ਪੰਨਾ:Alochana Magazine December 1960.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਲਕਿ ਆਪ ਦੀ ਸਾਦਗੀ ਸਿਖਰ ਨੂੰ ਹਥ ਲਾਉਂਦੀ ਪ੍ਰਤੀਤ ਹੁੰਦੀ ਹੈ ਜਦੋਂ ਆਪ ਨਿਰਦਾਵੇ ਹੋਣ ਦੀ ਉਸ ਅਵਸਥਾ ਦੀ ਪ੍ਰਸੰਸਾ ਕਰਦੇ ਹਨ ਜਿਸ ਵਿਚ ਆਪਣੇ ਆਪ ਅਤੇ ਸੰਸਾਰ ਵਲੋਂ ਮਨੁਖ ਉੱਕਾ ਹੀ ਬੇਫਿਕਰ ਹੋ ਕੇ ਜ਼ਿਮੇਵਾਰੀ ਦੇ ਇਹਸਾਸ ਨੂੰ ਹੀ ਨਹੀਂ ਕਬੂਲਦਾ-•Where ignorance is bliss ਅਤੇ ਆਪ ਕਹਿੰਦੇ ਹਨ ਕਿ ਮੈਂ, ਜਿਸ ਨੂੰ ਇਹ ਬੇਫਿਕਰੀ ਨਸੀਬ ਨਹੀਂ ਹੋਈ, ਮੈਂ ਤਾਂ ਬਲਾ ਦੇ ਮੂੰਹ ਆਇਆ ਹੋਇਆ ਹਾਂ :- ਕਬੀਰ ਜਿਹੁ ਕਿਛੂ ਜਾਨਿਆ ਨਹੀਂ ਤਿਨ ਸੁਖ ਨੀਦ ਬਿਹਾਇ । ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ । ੧:੭੪ ਭਾਵੇਂ ਆਪ ਅਗਿਆਨਤਾ ਵਾਲੀ ਬੇਫ਼ਿਕਰੀ ਦੀ ਵਡਿਆਈ ਕਰਦੇ ਹਨ, ਜਿਸ ਬੇਫਿਕਰੀ ਵਿਚ ਪਾਪ ਪੁੰਨ ਦੀ ਸੂਝ ਨਹੀਂ ਅਤੇ ਜੋ ਆਤਮਾ ਦੀ ਸੁੰਨ ਦਸ਼ਾ ਦੇ ਸਮਾਨ ਹੈ, ਜਿਸ ਵਿਚ ਦੁਨਿਆਵੀ ਝਮੇਲਿਆਂ ਵਲੋਂ ਅਟੈਕ ਹੋਣ ਕਾਰਣ ‘ਸੁਖ ਨੀਂਦ ਦੀ ਹਾਲਤ ਹੈ ਜਿਸ ਬਾਰੇ ਫਰੀਦ ਜੀ ਨੇ ਵੀ ਕਿਹਾ ਸੀ, ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ' ਪਰੰਤੂ ਆਪ ਦਾ ਖਿਆਲ ਹੈ ਕਿ ਇਹ ਮਨੁੱਖਾ ਜਨਮ ਜਿਸ ਦਾ ਇਕ ਵਿਸ਼ੇਸ਼ ਗੁਣ ਸੂਝ ਦਾ ਹੋਣਾ ਹੈ ਅਤੇ ਜੋ ਬਹੁਤ ਥਾਂਈਂ ਭਰਮਣ ਪਿਛੋਂ ਮੁਸ਼ਕਲ ਨਾਲ ਮਿਲਿਆ ਹੈ : “ਅਸਥਾਵਰ ਜੰਗਮ ਕੀਟ ਪਤੰਗਮ, ਅਨਿਕ ਜਨਮ ਕੀਏ ਬਹੁਰੰਗਾ ! ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇ ਆਏ । ੩੨੫ ਇਸ ਨੂੰ ਪਾ ਕੇ ਇਸ ਨੇ ਆਪਣੀ ਸੂਝ ਦੁਆਰਾ ਵੀ ਉਸੇ ਹੀ ਬੇਫਿਕਰੀ ਵਾਲੀ ਹਾਲਤ ਨੂੰ ਪੂਜਣਾ ਹੈ ਜਿਸ ਵਿਚ, ‘ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ । ਉਦੈ ਮਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ |'੪੭੫ | ਪਰੰਤ ਇਹ ਅਵਸਥਾ ਤਦੋਂ ਹੀ ਆਵੇਗੀ ਜਦੋਂ ਇਹ ਦੁਨੀਆਂ ਦੇ ਮਹਿਦਦ ਗਿਆਨ ਤੋਂ ਉਪਰ ਉਠ ਕੇ ਪ੍ਰਭੂ ਦੀ ਵਿਸ਼ਾਲਤਾ ਵਿਚ ਝਾਤੀਆਂ ਪਾਏ । ਜਦੋਂ ਇਹ ਥੋੜੇ ਪਾਣੀਆਂ ਜਾਂ ਟੋਭਿਆਂ ਦੀ ਬਜਾਏ ਗਹਿਰੇ ਤੇ ਅਥਾਹ ਸਮੁੰਦਰ ਅੰਦਰ ਟਿਕੇਗਾ :- “ਕਬੀਰ ਥੋਰੈ ਜਲਿ ਮਾਛੁਲੀ ਝੀਵਰ ਮੇਲਿਓ ਜਾਲੁ । ਇਹ ਟੋਘਣੇ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮਾਲਿ ।’’ ੧੩੬੭ ਅਜਿਹੀ ਹਾਲਤ ਵਿਚ ਹੀ ਇਸ ਨੂੰ ‘ਹੀਰਾ ਹਾਥਿ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ’ -੧੧੨੩ ( ਸੰਸਾਰੀ ਬੁਧ ਦੇ ਪ੍ਰਭਾਵ ਹੇਠ ਮਨੁਖ ਭਟਕਦਾ ਰਹਿੰਦਾ ਹੈ, ਅਤੇ ਹਮੇਸ਼ਾ ਦੁਖ ਵਿਹਾਝਦਾ ਹੈ । ਇਸ ਦਾ ਮੋਹ ਮਾਇਆ ਅੰਦਰ ਖਚਤ ਹੋਇਆ