ਪੰਨਾ:Alochana Magazine December 1960.pdf/8

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਰਾਜਾ ਰਾਮ ਮਉਲਿਆ ਅਨਤ ਭਾਇ, ਜਹ ਦੇਖਉ ਤਹ ਰਹਿਆ ਸਮਾਇ ॥ ੧੧੯੩ ਇਸੇ ਪ੍ਰਕਾਰ ਅਕਾਸ਼ ਵਿਚ ਝਮਕਦੇ ਤਾਰੇ ਅਤੇ ਸੂਰਜ ਚੰਦ ਆਪ ਦਾ ਧਿਆਨ ਇਨ੍ਹਾਂ ਦੇ ਰਚਨਹਾਰ ਵਿਚ ਜੋੜ ਦੇਂਦੇ ਹਨ : “ਓਇ ਜੁ ਦਸਹਿ ਅੰਬਰ ਤਾਰੇ, ਕਿਨਿ ਓਇ ਚੀਤੇ ਚੇਤਨਹਾਰੇ ॥ ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ, ਬੂਝੈ ਬੂਝਨਹਾਰ ਸਭਾਗਾ ॥ ਸੂਰਜ ਚੰਦੁ ਕਰਹਿ ਉਜੀਆਰਾ, ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥ ੩੨੯ ਸਮੁੰਦਰ ਦੇ ਵਿਸ਼ਾਲ ਪਾਣੀਆਂ ਵਿਚੋਂ ਉਛਾਲ ਸੁਟਿਆ । ਸੰਖ ਆਪਣੇ ਵਿਛੋੜੇ ਦੀ ਪੁਕਾਰ ਹਰ ਚੜ੍ਹਦੇ ਸੂਰਜ ਠਾਕਰ ਦੁਆਰਿਆਂ ਤੋਂ ਦੇ ਰਹਿਆ ਹੈ । ਕਬੀਰ ਨੂੰ ਸੰਖ ਪਰਣ ਦੀ ਆਵਾਜ਼ ਉਸ ਦੇ ਵਿਛੋੜੇ ਦੀ ਹੂਕ ਪ੍ਰਤੀਤ ਹੁੰਦੀ ਹੈ ਅਤੇ ਉਹ ਸੰਖ ਨੂੰ ਸਚਨਾ ਦੇਂਦੇ ਹਨ ਕਿ ਤੂੰ ਸਮੁੰਦਰ ਦੇ ਅੰਦਰ ਹੀ ਪਇਆ ਰਹਿੰਦਾ ਤਾਂ ਰੋਜ਼ ਢਾਹਾਂ ਮਾਰ ਮਾਰ ਤਾਂ ਨਾ ਰੱਦਾ, ਇਸੇ ਤਰ੍ਹਾਂ ਜੀਵ ਹਰੀ ਤੋਂ ਵਿਛੜ ਕੇ ਦੁਖੀ ਹੁੰਦਾ ਤੇ ਰੱਦਾ ਹੈ : ‘ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ ॥ ਦੇਵਲ ਦੇਵਲ ਧਾਹੜੀ ਦੇ ਸਹਿ ਉਠਾਵਤ ਸੂਰ ॥ ੧੩੭੧ ਕਬੀਰ ਜੀ ਦੇ ਗਿਆਨ ਭੰਡਾਰੇ ਅੰਦਰ ਉਦਾਹਰਣਾਂ ਦਾ ਖਜ਼ਾਨਾ ਇਤਨਾ ਭਰਪੂਰ ਹੈ। ਕਿ ਆਪ ਦੇ ਵਿਚਾਰਾਂ ਨੂੰ ਵਿਟਾਉਣ ਲਈ ਕੋਈ ਨਾ ਕੋਈ ਉਦਾਹਰਣ ਪਹਿਲੋਂ ਹੀ ਘਤ ਕੇ ਧਰਿਆ ਜਾਪਦਾ ਹੈ । ਉਦਾਹਰਣ ਵੀ ਐਸੇ ਢੁਕਵੇਂ ਕਿ ਦਿਸ਼ਟਾਂਤ ਅੰਦਰ ਦਿਸ਼ਟਾਂਤ ਪੂਰੀ ਤਰਾਂ ਨੰਗਾ ਕੀਤਾ ਪਇਆ ਹੈ । ਸਿਰਜਨਹਾਰ ਹਰੀ ਪੰਜ ਤਤਾਂ ਤੋਂ ਭਾਂਤ ਭਾਂਤ ਦੇ ਜੀਵਾਂ ਨੂੰ ਇਉਂ ਘੜਦਾ ਜਾ ਰਹਿਆ ਹੈ ਜਿਵੇਂ ਮਿਆਰ ਇਕਲੇ ਮਟੀ ਤੋਂ ਤਰ੍ਹਾਂ ਤਰ੍ਹਾਂ ਦੇ ਭਾਂਡੇ ਘੜਦਾ ਹੈ : “ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ੧੩੫੦ ਮਨੁਖਾ ਜਨਮ ਅਜਾਈਂ ਚਲਾ ਜਾਏ ਤਾਂ ਇਸ ਦਾ ਮੜ ਕੇ ਮਿਲ ਸਕਨਾ ਇਹ ਦੁਰਲਭ ਹੈ, ਜਿਉ ਬਨ ਫਲ ਪਾਕੇ ਭੁਟਿ ਗਿਰਹਿ ਬਹੁਰਿ ਨ ਲਾਗੈ ਡਾਰ । ੧੩੬ ਮਨਮੁਖ ਆਦਮੀ ਦੀ ਰੁਚੀ ਹਰੀ ਨਾਮ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਵਲ ਇਉਂ ਹੈ ਜਿਸ ਤਰ੍ਹਾਂ ਮੁਖੀ ਦੁਰਗੰਧ ਵਲ : ਨਾ “ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥ ੧੩੬੮