ਪੰਨਾ:Alochana Magazine December 1960.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਛਾਬਲ ਜਦ ਨਾਦ ਤੇਰਾ ਆ, ਪਹਿਲਾਂ ਕੰਨੀ ਪੈਂਦਾ । ਭਰ ਸਰੂਰ ਸਿਰ ਵਿਚ ਇਕ ਜਾਂਦਾ, ਝੂਮ ਇਲਾਹੀ ਲੈਂਦਾ । ਹੀਰੇ ਵਰਗੀ ਚਮਕ ਨੀਰ ਦੀ, ਅੱਖਾਂ ਨੂੰ ਮਸਤਾਂਦੀ । ਬੇ-ਖੁਦੀਆਂ ਦਾ ਝੂਟਾ ਆਵੇ, ਚੜਿਆ ਹੁਲਾਰਾ ਰਹਿੰਦਾ । (ਲਹਿਰਾਂ ਦੇ ਹਾਰ) ਪ੍ਰੀਤਮ ਸਿੰਘ ਸਫ਼ੀਰ ਵੀ ਭਾਈ ਵੀਰ ਸਿੰਘ ਵਾਂਗ ਕੁਦਰਤ ਵਿਚੋਂ ਕਾਦਰ ਦੀ ਨੁਹਾਰ ਦੇਖਦਾ ਹੈ । ਸਰਘੀ ਵੇਲੇ ਦੇ ਮੂੰਹ-ਝਾਖਰੇ ਵਿਚੋਂ ਉਹ 'ਸੰਵਾਤੇ ਬਲ’ ਪਛਾਣਦਾ ਹੈ : ਕੋਈ ਆਇਆ ਸਰਘੀ ਸਾਰ ਮੇਰੇ ਕੋਲ ਮੈਂ ਮੂੰਹ ਝਾਖਰੇ ਵਿਚ ਸੰਤੇ ਬੋਲ ਸੁਤੇ ਸੂਰਜ ਤੇ ਚੰਦ ਤਾਰਿਆਂ ਦੀ ਲਿਸ਼ ਲਿਸ਼ ਬੰਦ ਪਰ ਹਸਦੇ ਨੂਰਾਂ ਨਾਲ ਭਰੀ ਮੇਰੀ ਏ ਝੋਲ । ਆਦਿ ਜੁਗਾਦਿ) ਸੁੰਦਰਤਾ ਤੇ ਸ਼ਿੰਗਾਰ ਦੀ ਭਾਵਨਾ ਛਾਇਆਵਾਦੀ ਕਵੀਆਂ ਦੀ ਰਚਨਾ ਦਾ ਸਦੀਵੀ ਤੇ ਅਮਰ ਰੰਗ ਹੈ । ਅੰਗ੍ਰੇਜ਼ੀ ਰੋਮਾਂਟਿਕ ਕਵੀਆਂ ਵਿਚ ਵੀ ਇਹ ਭਾਵਨਾ ਤੀਖਣ ਹੈ । ਪੰਜਾਬੀ ਵਿਚ ਚਾਤ੍ਰਿਕ, ਮੋਹਣ ਸਿੰਘ, ਸਫ਼ੀਰ, ਅੰਮ੍ਰਿਤਾ, ਪ੍ਰਭਜੋਤ ਤੇ ਮੁਖਬਰ ਆਦਿ ਦੀ ਕਵਿਤਾ ਦਾ ਮੁੱਖ ਵਿਸ਼ਯ ਸ਼ਿੰਗਾਰ ਤੇ ਸੁੰਦਰਤਾ ਹੀ ਰਹਿਆਂ ਹੈ ! ਇਨ੍ਹਾਂ ਦਾ ਸ਼ਿੰਗਾਰ ਭਾਵੇਂ ਸੰਜੋਗ-ਸ਼ਿੰਗਾਰ ਹੋਵੇ ਤੇ ਭਾਵੇਂ ਵਿਜੋਗ-ਸ਼ਿੰਗਾਰ, ਉਸ ਦਾ ਪ੍ਰਭਾਵ ਹਿੰਦੀ ਛਾਇਆਵਾਦੀ ਕਵੀਆਂ ਵਾਂਗ ਨਿਰਾਸ਼ਾਜਨਕ ਘਟ ਹੀ ਹੁੰਦਾ ਹੈ । ਚਾਤ੍ਰਿਕ ਵੀ ਹੀਰ ਦੇ ਪ੍ਰੇਮ ਨੂੰ ਅਮਰ ਤੇ ਰੱਬੀ-ਪ੍ਰੇਮ ਦਰਸਾਂਦਾ ਹੈ : ਅਲਾ ਦੇ ਵਾਸਤੇ ਹੀਰ ਨੂੰ, ਪੇਮ ਤੋਂ ਨਾ ਹਟਾ ਨੀ ਮਾਂ ।