ਪੰਨਾ:Alochana Magazine December 1960.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅੰਮ੍ਰਿਤਾ ਦੀ ਕਵਿਤਾ ਨਾਰੀ ਮਨ ਦੀ ਆਵਾਜ਼ ਹੈ, ਤੇ ਇਹ ਨਾਰੀ ਹਿਰਦਾ ਕਦੇ ਪਕ੍ਰਿਤੀ ਦੇ ਰੂਪ ਵਿਚ ਤੇ ਕਦੇ ਇਸਤਰੀ ਦੇ ਰੂਪ ਵਿਚ ਸਾਡੇ ਸਾਹਮਣੇ ਆਉਂਦਾ ਹੈ । ਪ੍ਰਭਜੋਤ ਕੌਰ ਵੀ ਕਾਲੇ ਬਦਲਾਂ ਦੀ ਸੁਨਹਿਰੀ ਕੰਨੀ ਨੂੰ ਕਿਸ ਕੁੜੀ ਦੀ ਚੁੰਨੀ ਬਣਾ ਪ੍ਰਕਿਰਤੀ ਦਾ ਮਾਨਵੀਕਰਣ ਕਰਦੀ ਸਾਨੂੰ ਦਿਸਦੀ ਹੈ : ਕਾਲੇ ਬਦਲਾਂ ਦੀ ਸੁਨਹਿਰੀ ਕੰਨੀ, ਖਬਰੇ ਵਿਛੀ ਹੋਈ ਏ ਏਥੇ, ਕਿਸੇ ਕੁੜੀ ਦੀ ਚੁੰਨੀ ! (ਅਜ਼ਲ ਤੋਂ) | ਪਿਆਰਾ ਸਿੰਘ ਸਹਿਰਾਈ ਵਰਗੇ ਮਾਰਕਸਵਾਦੀ ਕਵੀ ਦੀਆਂ ਮੁਢਲੀਆਂ ਰਚਨਾਵਾਂ ਵਿਚ ਵੀ ਛਾਇਆਵਾਦ ਦੀ ਝਲਕ ਦੇਖੀ ਜਾ ਸਕਦੀ ਹੈ । ਚਿੜੀਆਂ ਦੀ ਚੂ ਚੂ ਵਿਚੋਂ ਉਸ ਨੂੰ ਸਮੁੱਚੀ ਪ੍ਰਕਿਰਤੀ ਗਾਉਂਦੀ ਜਾਪਦੀ ਹੈ : ਕੱਕਰ ਪੰਘਰੇ, ਰੁਤਾਂ ਮੱਘੀਆਂ, ਸੁਪਨੇ ਧੜਕੇ, ਸੱਧਰਾਂ ਜਗੀਆਂ, ਪ੍ਰਕਿਰਤੀ ਪਈ ਗਾਵੇ, ਚਿੜੀਆਂ ਚੂਕਦੀਆਂ । ( ਰੁਣ) ਕ੍ਰਿਤੀ ਵਿਚੋਂ ਪਰਮਾਤਮਾ ਦੀ ਝਲਕ ਦੇਖਣ ਦੀ ਰੁਚੀ ਤਾਂ ਪਰੰਪਰਾ-ਤੇ ਹੈ । ਮਹਾਤਮਾ ਕਬੀਰ, ਗੁਰੂ ਨਾਨਕ ਦੇਵ ਜੀ ਤੇ ਦੂਸਰੇ ਸੰਤ ਕਵੀਆਂ ਨੇ ਕੁਦਰਤ ਵਿਚੋਂ ਕਾਦਰ ਨੂੰ ਦੇਖਿਆ ਤੇ ਬਲਿਹਾਰ ਗਏ । {ਆਧੁਨਿਕ ਪੰਜਾਬੀ ਕਾਵਿ ਵਿਚ ਭਾਈ ਵੀਰ ਸਿੰਘ ਵਿਚ ਇਹ ਰੁਚੀ ਪ੍ਰਬਲ ਰਹੀ ਹੈ । 'ਮਟਕ ਹੁਲਾਰੇ', ਲਹਿਰਾਂ ਦੇ ਹਾਰ ਤੇ “ਬਿਜਲੀਆਂ ਦੇ ਹਾਰ' ਆਦਿ ਪੁਸਤਕਾਂ ਵਿਚ ਉਨ੍ਹਾਂ ਦਾ ਪ੍ਰਕਿਰਤੀ ਪ੍ਰੇਮ ਰਹੇਸਵਾ ਦੀ ਸੀਮਾ ਤਕ ਅਪੜ ਗਾਇਆ ਹੈ । ‘ਵੈਰੀ ਨਾਗ ਚਸ਼ਮੇ ਦੀ ਸੁੰਦਰਤਾ ਵਿਚੋਂ ਤੋਂ ਸੁੰਦਰਤਾ ਦੀ ਝਲਕ ਕਵੀ ਨੂੰ ਪੈਂਦੀ ਹੈ : ਵੈਰੀ ਨਾਗ ਤੇਰਾ ਪਹਿਲਾ ਝਲਕਾ', ਜਦ ਅੱਖੀਆਂ ਨੂੰ ਵਜਦਾ । ਕੁਦਰਤ ਦੇ ਕਾਦਰ ਦਾ ਜਲਵਾ, ਲੈ ਲੈਂਦਾ ਇਕ ਸਜਦਾ । (ਲਹਿਰ ਹੁਲਾਰੇ) । ਇਸੇ ਤਰਾਂ ‘ਇਛਾਬਲ ਦਾ ਨਾਦ ਇਲਾਹੀ ਰਾਗ ਵਿਚ ਬਦਲ " ਤੇ ਕਵੀ ਨੂੰ ਬੇ-ਖੁਦੀ ਦੀ ਅਵਸਥਾ ਵਿਚ ਪੁਚਾ ਦੇਂਦਾ ਹੈ : 7 ਬਦਲ ਜਾਂਦਾ ਹੈ ।