ਪੰਨਾ:Alochana Magazine December 1960.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

'ਭਾਈ ਵੀਰ ਸਿੰਘ ਤੇ ਮੋਹਨ ਸਿੰਘ ਭਾਵੇਂ ਬਾਵਾ ਤੋਂ ਜ਼ਿਆਦਾ ਪੜੇ ਹੋਏ ਹਨ, ਦੇਖਣਾ ਇਹ ਹੈ ਕਿ ਆਪਣੀ ਗੰਢ ਦੀ ਵਿਦਿਆ ਨੂੰ ਕਵਿਤਾ ਵਿਚ ਕੌਣ ਚੰਗੀ ਤਰਾਂ ਪ੍ਰਗਟਾਉਂਦਾ ਹੈ । ਅਜ ਦੇ ਵਿਗਿਆਨਕ ਯੁੱਗ ਵਿਚ ਵੀ ਹਰ ਦੇਸ਼ ਆਪਣੇ ਮਿਥਿਹਾਸ ਤੇ ਪਰੰਪਰਾ ਤੇ ਮਾਣ ਕਰਦਾ ਹੈ । ਜਿਸ ਦੇਸ਼ ਦੀ ਆਪਣੀ ਕੋਈ ਦੇਵਮਾਲਾ ਨਹੀਂ ਸੀ, ਉਨ੍ਹਾਂ ਦੂਸਰੇ ਦੇਸ਼ਾਂ ਦੀਆਂ ਪਰੰਪਰਾਵਾਂ ਨੂੰ ਅਪਣਾਇਆ, ਜਿਵੇਂ ਬਰਤਾਨੀਆਂ, ਫ਼ਰਾਂਸ ਤੇ ਯੋਰਪ ਦੇ ਹੋਰ ਦੀਪਾਂ ਨੇ, ਯੂਨਾਨ ਤੇ ਰੋਮ ਦੀ ਪਰੰਪਰਾ ਨੂੰ ਅਪਣਾ ਲਿਆ ਹੈ, ਕਿਉਂਕਿ ਪਰੰਪਰਾ ਦੀ ਬੁਨਿਆਦ ਤੋਂ ਬਿਨਾ ਉਹ ਆਪਣੀ ਸਭਿਅਤਾ ਤੇ ਸੰਸਕ੍ਰਿਤੀ ਨੂੰ ਅਧੂਰਾ ਤੇ ਕਟਿਆ ਹੋਇਆ ਸਮਝਦੇ ਹਨ | ਕਦੀਮ ਦੇਸ਼ ਆਪਣੀ ਪਰੰਪਰਾ ਤੇ ਕਿਉਂ ਨਾ ਮਾਣ ਕਰਨ ਜਦ ਕਿ ਉਨਾਂ ਦੇ ਵਡੇ ਵਡੇਰਿਆਂ ਦੇ ਜਜ਼ਬੇ, ਆਸ਼ਾਵਾਂ ਤੇ ਸਫਲਤਾਵਾਂ ਇਸੇ ਪਰੰਪਰਾ ਵਿਚ ਮੂਰਤੀਮਾਨ ਹਨ। | ਦੁਨੀਆਂ ਭਰ ਦੇ ਕਲਾਕੀ ਸਾਹਿਤ ਵਿਚ ਸਾਨੂੰ ਦੋ ਚੀਜ਼ਾਂ ਖਾਸ ਨਜ਼ਰ ਆਉਂਦੀਆਂ ਹਨ । ਨੇਕੀ ਤੇ ਬਦੀ । ਮਹਾਂਨ ਸਾਹਿਤਕਾਰਾਂ ਦੀਆਂ ਉਤਮ ਕਿਰਤਾਂ ਵਿਚ ਸਾਨੂੰ ਸਚ ਦੀ ਵਿਜੈ ਦੇ ਝਲਕਾਰੇ ਨਜ਼ਰ ਆਉਂਦੇ ਹਨ । ਗੁਰਬਾਣੀ ਵਿਚ ਤੇ ਭਾਰਤ ਦੇ ਆਦਿ ਕਾਲੀਨ ਸਾਹਿਤ ਵਿਚ ਨੇਕੀ ਤੇ ਨੇਕ ਪਾਤਰਾਂ ਦੀ ਵਡਿਆਈ ਕੀਤੀ ਗਈ ਹੈ । ਬਾਵਾ ਬਲਵੰਤ ਆਪਣੀ ਪਰੰਪਰਾ ਨੂੰ ਅਗੇ ਤੋਰਦਾ ਹੋਇਆ ਸਮਾਜਵਾਦ ਨਾਮੀ ਕਵਿਤਾ ਵਿਚ ਲਿਖਦਾ ਹੈ । ਜਿਸ ਵਿਚ ਸਮਾਜਵਾਦ ਦਾ ਮਾਨਵੀਕਰਣ ਹੈ :- ' ਜਨਮ ਤੋਂ ਪਹਿਲਾਂ ਮੇਰੇ ਇੱਕ ਜੋਤਸ਼ੀ ਕਹਿੰਦਾ ਰਹਿਆ, ਇਸ ਦੇ ਹੱਥੋਂ ਹੈ 'ਮਹਾਂ ਰਾਣੀ’ ਦੀ ਮੌਤ ।” ‘ਮਹਾਂ ਰਾਣੀ ਹੈ ਸਰਮਾਇਦਾਰੀ ਤੇ ‘ਜੋਤਸ਼ੀ’ ਹੈ ਮਾਰਕਸ । ਇਹ ਮਿਥਿਹਾਸਕ ਹਵਾਲਾ ਕਿਸ਼ਣ ਤੇ ਕੰਸ ਦੀ ਕਥਾ ਯਾਦ ਕਰਾਉਂਦਾ ਹੈ । ਹਰ ਭਾਰਤੀ ਇਸ ਕਹਾਣੀ ਤੋਂ ਜਾਣੂ ਹੈ । ਬਾਵਾ ਬਲਵੰਤ ਇਨ੍ਹਾਂ ਮਿਥਿਹਾਸਕ ਪਰੰਪਰਾਵਾਂ ਦਾ ਆਸਰਾ ਲੈ ਕੇ ਆਧੁਨਿਕ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਦੇਂਦਾ ਹੈ। “ਪਰਲੈਂ’ ਦਾ ਜ਼ਿਕਰ ਸਭ ਦੇਸ਼ ਦੀਆਂ ਦੇਵਮਾਲਾਂ ਵਿਚ ਮਿਲਦਾ ਹੈ, ਪਰ ਬਾਵਾ ਬਲਵੰਤ ਇਸ ਮਹਾਂ-ਪਰਲੇ ਤੇ ਭਿਆਨਕ ਤੂਫ਼ਾਨ ਨੂੰ ਇਕ ਸੁਲਝੇ ਹੋਏ ਤਰੀਕੇ ° ਵਰਤਦਾ ਹੈ । ਬਾਵੇ ਦਾ ਇਹੀ ਕਮਾਲ ਹੈ ਕਿ ਉਹ ਪਰਲੈ ਦੀ ਵਿਕਾਸਵਾਦੀ ਨੂੰ ਫੜ ਕੇ ਆਪਣੀ ਕਲਾ ਨਾਲ ਲੜੀ ਜੋੜਦਾ ਹੈ ਜੋ ਕਿ ਉੱਨਤੀ ਵਲ ਜਾ ਰਹੀ ਹੈ ਇਸੇ ਲਈ ਉਹ ਪਿਆਰ ਸੰਬੰਧੀ ਲਿਖਦਾ ਹੈ:- “ਪਿਆਰ ਹੈ ਨੂਰ ਜੀਵਨ ਦੀ ਬੇੜੀ, ਮਹਾਂ-ਪਰਲੈ ਤੋਂ ਬਾਦ ਬਚੇਗੀ ।