ਪੰਨਾ:Alochana Magazine December 1960.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪ੍ਰੋ: ਕਰਤਾਰ ਸਿੰਘ ਸੂਰੀ-- ਛਾਇਆਵਾਦ ਅਤੇ ਪੰਜਾਬੀ ਕਵਿਤਾ ਛਾਇਆਵਾਦ ਇਕ ਅਜਿਹਾ ਸ਼ਬਦ ਹੈ, ਜਿਸ ਬਾਰੇ ਕਈ ਭੁਲੇਖੇ-ਤੇ ਗ਼ਲਤਫਹਿਮੀਆ ਹਨ । ਵਿਦਵਾਨਾਂ ਵਿਚ ਇਸ ਸ਼ਬਦ ਨੂੰ ਲੈ ਕੇ ਕਾਫ਼ੀ ਮਤ ਭੇਦ ਚਲਦਾ ਰਹਿਆ ਹੈ ਅਤੇ ਅਜੇ ਤਕ ਬਰਾਬਰ ਚਲਿਆ ਆ ਰਹਿਆ ਹੈ । ਵਾਸਤਵ ਵਿਚ ‘ਛਾਇਆਵਾਦ’ ਸ਼ਬਦ ਦਾ ਪ੍ਰਯੋਗ ਹਿੰਦ ਕਾਵਿ-ਖੇਤਰ ਵਿੱਚ ਵੀ ਪਿਛਲੇ ਪੰਜਾਹ ਕੁ ਸਾਲਾਂ ਤੋਂ ਹੋਣਾ ਸ਼ੁਰੂ ਹੋਇਆ ਹੈ । ਇਸ ਤੋਂ ਪਹਿਲਾਂ ਹਿੰਦੀ ਸਾਹਿਤ ਲਈ ਵੀ ਇਹ ਸ਼ਬਦ ਓਪਰਾ ਸੀ, ਕੱਵਲ ‘ਰਹੱਸਵਾਦ' ਸ਼ਬਦ ਹੀ ਮਿਲਦਾ ਸੀ । ਛਾਇਆਵਾਦ ਦੀਆਂ ਸੀਮਾਵਾਂ ਕਿਉਂਕਿ ਰਹੱਸਵਾਦ ਨਾਲ ਜਾ ਟਕਰਾਂਦੀਆਂ ਹਨ, ਅਤੇ ਦੂਹਾਂ ਵਿਚਕਾਰ ਅਤਿਅੰਤ ਸੂਖਮ ਅੰਤਰ ਹੈ, ਇਸ ਲਈ ਬਹੁਤ ਸਾਰੇ ਲੋਕਾਂ ਲਈ ਛਾਇਆਵਾਦ ਅਤੇ ਰਹੱਸਵਾਦ ਦਾ ਫ਼ਰਕ ਜਾਣਨਾ ਔਖਾ ਹੋ ਗਇਆ ਹੈ, ਅਤੇ ਇਹੋ ਕਾਰਨ ਹੈ ਕਿ ਛਾਇਆਵਾਦ ਤੇ ਰਹੱਸਵਾਦ ਨੂੰ ਇਕ ਚੀਜ਼ ਸਮਝ ਲੈਣ ਦੀਆਂ ਤਰੁਟੀਆਂ ਪੈਦਾ ਹੋ ਗਈਆਂ ਹਨ- ਖ਼ਾਸ ਕਰ ਕੇ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਇਨ੍ਹਾਂ ਦੋਹਾਂ ਵਾਦਾਂ ਨੂੰ ਅਕਸਰ ਮਿਲਾ ਦਿੱਤਾ ਜਾਂਦਾ ਹੈ, ਜਿਸ ਲਈ ਵਿਦਿਆਰਥੀਆਂ ਲਈ ਵੀ ਛਾਇਆਵਾਦ ਅਤੇ ਰਹੱਸਵਾਦ ਨੂੰ ਵਖਰਿਆਉਣਾ ਇਕ ਗੋਰਖ-ਧੰਦਾ ਬਣ ਗਾਇਆ ਹੈ। ਅਸਲ ਵਿੱਚ ਇਹ ਦੋਵੇਂ ਵਾਦ ਆਪਸ ਵਿੱਚ ਅਤਿ ਨਿਕਟ ਦਾ ਸੰਬੰਧ ਰਖਦੇ ਹੋਏ ਵੀ, ਆਪਣਾ ਵਖੋ ਵਖ ਅਸਤਿਤੁ ਰਖਦੇ ਹਨ । ਰਹੱਸਵਾਦ ਤੇ ਛਾਇਆਵਾਦ ਦਾ ਅੰਤਰ : ਰਹੱਸਵਾਦ ਅੰਗਰੇਜ਼ੀ Mysticism ਦਾ ਪਰਿਯਾਯਵਾਚੀ ਸ਼ਬਦ ਹੈ । ਯੂਨਾਨੀ ਦਰਸ਼ਨ-ਵੇਟਾ ਦਾਸ (Suidas) ਨੇ ਲਿਖਿਆ ਹੈ ਕਿ ਰਹੱਸਵਾਦ ਦਾ ਪਰਿਆਵਾਚੀ ਯੂਨਾਨੀ ਭਾਖਾਂ ਦੇ ਸ਼ਬਦ My ਧਾਤੂ ਤੋਂ ਬਣਿਆ ਹੈ, ਜਿਸ ਦਾ ਅਰਥ ਬੰਦ ਕਰਨਾ ਹੈ, ਜਾਂ ਚੁੱਪ ਹੋ ਜਾਣਾ ਹੈ । ਕਿਉਂਕਿ ਰਹੱਸਵਾਦੀ ਕਵੀ ਜਾਂ ਦਰਸ਼ਨ ਵੇਤਾ ਬਾਹਰਮੁਖੀ ਤੌਰ ਤੇ ਚੁੱਪ ਸਾਧ ਲੈਂਦੇ ਸਨ, ਤੇ ਆਪਣੇ ਆਪ ਨੂੰ ਲੌਕਿਕ ਸੰਸਾਰ ਤੋਂ ਦੂਰ ਲਿਜਾ ਕੇ ਬੰਦ ਕਰਕੇ) ਅਲੋਕਿਕ-ਮੰਡਲਾਂ ਵਿੱਚ ਉਡਾਰੀਆਂ ਮਾਰਦੇ ਸਨ, ਇਸ ਲਈ ਉਨ੍ਹਾਂ ਨੂੰ mystic ਕਹਿਆ ਜਾਣ ਲੱਗ ਪਇਆ । ਰਹੱਸਵਾਦ ਅੰਤਰਾਤਮਾ ਦੀ ਉਸ ਰਹੱਸਮਈ ਭਾਵਨਾ ਦਾ ਨਾਂ ਹੈ, ਜਿਸ