੭