ਪੰਨਾ:Alochana Magazine December 1960.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਮਹਾਨ ਕਵਿਤਾ ਸਮਝਦੇ ਹਨ । ਉਰਦੂ ਦੇ ਅਜਿਹੇ ਨਾਮ ਧਰੀਕ ਤਰੱਕੀ ਪਸੰਦ ਕਵੀਆਂ ਦਾ ਪੰਜਾਬੀ ਕਵੀਆਂ ਤੇ ਵੀ ਡੂੰਘਾ ਅਸਰ ਹੈ ਪਰ ਬਲਵੰਤ ਦਾ ਪ੍ਰੀਤ ਦਰਸ਼ਨ ਵਿਲਖਣਤਾ ਭਰਪੂਰ ਹੈ, ਉਸ ਵਿਚ ਇਕ ਸ਼ਾਂਤੀ ਹੈ, ਰਜ ਹੈ । ਬਾਵਾ ਭਰਪੂਰ ਇਨਸਾਨ ਹੈ, ਆਪਣੀਆਂ ਭੁਖਾਂ ਨੂੰ ਸਮਾਜ ਦੇ ਦੁਖਾਂ ਨਾਲ ਸਾਂਝਾ ਕਰਦਾ ਹੈ । ਉਸ ਦਾ ਪਿਆਰ ਕਾਮ ਦੀਆਂ ਕਾਲ-ਖੱਡਾਂ ਵਿਚ ਨਹੀਂ ਗੁੰਮ ਜਾਂਦਾ ਤੇ ਨਾ ਹੀ ਉਹ ਅਜਿਹੀ ਇਕੱਲ ਦਾ ਅਭਿਲਾਸ਼ੀ ਹੈ, ਜਿਸ ਵਿਚ ਉਹ ਤੇ ਉਸ ਦੀ ਸਜਣੀ ਹੀ ਹੋਣ । ਉਹ ਪਿਆਰ-ਨੂਰ ਤੋਂ ਆਪਣੇ ਮਨ ਦੀ ਕਾਲਖ ਧੋਣਾ ਚਾਹੁੰਦਾ ਹੈ । ਪਿਆਰ ਠੀਕ ਹੀ ਇਕ ਖਵਿਤ੍ਰ ਜਜ਼ਬਾ ਹੈ ਸਾਡਾ ਗੁਰੂ ਤੇ ਸੂਫ਼ੀ ਸਾਹਿਤ ਪਿਅਰ ਦੀ ਸੁੰਦਰ ਆਤਮਾ ਦਾ ਹੀ ਪ੍ਰਤੀਬਿੰਬ ਹੈ, ਬਾਵਾ ਵੀ ਲਿਖਦਾ ਹੈ :- | ਹਿਰਸ ਨਹੀਂ ਹੈ ਪਿਆਰ ਕਿ ਕਾਲਖ ਕਾਲਖ ਵਿਚ ਸਮਾਏ; ਪਿਆਰ-ਕਿਰਨ ਮੇਰੀ ਉਹ ਹੈ, ਜੋ ਅੰਧਕਾਰ ਚਮਕਾਏ ॥ ਪਿਆਰ ਵਿਚ ਮਿਲਾਪ ਵਿਚ ਕਿੰਨੀ ਮਿਠਾਸ ਭਰਪੂਰ ਕਲਪਣਾ ਹੈ । ਸਾਰਾ ਵਿਸ਼ਵ-ਕਾਵਿ ਮਿਲਾਪ ਦੇ ਗੀਤਾਂ ਨਾਲ ਭਰਪੂਰ ਹੈ ਜਾਂ ਵਿਛੜਿਆਂ ਹਿਜਰਾਂ ਦੇ ਗੀਤ ਹਨ । ਬਾਵਾ ਵੀ ਪਿਆਰ ਵਿਚ ਅਸਫਲ ਹੈ ਪਰ ਕਿਤੇ ਵੀ ਉਹ ਅਜਿਹੀ ਵੇਦਨਾ ਨਹੀਂ ਪ੍ਰਗਟਾਉਂਦਾ। ਦਿਲ ਸਾਗਰ ਵਿਚ ਅਨੇਕ ਜਵਾਰਭਾਟੇ ਹਨ ਪਰ ਉਸ ਦਾ ਬਾਹਰਮੁਖੀ ਸਥਲ ਬਹੁਤ ਸ਼ਾਂਤ ਹੈ । ਉਹ ਆਪਣੀ ਪ੍ਰੇਮਿਕਾ ਨੂੰ ਦੁਨੀਆਂ ਦੇ ਦਰਦ ਵਿਚ ਰੰਗਣਾ ਚਾਹੁੰਦਾ ਹੈ, ਉਹ ਆਖਦਾ ਹੈ :- ਮੇਰੀ ਦਰਦਣ, ਵਿਸ਼ਵ ਖਾਤਰ ਆਪਣੇ ਬਾਜੂ ਖੋਲ੍ਹ ਦੇ ਮੇਰੇ ਬਦਲੇ ਆਪਣੀ ਹਮਦਰਦੀ ਨਾ ਛੋਟੀ ਰਹਿਣ ਦੇ, ਮੈਨੂੰ ਸਭ ਪੀੜਿਤ ਜਹਾਨਾਂ ਦੀ ਮੁਸੀਬਤ ਸਹਿਣ ਦੇ । ਜੇ ਕਦੀ ਆਪਣੀ ਯ ਨੂੰ ਮਿਲਦਾ ਜਾਂ ਦਰਸ਼ਨ ਹੀ ਕਰ ਲੈਂਦਾ ਹੈ ਤਾਂ ਉਸ ਨੂੰ ਵੀ ਨਵੇਂ ਬੌਧਿਕ ਤੇ ਮਿਥਿਹਾਸਕ ਰੰਗ ਵਿਚ ਪੇਸ਼ ਕਰਦਾ ਹੈ । ਗਿਆਨ ਕਥਨਾ ਇਕ ਵਾਰ ਉਸ ਦੇ ਸ਼ਹਿਰ ਆਉਂਦੀ ਹੈ । ਕਵੀ ਨੂੰ ਨਵ-ਜੀਵਨ ਮਿਲ ਜਾਂਦਾ ਹੈ । ਮਹਾਨ ਕਰਮਾਂ ਦੇ ਅਮਲ ਦੀ ਪੇਰਨਾ ਮਿਲਦੀ ਹੈ । ਉਸ ਨੂੰ ਮਹਾਤਮਾ ਬੁਧ ਨਾਲ ਸਬੰਧਿਤ ਇਕ ਘਟਨਾ ਯਾਦ ਆਉਂਦੀ ਹੈ । ਤਪੱਸਿਆ ਨਾਲ ਸਰੀਰ ਨੂੰ ਕਸ਼ਟ ਦੇਂਦਾ ਤੇਮ ਅਧ-ਮੋਇਆ ਹੋ ਜਾਂਦਾ ਹੈ । ਇਕ ਔਰਤ ਸੁਜਾਤਾ ਆਪਣੀ ਸੁੱਖਣਾ ਅਨੁਸਾਰ ਕਾਰ ਦਾ ਕਟੋਰਾ ਕਿਸੇ ਰਿਸ਼ੀ ਲਈ ਲਿਆਉਂਦੀ ਹੈ । ਗੌਤਮ ਦੇ ਅਗੇ ਧਰਦੀ ਹੈ ਤੇ ਦੀ ਸਿਖਿਆ ਦੇਂਦੀ ਹੈ ਕਿ ਜੀਵਨ ਤੰਦ ਨੂੰ ਇੰਨਾ ਨਾ ਖਿਚ ਕਿ ਟੱਟ ਹੀ ਜਾਵਾਂ । "ਆ ਦੀ ਪਹਿਲੀ ਗੁਰੂ ਸੀ । ਬਾਵਾ ਕਿਸ਼ਨਾ ਦੇ ਆਉਣ ਨੂੰ ਇਸ ਘਟਨਾ ਖੀਰ ' ਨਾ ਇਹ ਮਹਾਤਮਾਂ ਦੀ ਪੀ• ੩੭