ਪੰਨਾ:Alochana Magazine December 1960.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਕਿ ਨਿਜੀ ਪੀੜਾਂ ਤੇ ਦੁਖ ਸੰਤਾਪ ਸਾਨੂੰ ਹਰ ਵਕਤ ਘੇਰੀ ਰਖਦੇ ਹਨ ਪਰ ਇਹ ਹੋਰ ਵੀ ਦੁਖਿਤ ਕਰਨਗੇ ਜੇ ਅਸੀਂ ਸਿਰਫ ਆਪਣੇ ਬਾਰੇ ਹੀ ਸੋਚਦੇ ਜਾਈਏ । ਨਿਜੀ ਦੁਖਾਂ ਨੂੰ ਮਰਵਮਾਨਵਤਾ ਵਿਚ ਅਭੇਦ ਕਰਨਾ ਹੀ ਅਮਰ ਸਾਹਿਤ ਨੂੰ ਜਨਮ ਦੇਣਾ ਹੈ । ਬਾਵਾ ਇਕ ਕਵਿਤਾ “ਯਾਤ੍ਰੀ ਵਿਚ ਕਵੀ ਤੇ ਚਿਕਾਰ ਬਾਰੇ ਆਪ ਲਿਖਦਾ ਹੈ:- ਇਹ ਕਾਮਲ ਇਨਸਾਨ, ਦੁਨੀਆ ਦੀ ਅਗਨੀ ਦਾ ਸਾਗਰ ਲੰਘਦੇ ਜਾਣ । ਮਿੱਟੀ ਦੇ ਤਾਰੇ ਨੂੰ ਰੰਗਦੇ ਰੰਗਦੇ ਜਾਣ । ਉਸ ਨੇ ਮਿਟੀ ਦੇ ਤਾਰੇ (ਧਰਤੀ) ਨੂੰ ਰੰਗਣ ਦਾ ਲਕਸ਼ ਆਪਣੀ ਕਵਿਤਾ ਵਿਚ ਰਚਾਇਆ ਹੈ । ਮਨੁਖ ਦੀ ਸਭ ਤੋਂ ਸੂਖਮ ਤੇ ਦੁਖਦੀ ਨਾੜ ਉਸ ਦਾ ਨਿਜੀ ਪਿਆਰ ਹੈ, ਜਿਸ ਵਿਚ ਬਾਵਾ ਅਸਫਲ ਹੈ, ਪਰ ਉਹ ਵਿਅਕਤਿਗਤ ਭਾਵਨਾਂ ਦਾ ਸ਼ਿਕਾਰ ਹੋ ਕੇ ਸਮਾਜ ਜਾਂ ਪਿਆਰ ਨੂੰ ਨਿੰਦਦਾ ਨਹੀਂ ਸਗੋਂ ਇਸ ਵਿਚੋਂ ਵੀ ਸਮਾਜਕ ਵਿਚਾਰ-ਧਾਰਾ ਨੂੰ ਜਨਮ ਦੇਂਦਾ ਹੈ :- ਮੈਂ ਮੁਹੱਬਤ ਉਸ ਨੂੰ ਕਰਦਾ ਹੀ ਰਿਹਾ, ਰੋਜ਼ ਜੀਉਂਦਾ, ਰੋਜ਼ ਮਰਦਾ ਹੀ ਰਿਹਾ ; ••. ... ... ... ਹੇ ਮੁਹੱਬਤ, ਤੇਰੀ ਛੁਹ ਤੋਂ ਹੀ ਕਦੀ, ਆਦਮੀ ਹੋਵੇਗਾ ਪੂਰਨ ਆਦਮੀ ; ਇਸ ਲਈ ਨਫ਼ਰਤ ਨੂੰ ਜਰਦਾ ਹੀ ਰਿਹਾ, ਮੈਂ ਹੱਬਤ ਉਸ ਨੂੰ ਕਰਦਾ ਹੀ ਰਿਹਾ । ਆਪਣੀ ਨਵ-ਰਚਨਾ 'ਉਸ ਦਾ ਰਾਹ’ ਵਿਚ ਵੀ ਉਹ ਲਿਖਦਾ ਹੈ : ਹੇ ਮੁਹੱਬਤ, ਤੇਰੀ ਮਨਸ਼ਾ ਦੀ ਬਹਾਰ, ਹਿੰਮਤ ਤਲੀਆਂ ਤੇ ਉੱਗ ਆਇਆ ਕਰੇ ! ਇਕ ਉਸਾਰੀ ਦੀ ਲਗਨ,ਜੀਵਨ ਦਾ ਚਾਅ ਮੇਲ ਉਸ ਦਾ, ਅਮਲ ਗਰਮਾਇਆ ਕਰੇ । ਬਹੁਤੇ ਕਵੀ ਪਿਆਰ-ਅਸਫਲਤਾ ਦੇ ਵਿਸ਼ਾਦ ਨੂੰ ਕਵਿਤਾ ਦਾ ਅਟੁੱਟ ਅੰਗ ਬਣਾ ਲੈਂਦੇ ਹਨ। ਉਨ੍ਹਾਂ ਦੀ ਹਰ ਕਵਿਤਾ ਵਿਚ ਕੀਰਨੇ, ਹਾਵੇ ਹੁੰਦੇ ਹਨ । ਸਮਾਜ ਨੂੰ ਮੰਦਾ ਚੰਗਾ ਕਹਿੰਦੇ, ਉਹ ਕਈ ਵਾਰ ਪਿਆਰ ਜਾਂ fਯ ਤੋਂ ਹੀ ਉਪਰਾਮ ਹੈ ਜਾਂਦੇ ਹਨ । ਪਿਆਰ-ਵਿਸ਼ਾਦ (Frustration) ਨੂੰ ਡੂੰਘੇ ਤੋਂ ਡੂੰਘਾ ਪ੍ਰਗਟਾਊਟ ੩੬