ਪੰਨਾ:Alochana Magazine December 1960.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਚਾਤ੍ਰਿਕ ਦੀ ਕਵਿਤਾ ਵਿੱਚ ਕੁਦਰਤ ਦਾ ਇਹ ਰੂਪ ਬੜਾ ਪ੍ਰਬਲ ਤੇ ਪ੍ਰਭਾਵਸ਼ਾਲੀ ਹੈ । ‘ਬਸੰਤ ਕਵਿਤਾ ਵਿਚ ਕਵੀ ਮੌਸਮ ਬਹਾਰ ਦਾ ਚਿਤਰ ਇੰਜ ਚਿਤਰਦਾ ਹੈ : ‘ਕੱਕਰਾਂ ਨੇ ਲੁਟ ਪੁਟ, ਨੰਗ ਕਰ ਛੱਡੇ ਰੁਖ । ਹੋ ਗਏ ਨਿਹਾਲ ਅਜ ਪੁੰਗਰ ਕੇ ਡਾਲੀਆਂ ਨੂੰ ਡਾਲੀਆਂ ਕਚਾਹ ਵਾਂਗ ਕੁਲੀਆਂ ਨੂੰ ਜਿਦ ਪਈ । ਆਲ੍ਹਣੇ ਦੇ ਬੋਟਾਂ ਵਾਂਗ ਖੰਭਿਆਂ ਉਛਾਲੀਆਂ । ਇਸੇ ਤਰ੍ਹਾਂ ‘ਗੁਲਾਬ’, ‘ਸਾਉਣ, “ਕਸ਼ਮੀਰ’, ‘ਜਿਹਲਮ ਦਰਿਆ' ਆਦਿ ਕਵਿਤਾਵਾਂ ਰਾਹੀਂ ਚਾਕ ਦਾ ਸੁਤੰਤਰ ਕਿਰਤੀ ਚਿਤਰਣ ਮਿਲਦਾ ਹੈ । ਇਸ ਤੋਂ ਛੁਟ ਪ੍ਰੋ: ਮੋਹਨ ਸਿੰਘ ਦੀ ਕਵਿਤਾ ਵਿਚ ਵੀ ਕਿਤੇ ਕਿਤੇ ਕੁਦਰਤ ਦੇ ਇਸ ਖੁਲ੍ਹੇ ਰੂਪ ਦੀ ਹਾਰ ਮਿਲਦੀ ਹੈ । ਕਿਰਤੀ ਦਾ ਮਾਨਵੀਕਰਣ ਛਾਇਆਵਾਦੀ ਕਵੀਆਂ ਦੀ ਮੁਖ-ਵਿਰਤੀ ਰਹੀ ਹੈ । ਕੀ ਅੰਗੇਜ਼ੀ, ਕੀ ਹਿੰਦੀ ਤੇ ਕੀ ਪੰਜਾਬੀ ਵਿੱਚ ਕੁਦਰਤ ਨੂੰ ਸਾਡੀਆਂ ਭਾਵਨਾਵਾਂ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਗਇਆ ਹੈ । ਪ੍ਰਕਿਰਤੀ ਕਦੇ ਇਕ ਇਸਤ੍ਰੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ, ਕਦੀ ਉਹ ਸਾਡੇ ਦੁਖ ਸੁਖ ਵਿਚ ਸ਼ਾਮਲ ਹੋ ਅਥਰੂ ਵਹਾਉਂਦੀ ਤੇ ਮੁਸਕਰਾਂਦੀ ਹੈ । ਕਵੀ ਚਾਤ੍ਰਿਕ, ਜੋ ਕੁਦਰਤ ਦਾ ਸੁਤੰਤਰ ਵਰਣਨ ਕਰਦਾ ਅਸਾਂ ਵੇਖਿਆ ਹੈ, ਉਹ ਵੀ ਸਮੁੱਚੀ ਬਸੰਤ ਰੁਤ ਨੂੰ ਪੀਲੇ ਭੱਛਣਾਂ ਨਾਲ ਸ਼ਿੰਗਾਰੀ ਇਕ ਮਸਤ ਮੁਟਿਆਰ ਦੇ ਰੂਪ ਵਿੱਚ ਚਿਤਰਦਾ ਹੈ : “ਫੁੱਲਾਂ ਦੀ ਪਟਾਰੀ ਪੀਲੇ ਭੁੱਛਣੀ ਸ਼ਿੰਗਾਰੀ । ਇਹ ਛਲੇਡੋ ਜਿਹੀ ਨਾਰੀ ਕੇਹੀ ਚੰਚਲ ਕੁਮਾਰੀ ਹੈ । ਪਾਇਲਾਂ ਕੀ ਪਾਵੇ, ਕਲਾਂ ਸੁੱਤੀਆਂ ਜਗਾਵੇ ਪਈ, ਚਿੱਤ ਹੋਇਆ ਚਿਤ, ਚੜ੍ਹੀ ਅੱਖਾਂ ਨੂੰ ਖੁਮਾਰੀ ਹੈ । ਰੁਖ, ਬੂਟੇ, ਫੁਲ, ਪਤ, ਘਾਹ, ਤ੍ਰਿਣ, ਪਸ਼ੂ, ਪੰਛੀ ਮੋਹ ਭ੍ਰਿਸ਼ਟ ਸਾਰੀ ਬਾਲ, ਧ, ਨਰ ਨਾਰੀ ਹੈ । ਧੱਕਾ ਮਾਰ ਆਖਿਆ ਸੁਗੰਧ ਭਿੰਨੀ ਪੌਣ ਅਗੋਂ ‘ਹਟ ਜਾਓ ਲੋਕੋ ਇਹ ਬਸੰਤ ਦੀ ਸਵਾਰੀ ਹੈ " . ਕਵੀ ਮੋਹਨ ਸਿੰਘ ਸਹੀ ਅਰਥਾਂ ਵਿਚ ਛਾਇਆਵਾਦੀ ਕਵੀ ਹੈ, ਜਿਸ ਨੇ ਵਰਡਜ਼ਵਰਥ ਤੇ ਬਰਾਉਨਿੰਗ ਵਾਂਗ ਕੁਦਰਤ ਦਾ ਮਾਨਵੀਕਰਣ ਬੜੀ ਸਫ਼ਲਤਾ ਨਾਲ ਨਾ ਹੈ । ਇੱਧਰੀ ਨਦੀ ਨੂੰ ਉਹ ਸਹੇਲੀ ਬਣਾ ਕੇ ਉਸ ਨਾਲ ਖੇਡਣ ਦਾ ਸੁਆਦ ਕ ਮਾਣਦਾ ਹੈ ੨੫