ਪੰਨਾ:Alochana Magazine December 1960.pdf/3

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਨਰੈਣ ਸਿੰਘ ਕਬੀਰ ਜੀ ਦੀ ਰਚਨਾ (ਨੋਟ : ਇਸ ਲੇਖ ਵਿਚ ਦਿਤੀ ਕਬੀਰ ਜੀ ਦੀ ਹਰ ਤੁਕ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ੧੨੩੦ ਸਫ਼ੇ ਵਾਲੀ ਬੀੜ ਦਾ ਪੰਨਾ ਦਿਤਾ ਹੈ ) ਭਗਤ ਕਬੀਰ ਜੀ ਭਾਰਤ ਦੀ ਭਗਤੀ ਲਹਿਰ ਦੀਆਂ ਮਹਾਨ ਵਿਅਕਤੀਆਂ ਵਿਚੋਂ ਪੰਦਰਵੀਂ ਸਦੀ ਈਸਵੀ ਦੀ ਇਕ ਉਚੀ ਹਸਤੀ ਹੋਏ ਹਨ । ਨਾ ਕੇਵਲ ਅਪਣੀ ਡੂੰਘੀ ਭਗਤੀ ਭਾਵਨਾ ਅਤੇ ਰੱਬ ਦੇ ਪਿਆਰੇ ਹੋਣ ਕਰ ਕੇ ਹੀ, ਬਲਕਿ ਭਾਰਤ ਦੇ ਉਸ ਵੇਲੇ ਦੇ ਸਮਾਜ ਅੰਦਰ ਇਕ ਵਿਚਾਰਵਾਨ ਅਤੇ ਨਿਝੱਕ ਧਾਰਕ ਹੋਣ ਦੀ ਹੈਸੀਅਤ ਵਿਚ ਭੀ ਆਪ ਇਕ ਉਘੇ ਥਾਉਂ ਰਖਦੇ ਹਨ । ਆਪ ਦੇ ਕਥਨ, ਜਿਨ੍ਹਾਂ ਰਾਹੀਂ ਆਪ ਦੇ ਦਿਲ ਦੇ ਭਾਵ ਅਤੇ ਵਿਚਾਰ ਸਾਡੇ ਤਕ ਪੁਜੇ ਹਨ ਅਤੇ ਜਿਨ੍ਹਾਂ ਦਾ ਕਾਫੀ ਵਡਾ ਹਿਸਾ ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਹੈ, ਆਪਣੀ ਸ਼ੈਲੀ, ਰੂਪ ਅਤੇ ਸੰਗੀਤ ਕਾਰਣ ਆਪ ਨੂੰ ਇਕ ਮੰਨੇ ਪ੍ਰਮੰਨੇ ਸਾਹਿਤਕ ਕਲਾਕਾਰ ਹੋਣ ਦਾ ਭੀ ਮਾਣ ਦੇਂਦੇ ਹਨ । ਆਪ ਬਨਾਰਸ ਦੇ ਰਹਿਣ ਵਾਲੇ ਸਨ, ਜਿਸ ਲਈ ਆਪ ਦੀ ਰਚਨਾ ਹਿੰਦੀ ਬੋਲੀ ਅਦਰ ਕੀਤੀ ਗਈ ਹੋਈ ਹੈ ਅਤੇ ਨਿਝੱਕਤਾ ਆਪ ਦੇ ਕਥਨ ਦਾ ਵਿਸ਼ੇਸ਼ ਗੁਣ ਹੈ । ਆਪ ਨੇ ਸਾਧਾਰਣ ਅਤੇ ਗਰੀਬ ਜੁਲਾਹੇ ਘਰ ਵਿਚ ਪਰਵਰਿਸ਼ ਪਾਈ ਸੀ । ਆਪ ਦਾ ਰੋਜ਼ ਦਾ ਕਿੱਤਾ ਖਡੀ ਤੇ ਕਪੜਾ ਬੁਣਨਾ ਸੀ । ਪਰੰਤੂ ਸਾਰਾ ਦਿਨ ਨਾਮ ਸਿਮਰਣ ਅਤੇ ਸਾਧਾਂ ਸੰਤਾਂ ਦੀ ਸੰਗਤ ਵਿਚ ਗੁਜ਼ਾਰਦੇ ਰਹਿਣ ਕਾਰਣ ਆਪ ਕਿੱਤੇ ਵਲ ਬਹੁਤ ਘਟ ਧਿਆਨ ਦੇਂ, ਬਲਕਿ ਇਥੋਂ ਤਕ ਕਿ ਆਪ ਨੇ ਇਕ ਥਾਂ ਤੇ ਕਹਿਆ ਹੈ ਕਿ ਜਿਹੜਾ ਸਮਾਂ ਮੈਂ ਨਲਕੀ ਵਿਚੋਂ ਧਾਗਾ ਖਿਚਣ ਲਈ ਫੂਕ ਮਾਰਦਾ ਹਾਂ, ਉਤਨਾ ਚਿਰ ਮੇਰੀ ਰਸਨਾ ਰਾਮ ਕਹਿਣ ਤੋਂ ਰੁਕ ਜਾਂਦੀ ਹੈ :- “ਜਬ ਲਗੁ ਤਾਗਾ ਬਾਹਉ ਬੇਹੀ, ਤਬ ਲਗੁ ਬਿਸਰੈ ਰਾਮੁ ਸਨੇਹੀ ॥ ੫੨੪ ਆਪ ਦੀ ਮਾਤਾ ਹਮੇਸ਼ਾਂ ਇਹ ਸ਼ਕਾਇਤ ਕਰਦੀ ਰਹਿੰਦੀ : ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ-੫੨੪’ ਅਤੇ ‘ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ'-੮੫੬