ਪੰਨਾ:Alochana Magazine December 1960.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


| ਉਸ ਦੀ ਜ਼ਿੰਦਗੀ ਇਕ ਦਾਅ ਤੇ ਲਗਾਈ ਜਾਂਦੀ ਸੀ । ਇਸੇ ਲਈ ਬਾਵਾ ਲਿਖਦਾ ਹੈ:- (ਉਹ ਸਵੰਬਰ ਵੀ ਧੋਖਾ ਰਹੇ ਰੂਹ ਕੀ, ਕਰਤੱਵ ਹੀ ਪਰਖ ਗਏ ਸ਼ੋਕ ! ਦਿਲ ਦੀ ਕੁਝ ਕਦਰ ਹੁਣ ਤਕ ਨਹੀਂ ਹਾਏ ਔਰਤ ! ਹਾਏ ਜ਼ਾਲਮ ਆਦਮੀ ! ਇਸ ਕਵਿਤਾ ਤੋਂ ਵੀ ਡੂੰਘਾ ਕਰੁਣਾ ਰਸ ਬਾਵਾ ਦੀ ਕਵਿਤਾ 'ਬੰਦਰਗਾਹ' ਵਿਚ ਹੈ । ਇਸ ਵਿਚ ਕਵੀ ਦਾ ਵਿਅਕਤਿਗਤ ਪਿਆਰ ਰੋ ਰਹਿਆ ਹੈ, ਪਰ ਉਹ ਇਸ ਨੂੰ ਬੜੇ ਰਹੱਸਮਈ ਤੇ ਕਲਾਤਮਕ ਢੰਗ ਨਾਲ ਪ੍ਰਗਟ ਕਰ ਰਹਿਆ ਹੈ । ਸਾਰੀ ਕਵਿਤਾ ਚਿੰਨਾਤਮਕ ਹੈ । ਕਵੀ ਇਕ ਕਲਪਨਿਕ ਬੰਦਰਗਾਹ ਦੇ ਕੰਢੇ ਤੇ ਖੜਾ ਆਪਣੀ ਪ੍ਰੇਮਿਕਾ ਦੇ ਜਹਾਜ਼ ਤੇ ਚੜ੍ਹਣਾ ਚਾਹੁੰਦਾ ਹੈ ਪਰ ਮੌਨ ਪਹਿਰੇਦਾਰ ਉਸ ਨੂੰ ਧੱਕੇ ਮਾਰ ਕੇ ਬਾਹਰ ਹੀ ਰਹਣ ਦੇਦੇ ਹਨ । ਜਹਾਜ਼ ਤੁਰ ਜਾਂਦਾ ਹੈ । ਕਵੀ ਵਿਆਕੁਲ ਹੋ ਕੇ ਕੁਰਲਾ ਉਠਦਾ ਹੈ :- ਜਹਾਜ਼ ਵਾਲਿਓ, ਠਹਿਰੇ ਤਿਆਰ ਹਾਂ ਮੈਂ ਵੀ ਜਹਾਜ਼ ਵਾਲਿਓ, ਯਾਰੋ, ਫੜੋ ਮੇਰੀ ਗਠੜੀ । ਜਹਾਜ਼ ਵਾਲਿਓ, ਠਹਿਰੋ ਕਿ ਰੋ ਰਿਹਾ ਹਾਂ ਮੈਂ । ਨਜਰ ਦੀ ਜੋਤ ਨੂੰ ਪਾਣੀ 'ਚ ਬੇ ਰਿਹਾ ਹਾਂ ਮੈਂ। ਇੰਨਾ ਦੁਖਿਤ ਹੋ ਕੇ ਵੀ ਕਵੀ ਆਪਣੀ ਪ੍ਰੇਮਿਕਾ, ਪਿਆਰ--ਭਾਵ ਜਾਂ ਸਮਾਜ ਨੂੰ ਮੰਦਾ ਚੰਗਾ ਨਹੀਂ ਆਖਦਾ, ਕਿਉਂਕਿ ਉਸ ਵਿਚ ਇਕ ਸਾਂਤਾ ਹੈ, ਧੀਰਜ ਹੈ, ਸਮਾਜ ਪ੍ਰਤੀ ਹਿਤ ਹੈ, ਇਸੇ ਲਈ ਆਖਦਾ ਹੈ :- ਜਹਾਜ਼ ਵਾਲੇ, ਸਦਾ ਖੈਰ ਬਾਦਬਾਨਾਂ ਦੀ ! ਜਹਾਜ਼ ਵਾਲੇ, ਸਦਾ ਜੈ ਤੇਰੇ ਨਿਸ਼ਾਨਾਂ ਦੀ ! ਤੂੰ ਆਪਣੇ ਮੋਨ ਸਿਪਾਹੀਆਂ ਦੇ ਦਿਲ 'ਚ ਦਰਦ ਜਗਾ । ਤੂੰ ਕਹਿ ਦੇ, ਕਹਿ ਦੇ ਕਿ ਹੈ *ਸੁਪਨ-ਕਾਰ ਸਭ ਤੋਂ ਜੁਦਾ ਉਸ ਦੀ ਇਸ ਸ਼ੁਭ-ਅਸੀਸ ਵਿਚ ਹੋਰ ਵੀ ਕਰੁਣਾ ਹੈ, ਦਰਦ ਹੈ ਤੇ ਇਸ ਤਰ੍ਹਾਂ ਉਹ ਸਭ ਪਾਠਕਾਂ ਦੀ ਹਮਦਰਦੀ ਜਿਤਦਾ ਹੈ । ਉਸ ਦੀ ਸ਼ਬਦਾਵਲੀ ਨਿਰੋਲ ਆਪਣੀ ਤੇ ਮੌਲਿਕ ਹੈ । ਕਈ ਕਹਿੰਦੇ ਹਨ ਉਹ ਠੇਠ ਪੰਜਾਬੀ ਨਹੀਂ ਲਿਖਦਾ, ਇਸ ਸੰਬੰਧੀ ਉਸ ਦਾ ਆਪਣਾ ਵਿਚਾਰ ਇਹ ਹੈ ਕਿ ਚੰਗਾ ਸ਼ਬਦ ਜੇ ਗੁਆਂਢੀ ਤੇ ਭੈਣ-ਬੋਲੀ ਦਾ ਮਿਲ ਜਾਵੇ ਤਾਂ ਵਰਤ ਲੈਣਾ ਕੋਲਕਾਰ ੪੭